Breaking News

ਪੰਜਾਬ ਚ ਪੈ ਗਿਆ ਅੱਜ ਕੋਰੋਨਾ ਫੜਦੋਲ – ਇਕ ਥਾਂ ਤੋਂ ਹੀ ਆ ਗਏ 462 ਅਤੇ ਕੁਲ ਆਏ ਏਨੇ ਸੋ ਪੌਜੇਟਿਵ

ਇਕ ਥਾਂ ਤੋਂ ਹੀ ਆ ਗਏ 462 ਅਤੇ ਕੁਲ ਆਏ ਏਨੇ ਸੋ ਪੌਜੇਟਿਵ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

ਹੁਣੇ-ਹੁਣੇ ਆਈ ਇਕ ਤਾਜ਼ਾ ਰਿਪੋਰਟ ਮੁਤਾਬਕ ਸੂਬੇ ‘ਚ ਅੱਜ ਨਵੇਂ ਕੇਸ ਆਉਣ ਨਾਲ ਪੰਜਾਬ ‘ਚ ਹੁਣ ਤੱਕ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 36083 ਹੋ ਚੁੱਕੇ ਹਨ। ਅੱਜ ਸੂਬੇ ‘ਚ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 1693 ਸਾਹਮਣੇ ਆਏ ਹਨ। ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਕੋਰੋਨਾ ਦੇ ਸਭ ਤੋਂ ਵੱਧ 462 ਨਵੇਂ ਕੇਸ ਦਰਜ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਨਵੇਂ ਕੇਸਾਂ ਨੂੰ ਦੇਖਦੇ ਹੋਏ ਲੁਧਿਆਣਾ ‘ਚ ਕੋਰੋਨਾ ਦੇ ਕੁੱਲ੍ਹ ਕੇਸਾਂ ਦੀ ਗਿਣਤੀ 8012 ਅਤੇ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 271 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਜਲੰਧਰ ‘ਚ ਕੋਰੋਨਾ ਦੇ 208 ਕੇਸ ਨਵੇਂ ਆਉਣ ਨਾਲ ਜ਼ਿਲ੍ਹੇ ‘ਚ ਕੁੱਲ੍ਹ ਕੇਸਾਂ ਦੀ ਗਿਣਤੀ 4596 ਅਤੇ ਮੌਤਾਂ ਦੀ ਗਿਣਤੀ 109 ਤੱਕ ਪਹੁੰਚ ਗਈ ਹੈ। ਅੱਜ ਅੰਮ੍ਰਿਤਸਰ ‘ਚ ਕੋਰੋਨਾ ਦੇ 86 ਕੇਸ ਨਵੇਂ ਆਏ ਹਨ, ਜਿਨ੍ਹਾਂ ਨਾਲ ਹੁਣ ਤੱਕ ਕੁੱਲ੍ਹ ਕੇਸਾਂ ਦੀ ਗਿਣਤੀ 2960 ਅਤੇ ਮੌਤਾਂ ਦੀ ਗਿਣਤੀ 116 ਤੱਕ ਪਹੁੰਚ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਤੋਂ ਇਲਾਵਾ ਪਟਿਆਲਾ ‘ਚ ਅੱਜ 117 ਕੇਸ ਆਏ ਹਨ, ਜਿਨ੍ਹਾਂ ਨਾਲ ਜ਼ਿਲ੍ਹੇ ‘ਚ ਕੁੱਲ੍ਹ ਪਾਜ਼ੀਟਿਵ ਕੇਸਾਂ ਦੀ ਗਿਣਤੀ 4249 ਅਤੇ ਮੌਤਾਂ ਦੀ ਗਿਣਤੀ 93 ਤੱਕ ਪਹੁੰਚ ਗਈ ਹੈ।

ਪੰਜਾਬ ‘ਚ ਅੱਜ ਕੋਰੋਨਾ ਕਰਕੇ 24 ਮੌਤਾਂ ਹੋਈਆਂ ਹਨ। ਅੱਜ ਅੰਮ੍ਰਿਤਸਰ ‘ਚ 1, ਬਰਨਾਲਾ ‘ਚ 1, ਫਤਿਹਗੜ੍ਹ ਸਾਹਿਬ ‘ਚ 1, ਫਿਰੋਜ਼ਪੁਰ ‘ਚ 1, ਜਲੰਧਰ ‘ਚ 3, ਕਪੂਰਥਲਾ ‘ਚ 1, ਲੁਧਿਆਣਾ ‘ਚ 8, ਮਾਨਸਾ ‘ਚ 1, ਪਠਾਨਕੋਟ ‘ਚ 1 ਅਤੇ ਪਟਿਆਲਾ ‘ਚ 6 ਮੌਤਾਂ ਅੱਜ ਦਰਜ ਹੋਈਆਂ ਹਨ।

ਰਿਪੋਰਟ ਮੁਤਾਬਕ ਪੰਜਾਬ ‘ਚ 819657 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। 22703 ਮਰੀਜ਼ਾਂ ਨੂੰ ਹਸਪਤਾਲਾਂ ‘ਚੋਂ ਛੁੱਟੀ ਮਿਲ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਸੂਬੇ ‘ਚ ਐਕਟਿਵ ਕੇਸਾਂ ਦੀ ਗਿਣਤੀ 12460 ਤੱਕ ਪਹੁੰਚ ਗਈ ਹੈ। ਸੂਬੇ ‘ਚ 36 ਮਰੀਜ਼ਾਂ ਵੈਂਟੀਲੇਟਰ ‘ਤੇ ਹਨ। ਸੂਬੇ ‘ਚ ਹੁਣ ਤੱਕ ਕੁੱਲ੍ਹ 920 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਲੁਧਿਆਣਾ ‘ਚ 462, ਜਲੰਧਰ ‘ਚ 208, ਪਟਿਆਲਾ ‘ਚ 117, ਅੰਮ੍ਰਿਤਸਰ ‘ਚ 86, ਐੱਸਏਐੱਸ ‘ਚ 114, ਸੰਗਰੂਰ ‘ਚ 68, ਬਠਿੰਡਾ ‘ਚ 62, ਗੁਰਦਾਸਪੁਰ ‘ਚ 39, ਫਿਰੋਜ਼ਪੁਰ ‘ਚ 111, ਮੋਗਾ ‘ਚ 64, ਹੁਸ਼ਿਆਰਪੁਰ ‘ਚ 29, ਪਠਾਨਕੋਟ ‘ਚ 1, ਬਰਨਾਲਾ ‘ਚ 52, ਫਤਿਹਗੜ੍ਹ ਸਾਹਿਬ ‘ਚ 59, ਕਪੂਰਥਲਾ ‘ਤ 8, ਤਰਨਤਾਰਨ ‘ਚ 7, ਰੋਪੜ ‘ਚ 34, ਫਾਜ਼ਿਲਕਾ ‘ਚ 38, ਐੱਸ.ਬੀ.ਐੱਸ ਨਗਰ ‘ਚ 10, ਮੁਕਤਸਰ ‘ਚ 46, ਮਾਨਸਾ ‘ਚ 24 ਕੇਸ ਕੋਰੋਨਾ ਦਾ ਸਾਹਮਣੇ ਆਏ ਹਨ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …