Breaking News

ਕਿਸਾਨ ਦੀ ਮਿਹਨਤ ਨੇ ਬਦਲੇ ਦਿਨ ਖੀਰੇ ਦੀ ਫਸਲ ਤੋ ਕਮਾਈ ਕਰ ਰਿਹਾ 18 ਲੱਖ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਪਿੰਡ ਬਿਠੋਈ ਖੁਰਦ ਦੇ ਨੌਜਵਾਨ ਕਿਸਾਨ ਝੋਨੇ ਦੀ ਖੇਤੀ ਨਾ ਕਰਕੇ ਪਾੱਲੀ ਹਾਊਸ ਵਿਚ ਦੇਸੀ ਖੀਰੇ ਉਗਾ ਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ |ਨੌਜਵਾਨ ਕਿਸਾਨ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਚ ਪਾਣੀ ਦੇ ਹਲਾਤਾਂ ਨੂੰ ਦੇਖਦੇ ਹੋਏ ਹੁਣ ਰਿਵਾਇਤੀ ਖੇਤੀ ਨੂੰ ਘੱਟ ਕਰ ਦੇਣਾ ਚਾਹੀਦਾ ਹੈ |

Image result for punjab kheera kheti

ਇਸ ਲਈ ਉਹਨਾਂ ਨੇ ਪਹਿਲੀ ਵਾਰ ਇੱਕ ਏਕੜ ਏਰੀਏ ਵਿਚ ਦੇਸੀ ਖੀਰਾ ਉਗਾਇਆ ਹੈ |ਉਹ ਇਸਦੀ ਖੇਤੀ ਦੇ ਲਈ ਆੱਰਗੈਨਿਕ ਖਾਦ ਖੁੱਦ ਹੀ ਤਿਆਰ ਕਰ ਰਹੇ ਹਨ |ਇਸ ਖੀਰੇ ਦੀ ਖਾਸ ਗੱਲ ਇਹ ਹੈ ਕਿ ਇਸ ਉੱਪਰ ਕਿਸੇ ਪ੍ਰਕਾਰ ਦੀ ਕੀਟਨਾਸ਼ਕ ਦਵਾਈ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ |

Image result for punjab kheera kheti

ਖੀਰੇ ਦੀ ਵੇਲ ਨੂੰ 15 ਦਿਨਾਂ ਦੇ ਅੰਦਰ 100 ਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ |ਫ਼ਸਲ ਸਾਲ ਵਿਚ ਦੋ ਵਾਰ ਦੋ ਮਹੀਨੇ ਚਲਦੀ ਹੈ ਅਤੇ 22 ਤੋਂ 25 ਹਜਾਰ ਦੇ ਵਿਚ ਰੇਟ ਮਿਲਦਾ ਹੈ |ਝੋਨੇ ਦੀ ਫ਼ਸਲ ਲਗਾਉਣ ਨਾਲ ਪਾਣੀ ਦਾ ਲੈਵਲ ਤਾਂ ਨੀਚੇ ਜਾਂਦਾ ਹੀ ਹੈ ਨਾਲ ਮੁਨਾਫ਼ਾ ਵੀ ਘੱਟ ਹੁੰਦਾ ਹੈ |ਦੇਸੀ ਖੀਰਾ ਸਾਲ ਵਿਚ ਦੋ ਵਾਰ ਜੂਨ-ਜੁਲਾਈ ਅਤੇ ਅਕਤੂਬਰ-ਨਵੰਬਰ ਵਿਚ ਹੁੰਦਾ ਹੈ ਅਤੇ ਇਸ ਨਾਲ ਪਾਣੀ ਦੀ ਵੀ ਬਹੁਤ ਬੱਚਤ ਹੁੰਦੀ ਹੈ |

Image result for punjab kheera kheti

ਕਿਸਾਨ ਦੀ ਮੰਨੀਏ ਤਾਂ ਬੀਜ ਤੋਂ ਲੈ ਕੇ ਲੇਵਰ ਤੱਕ ਚਾਰ ਮਹੀਨਿਆਂ ਵਿਚ ਕਰੀਬ 4 ਲੱਖ ਦਾ ਖਰਚ ਆਉਂਦਾ ਹੈ ਅਤੇ ਮੁਨਾਫ਼ਾ 18 ਲੱਖ ਦੇ ਕਰੀਬ ਹੁੰਦਾ ਹੈ |ਚਾਈਨਿਸ ਖੀਰੇ ਤੋਂ ਦੇਸੀ ਖੀਰੇ ਦੀ ਅਲੱਗ ਪਹਿਚਾਨ ਹੈ |ਚਾਈਨੀਜ ਖੀਰੇ ਦੀ ਚਮਕ ਜ਼ਿਆਦਾ ਹੋਣ ਦੇ ਨਾਲ ਹੀ ਬਾਹਰੀ ਪਰਤ ਉੱਪਰ ਕਿਸੇ ਪ੍ਰਕਾਰ ਦੇ ਰੇਸ਼ੇ ਨਹੀਂ ਹੁੰਦੇ |ਦੇਸੀ ਖੀਰੇ ਵਿਚ ਬਾਹਰੀ ਪਰਤ ਉੱਪਰ ਕਈ ਜਗਾ ਅਲੱਗ-ਅਲੱਗ ਨਿਸ਼ਾਨ ਦੇ ਨਾਲ ਰੇਸ਼ੇ ਦੇਖੇ ਜਾ ਸਕਦੇ ਹਨ |ਇਸ ਉੱਪਰ ਕਿਸੇ ਪ੍ਰਕਾਰ ਦੇ ਪੇਸਿਟਸਾਇਡ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ |Image result for punjab kheera kheti

ਇਸ ਤੋਂ ਇਲਾਵਾ ਦੇਖਿਆ ਜਾਵੇ ਤਾਂ ਪਾੱਲੀਹਾਊਸ ਵਿਚ ਖੀਰੇ ਦੀ ਖੇਤੀ ਕਰਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ |ਇਸਦੇ ਲਈ ਕਿਸਾਨ ਤੁਪਕਾ ਪ੍ਰਣਾਲੀ ਨਾਲ ਪਾਣੀ ਨਾਲ ਵੇਲ ਤੱਕ ਪਹੁੰਚਾਉਂਦਾ ਹੈ |ਇਸ ਵਿਚ ਉੰਨਾਂ ਹੀ ਪਾਣੀ ਇਸਤੇਮਾਲ ਕੀਤਾ ਜਾਂਦਾ ਹੈ ਜਿੰਨਾਂ ਪੌਦੇ ਨੂੰ ਚਾਹੀਦਾ ਹੁੰਦਾ ਹੈ |ਦੇਸੀ ਖੀਰੇ ਦੀ ਵੇਲ 9 ਫੁੱਟ ਤੱਕ ਵਧਦੀ ਹੈ |ਜਿਵੇਂ-ਜਿਵੇਂ ਇਹ ਵਧਦੀ ਹੈ ਉਵੇਂ-ਉਵੇਂ ਪਾਣੀ ਦੀ ਮਾਤਰਾ ਘੱਟ ਜਾਂ ਜਿਆਦਾ ਹੋ ਸਕਦੀ ਹੈ |ਖੀਰੇ ਦੀ ਵੇਲ ਨੂੰ 15 ਦਿਨ ਦੇ ਅੰਦਰ 100 ਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Check Also

ਪੰਜਾਬ ਚ 5 ਅਪ੍ਰੈਲ ਨੂੰ ਏਨੇ ਘੰਟਿਆਂ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਹੀ ਦੇਸ਼ ਦੀ ਸਿਆਸਤ ਗਰਮਾਈ …