Breaking News

ਹਸਪਤਾਲ ਦੇ ਅੰਦਰੋਂ ਡਾਕਟਰ ਨੇ ਕੀਤਾ ਇਹ ਵੱਡਾ ਖੁਲਾਸਾ ਸੰਜੇ ਦੱਤ ਬਾਰੇ

ਆਈ ਤਾਜਾ ਵੱਡੀ ਖਬਰ

ਸਾਲ 2020 ਫਿਲਮ ਇੰਡਸਟਰੀ ਲਈ ਬਹੁਤ ਮਨਹੂਸ ਸਾਬਤ ਹੋ ਰਿਹਾ ਹੈ। ਇਸ ਸਾਲ ਜਿਥੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਥੇ ਬੀਤੇ ਦਿਨੀਂ ਸੰਜੇ ਦੱਤ ਨੂੰ ਲੈ ਕੇ ਅਜਿਹੀਆਂ ਖਬਰਾਂ ਆਈਆਂ, ਜਿਸ ਨੇ ਸਾਰਿਆਂ ਨੂੰ ਚਿੰਤਾ ‘ਚ ਪਾ ਦਿੱਤਾ। ਖਬਰਾਂ ਦੀ ਮੰਨੀਏ ਤਾਂ ਸੰਜੇ ਦੱਤ ਨੂੰ ਲੰਗ ਕੈਂਸਰ ਹੈ, ਉਹ ਵੀ ਸਟੇਜ-4। ਇਹ ਖਬਰ ਸਾਹਮਣੇ ਆਉਂਦੇ ਹੀ ਫੈਨਸ ਦਾ ਦਿਲ ਬੈਠ ਗਿਆ। ਸੰਜੇ ਦੱਤ ਦੇ ਲੋਕ ਦੁਆਵਾਂ ਮੰਗ ਰਹੇ ਹਨ ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਪਹਿਲਾਂ ਖਬਰ ਸੀ ਕਿ ਸੰਜੇ ਦੱਤ ਯੂਐੱਸ ‘ਚ ਆਪਣਾ ਇਲਾਜ ਕਰਵਾਉਣਗੇ ਪਰ ਨਵੀਆਂ ਖਬਰਾਂ ਮੁਤਾਬਕ ਬਾਬਾ ਆਪਣਾ ਇਲਾਜ ਭਾਰਤ ‘ਚ ਹੀ ਕਰਵਾਉਣਗੇ। ਸੰਜੇ ਦੱਤ ਦਾ ਇਲਾਜ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਚੱਲੇਗਾ। ਬੀਤੇ ਰੋਜ਼ ਸੰਜੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ ‘ਚੋਂ ਉਹ ਘਰ ਤੋਂ ਹਸਪਤਾਲ ਜਾਂਦੇ ਹੋਏ ਨਜ਼ਰ ਆ ਰਹੇ ਸੀ। ਪਹਿਲਾਂ ਜਦੋਂ ਸੰਜੇ ਦੀ ਤਬੀਅਤ ਥੋੜ੍ਹੀ ਖਰਾਬ ਹੋਈ ਤਾਂ ਉਨ੍ਹਾਂ ਨੇ ਲੀਲਾਵਤੀ ਹਸਪਤਾਲ ‘ਚ ਅਪਣਾ ਚੈਕਅਪ ਕਰਵਾਇਆ ਸੀ, ਜਿਥੇ ਉਨ੍ਹਾਂ ਨੂੰ ਇਸ ਬਿਮਾਰੀ ਬਾਰੇ ਪਤਾ ਚੱਲਿਆ। ਲੀਲਾਵਤੀ ਹਸਪਤਾਲ ਦੇ ਡਾਕਟਰ Jalil Parkar, ਜਿਨ੍ਹਾਂ ਨੇ ਸੰਜੇ ਦੱਤ ਦੇ ਚੈੱਕਅਪ ਕੀਤੇ, ਉਨ੍ਹਾਂ ਨੇ ਹੁਣ ਵੱਡਾ ਖੁਲਾਸਾ ਕੀਤਾ ਹੈ ਦੱਸਿਆ ਕਿ ਜਦੋਂ ਸੰਜੇ ਦੱਤ ਨੂੰ ਆਪਣੀ ਬਿਮਾਰੀ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਦਾ Reaction ਕਿਵੇਂ ਸੀ।

ਡਾਕਟਰ ਨੇ ਦੱਸਿਆ ਕਿ ‘ਉਨ੍ਹਾਂ ਨੇ (ਸੰਜੇ ਦੱਤ) ਮੈਨੂੰ ਫੋਨ ਕੀਤਾ ਤੇ ਦੱਸਿਆ ਕਿ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਹੋ ਰਹੀ ਹੈ ਤੇ ਛਾਤੀ ‘ਚ ਦਿੱਕਤ ਹੋ ਰਹੀ। ਉਹ ਹਸਪਤਾਲਪ ਆਏ ਤਾਂ ਅਸੀਂ ਉਨ੍ਹਾਂ ਦਾ ਸਿਟੀ ਸਕੈਨ ਕੀਤਾ ਤੇ ਬਾਕੀ ਦੇ ਟੈਸਟ ਕੀਤੇ। ਉਸ ਤੋਂ ਬਾਅਦ ਉਨ੍ਹਾਂ ਦੀ ਟੈਸਟ ਰਿਪੋਰਟਸ ਆਈ ਤੇ ਸਾਨੂੰ ਅੰਦਾਜ਼ਾ ਹੋ ਗਿਆ ਕਿ ਉਨ੍ਹਾਂ ਕਿਉਂ ਦਿੱਕਤ ਹੋ ਰਹੀ ਹੈ।

ਇਸ ਲਈ ਅਸੀਂ ਸੰਜੇ, ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੇ ਇਕ ਤੇ ਜਾਣਕਾਰ ਡਾਕਟਰ ਨਾਲ ਸੰਪਰਕ ਕੀਤਾ ਤੇ ਸਾਰੀਆਂ ਚੀਜ਼ਾਂ ਦੱਸੀਆਂ, ਉਹ ਲੋਕ ਸਮਝ ਗਏ। ਪਹਿਲਾਂ ਤਾਂ ਸੰਜੇ ਦੱਤ ਨੂੰ ਇਸ ਨੂੰ ਸਵੀਕਾਰ ਕਰਨ ‘ਚ ਥੋੜ੍ਹਾ ਸਮਾਂ ਲੱਗਾ ਪਰ ਫਿਰ ਉਨ੍ਹਾਂ ਨੇ ਖੁਦ ਨੂੰ ਸਮਝਾ ਲਿਆ ਤੇ ਕਾਫੀ ਪਾਜ਼ੇਟਿਵ ਹੋ ਗਏ। ਉਨ੍ਹਾਂ ਨੇ ਸਾਨੂੰ ਕਿਹਾ ਕਿ ਉਹ ਆਪਣਾ ਇਲਾਜ ਮੁੰਬਈ ‘ਚ ਕਰਵਾਉਣਗੇ। ਸੰਜੇ ਨੇ ਕਿਹਾ ਕਿ ਉਹ ਆਪਣਾ ਇਲਾਜ ਕਰਵਾ ਕੇ ਸ਼ੂ -ਟਿੰ – ਗ ਕਰਨ ਜਾਣਗੇ, ਉਨ੍ਹਾਂ ਨੂੰ ਆਪਣੇ ਕਈ ਕੰਮ ਖਤਮ ਕਰਨੇ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …