Breaking News

ਪੰਜਾਬੀਆਂ ਦੇ ਗੜ੍ਹ ਇਸ ਦੇਸ਼ ਚ ਅਚਾਨਕ ਹੋਇਆ ਕਰਫਿਊ ਦਾ ਐਲਾਨ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਕੋਰੋਨਾ ਦੀ ਹਾਹਾਕਾਰ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਕੇਸ ਘਟਣ ਦੀ ਬਜਾਇ ਦਿਨੋ ਦਿਨ ਵੱਧ ਦੇ ਹੀ ਜਾ ਰਹੇ ਹਨ। ਜਿਸ ਕਾਰਨ ਹਰੇਕ ਮੁਲਕ ਦੀਆਂ ਸਰਕਾਰਾਂ ਦੀ ਸਮੱਸਿਆਵਾਂ ਵੀ ਵਧਦੀਆਂ ਹੀ ਜਾ ਰਹੀਆਂ ਹਨ। ਕੋਰੋਨਾ ਵਾਇਰਸ ਤੇ ਰਿਸਰਚ ਕਰ ਰਹੇ ਮਾਹਰਾਂ ਦਾ ਇਹੋ ਹੀ ਕਹਿਣਾ ਹੈ ਕੇ ਫਿਲਹਾਲ ਇਸ ਤੇ ਕਾਬੂ ਪਾਉਣ ਲਈ ਸ਼ੋਸ਼ਲ ਡਿਸਟੈਂਸ ਬਹੁਤ ਜਰੂਰੀ ਹੈ। ਜਿਸ ਲਈ ਹੁਣ ਫਿਰ ਤੋਂ ਦੁਬਾਰਾ ਸਰਕਾਰਾਂ ਲੋਕ ਡਾਊਨ ਜਾਂ ਕਰਫਿਊ ਲਗਾ ਰਹੀਆਂ ਹਨ। ਅਜਿਹੀ ਹੀ ਇਕ ਖਬਰ ਪੰਜਾਬੀਆਂ ਦੇ ਗੜ ਬਣ ਚੁਕੇ ਦੇਸ਼ ਦੇ ਸ਼ਹਿਰ ਤੋਂ ਆ ਰਹੀ ਹੈ।

ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਸੋਮਵਾਰ ਨੂੰ ਕੋਵਿਡ-19 ਦੇ 429 ਨਵੇਂ ਮਾਮਲੇ ਸਾਹਮਣੇ ਆਏ। ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਿਚ ਵਾਧੇ ਨੂੰ ਦੇਖਦੇ ਹੋਏ ਸੂਬੇ ਵਿਚ ਇਕ ਦਿਨ ਪਹਿਲਾਂ ਹੀ ‘ਆਫਤ ਦੀ ਸਥਿਤੀ’ ਘੋਸ਼ਿਤ ਕੀਤੀ ਗਈ ਸੀ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸੂਬੇ ਦੀ ਰਾਜਧਾਨੀ ਮੈਲਬੌਰਨ ਵਿਚ ਐਤਵਾਰ ਨੂੰ 6 ਹਫਤਿਆਂ ਦੇ ਲਈ ਸਖਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ, ਜਿਹਨਾਂ ਵਿਚ ਰਾਤ ਵੇਲੇ ਦਾ ਕਰਫਿਊ ਵੀ ਸ਼ਾਮਲ ਹੈ।

ਵਿਕਟੋਰੀਆਈ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਇਕ ਦੀ ਦਿਨ ਵਿਚ ਕੋਰੋਨਾਵਾਇਰਸ ਦੇ 671 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਐਤਵਾਰ ਨੂੰ ‘ਆਫਤ ਦੀ ਸਥਿਤੀ’ ਦੀ ਘੋਸ਼ਣਾ ਕੀਤੀ। ਸੋਮਵਾਰ ਨੂੰ ਰਾਜ ਵਿਚ 429 ਨਵੇਂ ਮਾਮਲੇ ਦਰਜ ਕੀਤੇ ਗਏ। ਨਿਊ ਸਾਊਥ ਵੇਲਜ਼ ਵਿਚ 13 ਅਤੇ ਦੱਖਣੀ ਆਸਟ੍ਰੇਲੀਆ ਵਿਚ ਦੋ ਮਾਮਲੇ ਸਾਹਮਣੇ ਆਏ। ਇਸ ਬੀਮਾਰੀ ਦੇ ਕਾਰਨ ਆਸਟ੍ਰੇਲੀਆ ਵਿਚ 221 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹਨਾਂ ਵਿਚੋ 136 ਮੌਤਾਂ ਵਿਕਟੋਰੀਆ ਵਿਚ ਹੋਈਆਂ ਹਨ। ਰਾਜ ਵਿਚ ਹਾਲੇ 7,100 ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ । ਨਵੀਆਂ ਪਾਬੰਦੀਆਂ ਦੇ ਤਹਿਤ ਵਿਕਟੋਰੀਆ ਪੁਲਸ ਨੂੰ ਵਿਆਪਕ ਅਧਿਕਾਰ ਦਿੱਤੇ ਗਏ ਹਨ, ਜਿਸ ਦੇ ਤਹਿਤ ਅਧਿਕਾਰੀ ਸੰਸਦ ਦੇ ਕਾਨੂੰਨਾਂ ਨੂੰ ਮੁਅੱਤਲ ਕਰ ਸਕਦੇ ਹਨ ਅਤੇ ਜਾਇਦਾਦ ਨੂੰ ਆਪਣੇ ਕਬਜ਼ੇ ਵਿਚ ਲੈ ਸਕਦੇ ਹਨ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …