ਆਈ ਤਾਜਾ ਵੱਡੀ ਖਬਰ
ਵਾਸ਼ਿੰਗਟਨ (ਬਿਊਰੋ): ਇਕ ਸਫਲ ਕੋਰੋਨਾ ਵੈਕਸੀਨ ਹਾਸਲ ਕਰਨ ਲਈ ਅਮਰੀਕਾ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਡੋਨਾਲਡ ਟਰੰਪ ਦੀ ਸਰਕਾਰ ਨੇ ਜਲਦੀ ਨਾਲ ਕੋਰੋਨਾ ਵੈਕਸੀਨ ਬਣਾਉਣ ਲਈ ‘ਆਪਰੇਸ਼ਨ ਵਾਰਪ ਸਪੀਡ’ ਲਾਂਚ ਕੀਤਾ ਹੈ।ਅਮਰੀਕਾ ਵਿਚ ਨਵੰਬਰ ਵਿਚ ਰਾਸ਼ਟਰਪਤੀ ਅਹੁਦੇ ਦੇ ਲਈ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿਚ ਕੁਝ ਵਿਗਿਆਨੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਸਰਕਾਰ ਚੋਣਾਂ ਤੋਂ ਠੀਕ ਪਹਿਲਾਂ ਜਲਦਬਾਜ਼ੀ ਵਿਚ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਪਾਸ ਕਰ ਸਕਦੀ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਆਪਰੇਸ਼ਨ ਵਾਰਮ ਸਪੀਡ ਨਾਲ ਜੁੜੇ ਕੁਝ ਲੋਕ ਅਕਤੂਬਰ ਤੱਕ ਵੈਕਸੀਨ ਤਿਆਰ ਕਰਨ ਦੇ ਲਈ ਦਬਾਅ ਮਹਿਸੂਸ ਕਰ ਰਹੇ ਹਨ। ਰਿਪੋਰਟ ਵਿਚ ਵੀ ਕਿਹਾ ਗਿਆ ਹੈ ਕਿ ਸਰਕਾਰ ਦੇ ਨਾਲ ਕੰਮ ਕਰ ਰਹੇ ਖੋਜੀਆਂ ਨੂੰ ਡਰ ਹੈ ਕਿ ਆਉਣ ਵਾਲੇ ਮਹੀਨੇ ਵਿਚ ਸਰਕਾਰ ਵੈਕਸੀਨ ਤਿਆਰ ਕਰਨ ਦੇ ਕੰਮ ਵਿਚ ਦਖਲ ਅੰਦਾਜ਼ੀ ਕਰ ਸਕਦੀ ਹੈ। ਵੈਕਸੀਨ ਸਫਲ ਬਣਾਉਣ ਵਿਚ ਤੇਜ਼ੀ ਲਿਆਉਣ ਅਤੇ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੇ ਵਿਚ ਸੰਤੁਲਨ ਸਥਾਪਿਤ ਕਰਨ ਲਈ ਵਿਗਿਆਨੀ ਸੰਘਰਸ਼ ਕਰ ਰਹੇ ਹਨ।
ਰਿਪੋਰਟ ਦੇ ਮੁਤਾਬਕ ਜੇਕਰ ਰਾਜਨੀਤਕ ਸਰਗਰਮੀ ਨਾ ਹੋਵੇ ਤਾਂ ਵੀ ਵੈਕਸੀਨ ਟ੍ਰਾਇਲ ਵਿਚ ਤੇਜ਼ੀ ਲਿਆਉਣ ਅਤੇ ਪ੍ਰਵਾਨਗੀ ਦਿੱਤੇ ਜਾਣ ਸਬੰਧੀ ਕਾਫੀ ਡਿਬੇਟ ਹੋ ਸਕਦੀਆਂ ਹਨ। ਕਿਉਂਕਿ ਕਿਸੇ ਵੈਕਸੀਨ ਦਾ ਟੈਸਟ ਜਿੰਨਾ ਲੰਬਾ ਚੱਲਦਾ ਹੈ ਉਸ ਦੇ ਸੁਰੱਖਿਅਤ ਅਤੇ ਪ੍ਰਭਾਵੀ ਹੋਣ ਦੀ ਸੰਭਾਵਨਾ ਉਨੀ ਵੱਧ ਹੁੰਦੀ ਹੈ ਪਰ ਦੇਸ਼ ਵਿਚ ਕੋਰੋਨਾ ਨਾਲ ਰੋਜ਼ ਹੋ ਰਹੀਆਂ ਸੈਂਕੜੇ ਮੌਤਾਂ ਸਬੰਧੀ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ ਕਿ ਵੈਕਸੀਨ ਨੂੰ ਕਦੋਂ ਆਮ ਲੋਕਾਂ ਦੇ ਲਈ ਉਪਲਬਧ ਕਰ ਦੇਣਾ ਚਾਹੀਦਾ ਹੈ। ਇੱਥੇ ਦੱਸ ਦਈਏ ਕਿ ਅਧਿਕਾਰਤ ਤੌਰ ‘ਤੇ ਅਮਰੀਕਾ ਨੇ ਵੈਕਸੀਨ ਟ੍ਰਾਇਲ ਪੂਰਾ ਕਰਨ ਲਈ ਅਕਤਬੂਰ ਤੱਕ ਦੀ ਸਮੇਂ ਸੀਮਾ ਤੈਅ ਕੀਤੀ ਸੀ ਪਰ ਅਮਰੀਕੀ ਸਰਕਾਰ ਨਾਲ ਜੁੜੇ ਅਧਿਕਾਰੀ ਹੁਣ ਸਾਲ ਦੇ ਅਖੀਰ ਤੱਕ ਵੈਕਸੀਨ ਦਾ ਟ੍ਰਾਇਲ ਪੂਰਾ ਹੋਣ ਦੀ ਗੱਲ ਕਰ ਰਹੇ ਹਨ।
ਸਰਕਾਰ ਨਾਲ ਜੁੜੇ ਮਾਹਰਾਂ ਨੂੰ ਡਰ ਹੈ ਕਿ ਵ੍ਹਾਈਟ ਹਾਊਸ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ‘ਤੇ ਬੇਲੋੜੇ ਡਾਟਾ ਦੇ ਆਧਾਰ ‘ਤੇ ਹੀ ਐਮਰਜੈਂਸੀ ਮਨਜ਼ੂਰੀ ਦੇਣ ਦਾ ਦਬਾਅ ਬਣਾ ਸਕਦਾ ਹੈ। FDA ਦੀ ਵੈਕਸੀਨ ਐਡਵਾਇਜਰੀ ਕਮੇਟੀ ਦੇ ਮੈਂਬਰ ਡਾਕਟਰ ਪਾਲ ਏ ਆਫਿਟ ਨੇ ਕਿਹਾ ਕਿ ਪ੍ਰਕਿਰਿਆ ਵਿਚ ਸ਼ਾਮਲ ਕਾਫੀ ਲੋਕ ਘਬਰਾਏ ਹੋਏ ਹਨ ਕੀ ਐੱਫ.ਡੀ.ਏ. ਆਪਰੇਸ਼ਨ ਵਾਰਪ ਸਪੀਡ ਦੀ ਇਕ, ਦੋ ਜਾਂ ਤਿੰਨ ਵੈਕਸੀਨ ਨੂੰ ਲੈ ਕੇ ਐਲਾਨ ਕਰ ਦੇਵੇਗਾ ਕਿ ਇਹਨਾਂ ਦਾ ਟੈਸਟ ਹਜ਼ਾਰਾਂ ਲੋਕਾਂ ‘ਤੇ ਕਰ ਲਿਆ ਗਿਆ ਹੈ। ਇਹ ਸੁਰੱਖਿਅਤ ਜਾਪਦੀ ਹੈ ਅਤੇ ਹੁਣ ਅਸੀਂ ਇਸ ਨੂੰ ਲੋਕਾਂ ਲਈ ਉਪਲਬਧ ਕਰਾਉਣ ਜਾ ਰਹੇ ਹਾਂ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …