Breaking News

ਆਈ ਵੱਡੀ ਮਾੜੀ ਖਬਰ ਅੰਤਰਾਸ਼ਟਰੀ ਫਲਾਈਟਾਂ ਬਾਰੇ – ਇਸ ਦੇਸ਼ ਨੇ ਲਗਾਤੀ ਏਨੇ ਜਿਆਦਾ ਸਮੇਂ ਲਈ ਇਹ ਪਾਬੰਦੀ

ਆਈ ਤਾਜਾ ਵੱਡੀ ਖਬਰ

ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਦੇ ਵਿਚ ਕਿਸ ਤਰਾਂ ਤਬਾਹੀ ਮਚਾਈ ਹੈ l ਉਸ ਤੋਂ ਅਸੀਂ ਸਾਰੇ ਹੀ ਜਾਣੂ ਹਾਂ l ਕਿਸ ਤਰਾਂ ਲੋਕਾਂ ਦੀਆਂ ਜਾਨਾ ਗਈਆਂ l ਕਿਸ ਤਰਾਂ ਘਰਾਂ ਦੇ ਘਰ ਤਬਾਹ ਹੋਏ l ਕਈ ਬੱਚੇ ਅਨਾਥ ਹੋ ਗਏ l ਕਈ ਮਾਪਿਆਂ ਨੇ ਆਪਣੇ ਜਵਾਨ ਬੱਚੇ ਮੋੜਾ ਦੇ ਕੇ ਜਹਾਨੋ ਤੋਰ ਦਿਤੇ l ਹਸਪਤਾਲਾਂ ਦੇ ਵਿੱਚ ਲੋਕ ਬਿਨ੍ਹਾਂ ਇਲਾਜ਼ ਤੋਂ ਮਰ ਗਏ l ਸ਼ਮਸ਼ਾਨ ਘਾਟਾਂ ਦੇ ਵਿੱਚ ਲਾਸ਼ਾਂ ਨੂੰ ਜਲਾਉਣ ਨੂੰ ਜਗ੍ਹਾ ਨਹੀਂ ਸੀ , ਗੰਗਾ ਕਿਨਾਰੇ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਬੇਹੱਦ ਹੀ ਡਰਾਵਨੀਆ ਤਸਵੀਰਾਂ ਅਸੀਂ ਸਾਰੀਆਂ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵੇਖੀਆਂ l ਇਸ ਦੌਰਾਨ ਭਾਰਤ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਫਸ ਗਏ ਸਨ l

ਕਿਉਕਿ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਫਲਾਈਟਾਂ ਤੇ ਰੋਕ ਲੱਗਾ ਦਿਤੀ ਸੀ l ਓਥੇ ਹੀ ਜਿਹੜੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਇਟਲੀ ਛੱਡ ਜਾਂ ਪਰਿਵਾਰ ਸਮੇਤ ਪਿਛਲੇ ਮਹੀਨਿਆਂ ਦੌਰਾਨ ਕਿਸੇ ਜ਼ਰੂਰੀ ਕੰਮ ਭਾਰਤ ਗਏ ਸਨ ਅਤੇ ਹੁਣ ਉੱਥੇ ਹੀ ਫਸ ਗਏ ਹਨ। ਇਟਲੀ ਸਰਕਾਰ ਵੱਲੋਂ ਉਡਾਣਾਂ ‘ਤੇ ਲਗਾਈ ਪਾਬੰਦੀ ਕਾਰਨ ਵਾਪਸੀ ਦੀ ਉਡੀਕ ਬੈਠੇ ਹਨ। ਅਪ੍ਰੈਲ ਵਿਚ ਭਾਰਤ ਤੋਂ ਆਈ ਇਕ ਏਅਰ ਇੰਡੀਆ ਦੀ ਉਡਾਣ ਨੂੰ ਮੰਨਿਆ ਜਾ ਰਿਹਾ ਹੈ, ਜਿਸ ਵਿਚ 210 ਯਾਤਰੀਆਂ ਵਿਚੋਂ ਜਹਾਜ਼ ਪਾਇਲਟ ਸਮੇਤ 23 ਯਾਤਰੀ ਕੋਵਿਡ-19 ਨਾਲ ਪ੍ਰਭਾਵਿਤ ਪਾਏ ਗਏ ਸਨ।

ਕਿਉਂਕਿ ਇਟਲੀ ਸਰਕਾਰ ਨੇ ਪਹਿਲਾਂ ਭਾਰਤ,ਸ੍ਰੀ ਲੰਕਾ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਇਟਲੀ ਆਮਦ ‘ਤੇ ਸਿਰਫ਼ ਮਈ ਤੱਕ ਪਾਬੰਦੀ ਲਗਾਈ ਸੀ, ਫਿਰ ਉਸ ਨੂੰ ਵਧਾ ਕੇ ਜੂਨ ਤੱਕ ਤੇ ਫਿਰ 30 ਜੁਲਾਈ ਤੱਕ ਕਰ ਦਿੱਤਾ। ਭਾਰਤ ਤੇ ਹੋਰ ਦੇਸ਼ ਵਿਚ ਮਜ਼ਬੂਰੀ ਵੱਸ ਫਸੇ ਲੋਕ ਬੇਸਬਰੀ ਨਾਲ ਇਟਲੀ ਸਰਕਾਰ ਦੇ ਫ਼ੈਸਲੇ ਨੂੰ ਪਿਛਲੇ ਇਕ ਹਫ਼ਤੇ ਤੋਂ ਉਡੀਕ ਰਹੇ ਸੀ ਕਿ ਸਰਕਾਰ ਪਾਬੰਦੀ ਹਟਾਉਣ ਦਾ ਕਦੋਂ ਐਲਾਨ ਕਰਦੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਇਟਲੀ ਸਰਕਾਰ ਨੇ ਇਕ ਵਾਰ ਫਿਰ ਭਾਰਤ, ਸ੍ਰੀ ਲੰਕਾ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਯਾਤਰੀਆਂ ‘ਤੇ ਲਾਈ ਪਾਬੰਦੀ ਨੂੰ ਹੁਣ 30 ਅਗਸਤ 2021 ਤੱਕ ਵਧਾ ਦਿੱਤਾ ਹੈ।

ਇਟਲੀ ਸਰਕਾਰ ਨੇ ਦੇਸ਼ ਨੂੰ ਕੋਵਿਡ-19 ਮੁਕਤ ਕਰਨ ਲਈ ਹਰ ਉਸ ਦੇਸ਼ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾਈ ਹੈ, ਜਿਥੋਂ ਕੋਰੋਨਾ ਦੇ ਮਾਮਲੇ ਸਭ ਤੋਂ ਵੱਧ ਆ ਰਹੇ ਹਨ। ਬੇਸ਼ੱਕ ਇਟਲੀ ਦੇ ਇਸ ਰਵੱਈਏ ਕਾਰਨ ਕਾਫ਼ੀ ਹੱਦ ਤੱਕ ਇਟਲੀ ਕੋਰੋਨਾ ਮੁਕਤ ਹੋ ਗਿਆ ਹੈ ਪਰ ਸਰਕਾਰ ਦੀ ਇਸ ਸਖ਼ਤੀ ਕਾਰਨ ਹਜ਼ਾਰਾਂ ਲੋਕਾਂ ਦਾ ਭੱਵਿਖ ਦਿਨੋਂ-ਦਿਨ ਧੁੰਦਲਾ ਵੀ ਹੁੰਦਾ ਨਜ਼ਰੀਂ ਆ ਰਿਹਾ ਹੈ।

Check Also

ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਵੱਡੀ ਖਬਰ , ਏਨੀ ਤਰੀਕ ਤੋਂ ਖੁੱਲਣ ਜਾ ਰਹੇ ਕਿਵਾੜ

ਆਈ ਤਾਜਾ ਵੱਡੀ ਖਬਰ  ਜਿਸ ਤਰੀਕੇ ਦੇ ਨਾਲ ਮੌਸਮ ਕਾਫੀ ਸੁਹਾਵਨਾ ਹੁੰਦਾ ਜਾ ਰਿਹਾ ਹੈ, …