Breaking News

ਇਸ ਰੇਟ ਤੇ ਵਿਕੀ 1509 ਬਾਸਮਤੀ ਦੀ ਪਹਿਲੀ ਢੇਰੀ ਤਰਨਤਾਰਨ ਵਿਚ ਆਮਦ ਹੋਈ ਸ਼ੁਰੂ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦImage result for punjab mandi basmti
ਜ਼ਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਤਰਨ ਤਾਰਨ ਵਿਖੇ ਅਗੇਤੇ ਝੋਨੇ ਦੀ ਆਮਦ ਸ਼ੁਰੂ ਹੋ ਚੁਕੀ ਹੈ | ਅੱਜ ਕੱਲ 1509 ਬਾਸਮਤੀ ਅਤੇ ਗੋਵਿੰਦਾ ਕਿਸਮ ਦੀ ਪਰਮਲ (ਝੋਨਾ) ਮੰਡੀ ਵਿਚ ਆ ਰਿਹਾ ਹੈ | ਅੱਜ ਮੰਡੀ ਵਿਚ ਕਲਵਿੰਦਰ ਸਿੰਘ ਪਿੰਡ ਝੁਗੀਆਂ ਤੋਂ 1509 ਬਾਸਮਤੀ ਲੈ ਕੇ ਆਇਆ, ਜਿਸ ‘ਚ ਕੁਝ ਹਰੇ ਦਾਣੇ ਹੋਣ ਕਰਕੇ ਉਸ ਦਾ ਭਾਅ 2050 ਰੁਪਏ ਲੱਗਾ | 1509 ਸਰਵਣ ਸਿੰਘ ਪਿੰਡ ਕੁੜਮ ਤੋਂ ਆਪਣੀਆਂ ਦੋ ਢੇਰੀਆਂ ਲੈ ਕੇ ਆਇਆ ਜਿਸ ਦਾ ਮੁੱਲ 1900 ਅਤੇ 2150 ਰੁਪਏ ਲੱਗਾ |Image result for punjab mandi basmti

ਇਸੇ ਤਰ੍ਹਾਂ ਇਕ ਹੋਰ ਜ਼ਿਮੀਦਾਰ ਦੇ ਝੋਨੇ ਦਾ ਮੁੱਲ ਕਰੀਬ 2270 ਰੁਪਏ ਲੱਗਾ | ਇਸ ਸਬੰਧੀ ਜਦ ਜ਼ਿਮੀਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਝੋਨਾ ਅਸੀ ਮੰਡ ਇਲਾਕੇ ਵਿਚ ਲਗਾਇਆ ਸੀ ਅੱਜ ਕੱਲ ਪਾਣੀ ਆਉਣ ਤੋਂ ਘਬਰਾ ਕੇ ਅਸੀਂ ਇਸ ਨੂੰ ਥੋੜਾ ਪਹਿਲਾਂ ਹੀ ਵੱਢ ਲਿਆ ਹੈ, ਕਿਉਂਕਿ ਜੇ ਪਾਣੀ ਇਸ ਝੋਨੇ ਦੀ ਉਪਰੋਂ ਲੰਘ ਗਿਆ ਤਾਂ ਇਹ ਝੋਨੇ ਕਿਸੇ ਕੰਮ ਦਾ ਨਹੀਂ ਸੀ ਰਹਿਣਾ |Image result for punjab mandi basmti

ਇਸ ਸਬੰਧੀ ਜਦ ਮੰਡੀ ਦੇ ਦਲਾਲਾਂ ਅਤੇ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਵੇਲੇ ਵੀ 1509 ਕਿਸਮ ਦੀ ਬਾਸਮਤੀ ਦਾ ਭਾਅ ਕਰੀਬ 2500 ਤਕ ਵੀ ਹੈ | ਪਰ ਝੋਨਾ ਗਿੱਲਾ ਅਤੇ ਹਰਿਆ ਦਾਣਾ ਹੋਣ ਕਰਕੇ ਹੀ ਇਸ ਦਾ ਭਾਅ ਘੱਟ ਲੱਗਦਾ ਹੈ | ਇਸ ਸਮੇਂ ਬੋਲੀ ਮੌਕੇ ਰਾਜੂ ਬ੍ਰੋਕਰ, ਕਸਤੂਰੀ ਲਾਲ, ਸਤੀਸ਼, ਸੁਰਿੰਦਰਪਾਲ ਟੈਨੀ, ਸੁਖਵੰਤ ਸਿੰਘ, ਬਾਊ ਰਾਕੇਸ਼ ਕੁਮਾਰ, ਮੋਹਨ ਲਾਲ ਦਲਾਲ ਆਦਿ ਹਾਜ਼ਰ ਸਨ | Image result for punjab mandi basmti

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Check Also

ਬੰਦੇ ਦੀ ਕਿਸਮਤ ਨੇ ਰਾਤੋ ਰਾਤ ਮਾਰੀ ਪਲਟੀ , ਹੁਣ 30 ਸਾਲਾਂ ਤੱਕ ਹਰੇਕ ਮਹੀਨੇ ਮਿਲਦੇ ਰਹਿਣਗੇ 10 ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਆਪਣੀ ਜ਼ਿੰਦਗੀ ਦੇ …