ਆਈ ਤਾਜਾ ਵੱਡੀ ਖਬਰ
ਵਿਦੇਸ਼ਾਂ ਦਾ ਮੋਹ ਅਜਿਹਾ ਹੁੰਦਾ ਹੈ ਕਿ ਇਨਸਾਨ ਉਸ ਵੱਲ ਖਿੱਚਿਆ ਚਲਾ ਜਾਂਦਾ ਹੈ। ਉਥੋਂ ਦੀਆਂ ਸੁੱਖ ਸਹੂਲਤਾਂ, ਨਿਯਮ ਅਤੇ ਵਾਤਾਵਰਣ ਆਕਰਸ਼ਣ ਦਾ ਕੇਂਦਰ ਹੁੰਦੇ ਹਨ। ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਣਕੇ ਪੱਕੇ ਤੌਰ ‘ਤੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦਿਆਰਥੀ ਵੀ ਸ਼ਾਮਲ ਹੁੰਦੇ ਹਨ ਜੋ ਪੜ੍ਹਨ ਤੋਂ ਬਾਅਦ ਆਪਣਾ ਕਰੀਅਰ ਬਣਾਉਣ ਲਈ ਮਿਹਨਤ ਕਰਦੇ ਹਨ ।
ਆਸਟ੍ਰੇਲੀਆ ਤੋਂ ਵੀ ਇੱਕ ਅਜਿਹੀ ਘਟਨਾ ਸੁਣਨ ਨੂੰ ਮਿਲੀ ਹੈ। ਜਿਸ ਨੂੰ ਸੁਣਦੇ ਸਾਰ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਬੀਤੇ ਸੋਮਵਾਰ ਨੂੰ ਵਿਕਟੋਰੀਆ ਸੂਬੇ ਦੇ ਖੇਤਰੀ ਇਲਾਕੇ ਮਲਡੁਰਾ ਵਿੱਚ ਵਾਪਰੇ ਹਾਦਸੇ ਵਿਚ ਇਕ 27 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ। ਮ੍ਰਿਤਕ ਗਗਨਦੀਪ ਸਿੰਘ ਜ਼ਿਲ੍ਹਾ ਮੁਹਾਲੀ ਨਾਲ ਸਬੰਧਿਤ ਸੀ।
ਆਸਟਰੇਲੀਆ ਦੇ ਵਿਚ ਗਗਨਦੀਪ ਸਿੰਘ ਇਕ ਟਰੱਕ ਚਾਲਕ ਵਜੋਂ ਨੌਕਰੀ ਕਰਦਾ ਸੀ। ਦੁਰਘਟਨਾ ਉਸ ਸਮੇਂ ਵੀ ਗਗਨਦੀਪ ਸਿੰਘ ਐਡੀਲੇਡ ਤੋਂ ਵਾਪਸ ਘਰ ਪਰਤ ਰਿਹਾ ਸੀ ਤੇ ਸੰਤੁਲਨ ਵਿਗੜਨ ਕਰਕੇ ਉਸ ਦਾ ਟਰੱਕ ਸੜਕ ਕੰਢੇ ਲੱਗੇ ਰੁੱਖਾਂ ਨਾਲ ਜਾ ਟਕਰਾਇਆ।ਇਹ ਹਾਦਸਾ ਇੰਨਾ ਭਿ-ਆ-ਨ- ਕ ਸੀ ਕਿ ਰੁੱਖਾਂ ਨਾਲ ਟਕਰਾਉਂਦੇ ਸਮੇਂ ਹੀ ਟਰੱਕ ਨੇ ਅੱਗ ਫੜ ਲਈ। ਅੱਗ ਇੰਨੀ ਸੀ ਕਿ ਗਗਨਦੀਪ ਸਿੰਘ ਆਪਣੇ ਆਪ ਨੂੰ ਸੁਰੱਖਿਅਤ ਬਾਹਰ ਨਹੀਂ ਕੱਢ ਸਕਿਆ।ਇਸ ਅੱਗ ਦੀ ਲਪੇਟ ਵਿੱਚ ਆਉਣ ਨਾਲ ਹੀ ਉਸਦੀ ਮੌਤ ਹੋ ਗਈ।
ਮ੍ਰਿਤਕ ਗਗਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਅੱਠ ਮਹੀਨਿਆਂ ਦੀ ਬੱਚੀ ਨੂੰ ਛੱਡ ਗਿਆ ਹੈ।ਉਸ ਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਉਸ ਦਾ ਪਰਿਵਾਰ ਸਦਮੇ ਵਿਚ ਹੈ। ਕੋਰੋਨਾ ਪਬੰਦੀਆਂ ਹੋਣ ਕਾਰਨ ਮ੍ਰਿਤਕ ਗਗਨਦੀਪ ਸਿੰਘ ਦਾ ਅੰਤਿਮ ਸੰਸਕਾਰ ਮੈਲਬੌਰਨ ਵਿਖੇ ਕੀਤਾ ਜਾਵੇਗਾ। ਇਸ ਘਟਨਾ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪੁ
ਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਟਰੱਕ ਵਿੱਚ ਤਕਨੀਕੀ ਨੁ-ਕ- ਸ ਪੈਣ ਕਰਕੇ ਸੰਤੁਲਨ ਵਿਗੜਨ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਘਟਨਾ ਨੂੰ ਲੈ ਕੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਆਸਟ੍ਰੇਲੀਆਂ ਚ ਪੰਜਾਬੀ ਭਾਈਚਾਰੇ ਵੱਲੋਂ ਵੀ ਪਰਿਵਾਰ ਨਾਲ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …