Breaking News

ਰਿਕਾਰਡ ਬਣਾਉਣ ਦੇ ਚੱਕਰ ਚ ਹੋਈ ਇਸ ਮਸ਼ਹੂਰ ਹਸਤੀ ਦੀ ਇਸ ਤਰਾਂ ਮੌਤ

ਆਈ ਤਾਜਾ ਵੱਡੀ ਖਬਰ

ਹੁਣ ਤੱਕ ਸਾਲ 2020 ਪੂਰੇ ਵਿਸ਼ਵ ਲਈ ਚਿੰਤਾ ਭਰਿਆ ਰਿਹਾ ਹੈ। ਇਸ ਸਾਲ ਦੇ ਵਿਚ ਬਹੁਤ ਸਾਰੀਆਂ ਟੀਵੀ ਅਤੇ ਫ਼ਿਲਮੀ ਹਸਤੀਆਂ,ਅਤੇ ਰਾਜਨੀਤਿਕ ਹਸਤੀਆਂ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ। ਇਸ ਸਾਲ ਦੇ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਹਸਤੀਆਂ ਕਰੋਨਾ ਵਾਇਰਸ ਦੇ ਕਾਰਨ ਤੇ ਕੁਝ ਹਾਦਸਿਆਂ ਦੇ ਕਾਰਨ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਈਆਂ।

ਇਕ ਤੋਂ ਬਾਅਦ ਇਕ ਬਹੁਤ ਸਾਰੇ ਚਹੇਤੇ ਕਲਾਕਾਰ ਸਾਨੂੰ ਛੱਡ ਕੇ ਚਲੇ ਗਏ। ਮਿਲੀ ਜਾਣਕਾਰੀ ਅਨੁਸਾਰ ਟੀਵੀ ਪ੍ਰਜੈਂਟਰ ਜੈਫ ਆਈਸਨਬਰਗ ਦੀ ਇਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪਤਾ ਲੱਗਾ ਹੈ ਕਿ ਉਹ ਐਲਵਿੰਗਟਨ ਏਅਰਫੀਲਡ ਤੇ ਜ਼ੈਫ ਸਟ੍ਰੇਟਲਾਈਨਰਜ਼ ਲਿਮਟਿਡ ਤੇ ਯੂਕੇਟੀਏ ਵੱਲੋਂ ਇਕ ਪ੍ਰੋਗਰਾਮ ਦੌਰਾਨ ਬ੍ਰਿਟਿਸ਼ ਲੈਂਡ ਸਪੀਡ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਦਿਆਂ ਹਾਦਸੇ ਦਾ ਸ਼ਿਕਾਰ ਹੋ ਗਏ। ਉਸ ਸਪੀਡ ਦੇ ਬਹੁਤ ਸ਼ੌਕੀਨ ਸਨ। ਉਹ 2016 ਇਕ ਹਾਦਸੇ ਦਾ ਸ਼ਿਕਾਰ ਹੋਏ ਸਨ।ਇਸ ਹਾਦਸੇ ਦੌਰਾਨ ਉਨ੍ਹਾਂ ਦੀਆਂ 11 ਹੱਡੀਆਂ ਟੁੱਟ ਗਈਆਂ ਸਨ। ਇਸ ਹਾਦਸੇ ਤੋਂ ਬਾਅਦ ਵੀ ਉਨ੍ਹਾਂ ਦਾ ਹੌਂਸਲਾ ਇਸੇ ਤਰਾ ਬਰਕਰਾਰ ਰਿਹਾ। ਉਨ੍ਹਾਂ ਦੀ ਸਪੀਡ ਪ੍ਰਤੀ ਦੀਵਾਨਗੀ ਨੇ ਸਪੀਡ ਰਿਕਾਰਡ ਸਥਾਪਤ ਕਰਨ ਦੀ ਕੋਸ਼ਿਸ਼ ਨੇ ਵਾਹਨ ਦੇ ਵਿਗੜੇ ਸੰਤੁਲਿਤ ਕਾਰਨ ਉਨ੍ਹਾਂ ਦੀ ਜਾਨ ਲੈ ਲਈ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਗ਼ਮ ਦੀ ਲਹਿਰ ਫੈਲ ਗਈ।ਟੀਵੀ ਪ੍ਰਜੈਂਟਰ ਜੈਫ਼ ਆਈਸਨਬਰਗ ਨੇ ਆਈ ਟੀਵੀ ਲਈ ਸਪੀਡ ਫ੍ਰੀਕਸ ਨਾਮਕ ਇੱਕ ਸ਼ੋਅ ਬਣਾਇਆ। ਉਨ੍ਹਾਂ ਨੇ ਸਪੋਰਟਸ ਨਿਊਟਰੀਸ਼ਨ ਕੰਪਨੀ ਮੇਕਸਿੰਮਲ ਸੰਸਥਾਪਕ ਵੀ ਸੀ। ਪਤਾ ਲੱਗਾ ਹੈ ਕਿ ਜੇ ਉਹ ਹਾਦਸੇ ਦੇ ਸਮੇਂ ਪੋਰਸ਼ 911 ਟਰਬੋ ਐੱਸ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਅਤੇ ਮੋਟੋ ਯੂਕੇ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇਹ ਬਹੁਤ ਹੀ ਦੁਖਦਾਈ ਖਬਰ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …