Breaking News

ਹੁਣ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਮਾਂ ਬਾਰੇ ਆ ਗਈ ਇਹ ਵੱਡੀ ਖਬਰ , ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਫਿਲਮੀ ਜਗਤ ਦੀ ਮਸ਼ਹੂਰ ਅਦਾਕਾਰ ਸ਼ਿਲਪਾ ਸ਼ੈਟੀ ਪੁਛਲੇ ਕੁਝ ਦਿਨਾਂ ਤੋ ਆਪਣੇ ਪਤੀ ਰਾਜ ਕੁੰਦਰਾ ਦੇ ਕਾਰਨ ਚਰਚਾ ਦੇ ਬਣੀ ਹੋਈ ਹੈ। ਕਿਉਕਿ ਪਿਛਲੇ ਦਿਨਾਂ ਤੋ ਰਾਜ ਕੁੰਦਰਾ ਉਤੇ ਮਾੜੀਆਂ ਫਿਲਮਾਂ ਬਣਾਉਣ ਦੇ ਦੋਸ਼ ਲਗਾਏ ਜਾ ਰਹੇ ਹਨ ਜਿਸ ਦੇ ਕਾਰਨ ਉਹ ਕੁਝ ਦਿਨਾਂ ਤੋ ਲਗਾਤਾਰ ਪੁਲਿਸ ਹਿਰਾਸਤ ਵਿਚ ਹਨ ਅਤੇ ਆਏ ਦਿਨ ਇਸ ਮਾਮਲੇ ਨਾਲ ਸੰਬੰਧਿਤ ਨਵੇ-ਨਵੇ ਖੁਲਾਸੇ ਹੋ ਰਹੇ ਹਨ। ਇਸੇ ਤਰ੍ਹਾਂ ਹੁਣ ਸ਼ਿਲਪਾ ਸ਼ੈੱਟੀ ਦੇ ਇਸ ਪਰਿਵਾਰਕ ਮੈਬਰ ਨਾਲ ਸੰਬੰਧਿਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋ ਬਾਅਦ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ।

ਦਰਆਸਲ ਹੁਣ ਇਹ ਖਬਰ ਹੁਣ ਸ਼ਿਲਪਾ ਸ਼ੈਟੀ ਦੀ ਮਾਂ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ ਕਿ ਸ਼ਿਲਪਾ ਸ਼ੈਟੀ ਦੀ ਮਾਂ ਨਾਲ ਕਰੋੜਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਹੇ। ਜਿਸ ਦੇ ਚਲਦਿਆ ਹੁਣ ਉਨ੍ਹਾ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਸ਼ੈੱਟੀ ਨਾਲ ਤਕਰੀਬਨ 1.6 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਦੱਸ ਦਈਏ ਕਿ ਇਸ ਸੰਬੰਧੀ ਮੁੰਬਈ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸੁਨੰਦਾ ਸ਼ੈੱਟੀ ਨੇ ਇਸ ਸ਼ਿਕਾਇਤ ਵਿੱਚ ਇੱਕ ਸੁਧਾਕਰ ਘਰ ਦਾ ਨਾਮ ਲਿਆ ਹੈ।

ਦੱਸ ਦਈਏ ਕਿ ਸੁਨੰਦਾ ਸ਼ੈੱਟੀ ਦੁਆਰਾ ਲਿਖਾਈ ਇਸ ਸ਼ਿਕਾਇਤ ਵਿਚ ਦੋਸ਼ ਲਗਾਏ ਗਏ ਹਨ ਕਿ ਦੋਸ਼ੀ ਵੱਲੋ ਜ਼ਮੀਨ ਦੇ ਜਾਅਲੀ ਦਸਤਾਵੇਜ਼ਾਂ ਬਣਾਏ ਗਏ ਇਸ ਦਸਤਾਵੇਜਾਂ ਨਾਲ ਜ਼ਮੀਨ 1.6 ਕਰੋੜ ਰੁਪਏ ਵਿਚ ਵੇਚੀ ਦਿੱਤੀ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਬਿਆਨਾਂ ਦੇ ਅਧਾਰ ਤੇ ਆਈਪੀਸੀ ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋ ਇਲਾਵਾ ਦੱਸ ਦੇਈਏ ਕਿ ਰਾਜ ਕੁੰਦਰਾ ਦੇ ਖਿਲਾਫ ਚੱਲ ਰਹੇ ਮਾਮਲੇ ਦੌਰਾਨ ਹੀ ਇਹ ਮਾਮਲਾ ਸਾਹਮਣੇ ਆਇਆ ਹੈ।

ਦੂਜੇ ਪਾਸੇ ਹਾਲੇ ਤੱਕ ਸ਼ਿਲਪਾ ਸ਼ੈੱਟੀ ਵੱਲੋ ਇਸ ਧੋਖਾਧੜੀ ਦੇ ਮਾਮਲੇ ਵਿਚ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ। ਜਾਣਕਾਰੀ ਦੇ ਅਨੁਸਾਰ ਅਸ਼ਲੀਲ ਰੈਕਟ ਦੇ ਮਾਮਲੇ ਵਿਚ ਰਾਜ ਕੁੰਦਰਾ ਅਤੇ ਹੋਰ 11 ਵਿਆਕਤੀਆ ਖਿਲਾਫ਼ ਦੋਸ਼ ਲਗਾਏ ਗਏ ਹਨ ਅਤੇ ਇਨ੍ਹਾਂ ਸਾਰਿਆ ਦੀ ਗ੍ਰਿਫਤਾਰ ਕੀਤਾ ਸੀ। ਇਸ ਤੋ ਇਲਾਵਾ ਹਾਲੇ ਤੱਕ ਰਾਜ ਕੁੰਦਰਾਂ ਨੂੰ ਅਦਾਲਤ ਵੱਲੋਂ ਰਾਹਤ ਨਹੀਂ ਮਿਲੀ ਹੈ। ਜਦਕਿ ਕੁੰਦਰਾ ਅਤੇ ਉਨ੍ਹਾਂ ਦੇ ਸਹਿਯੋਗੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

Check Also

ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਇਸ ਕਦਰ …