Breaking News

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਾਸੀਆਂ ਲਈ ਆਈ ਇਹ ਚੰਗੀ ਖਬਰ

ਪੰਜਾਬ ਵਾਸੀਆਂ ਲਈ ਆਈ ਇਹ ਚੰਗੀ ਖਬਰ

ਕਰੋਨਾ ਵਾਇਰਸ ਨੇ ਜਿੱਥੇ ਪੂਰੇ ਵਿਸ਼ਵ ਵਿੱਚ ਪੈਰ ਪਸਾਰੇ ਹਨ, ਗਿਣਤੀ ਚ ਕਾਫੀ ਵਾਧਾ ਹੋਇਆ ਹੈ।ਭਾਰਤ ਦੇ ਵਿਚ ਵੱਖ ਵੱਖ ਰਾਜਾਂ ਦੇ ਵਿੱਚ ਵੀ ਇਸ ਦੀ ਗਿਣਤੀ ਦਿਨ-ਬ-ਦਿਨ ਕਾਫ਼ੀ ਵਧਦੀ ਗਈ। ਛੇ ਮਹੀਨੇ ਤੋਂ ਵੱਧ ਸਮੇਂ ਤੋ ਭਾਰਤ ਇਸ ਬਿਮਾਰੀ ਨਾਲ ਲੜ ਰਿਹਾ ਹੈ। ਪੰਜਾਬ ਦੇ ਵਿੱਚ ਵੀ ਆਏ ਦਿਨ ਕੋਰੋਨਾ ਕੇਸਾਂ ਵਿੱਚ ਵਾਧਾ ਹੁੰਦਾ ਰਿਹਾ।

ਹੁਣ ਤੱਕ ਪੰਜਾਬ ਦੇ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ। ਵਧ ਰਹੇ ਕੇਸਾਂ ਦੀ ਗਿਣਤੀ ਕਾਰਣ ਕਰੋਨਾ ਆਪਣਾ ਰਿਕਾਰਡ ਤੋ ੜ ਰਿਹਾ ਸੀ। ਪਰ ਹੁਣ ਪੰਜਾਬ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ । ਤੇ ਕਰੋਨਾ ਹੁਣ ਦਮ ਤੋੜਨ ਲੱਗ ਪਿਆ ਹੈ। ਰਿਕਾਰਡਤੋੜ ਹੋਏ ਵਾਧੇ ਤੋਂ ਬਾਅਦ ਹੁਣ ਕਰੋਨਾ ਕੇਸਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ । ਸਤੰਬਰ ਤੱਕ ਇਹ ਗਿਣਤੀ ਸਿਖਰ ਤੇ ਪਹੁੰਚੀ ਸੀ ਤੇ ਹੁਣ ਇਸ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਪੰਜਾਬ ਵਿੱਚ 994 ਵਿਅਕਤੀਆਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ। 11 ਅਗਸਤ ਨੂੰ 845 ਲੋਕ ਕਰੋਨਾ ਪੋਜ਼ੀਟਿਵ ਪਾਏ ਗਏ ਸਨ।ਪਿਛਲੇ 52 ਦਿਨਾਂ ਬਾਅਦ ਇਸ ਵਿੱਚ ਕਮੀ ਆਈ ਹੈ ਤੇ ਇਹ ਸਭ ਲਈ ਬਹੁਤ ਰਾਹਤ ਵਾਲੀ ਖਬਰ ਹੈ। ਪੰਜਾਬ ਵਿੱਚ ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਭ ਲਈ ਚਿੰ – ਤਾ ਦਾ ਵਿਸ਼ਾ ਬਣੀ ਹੋਈ ਹੈ।

ਪੰਜਾਬ ਵਿਚ ਹੁਣ ਤੱਕ ਮੌਤਾਂ ਦੀ ਕੁੱਲ ਗਿਣਤੀ 3469 ਹੋ ਗਈ ਹੈ। ਬੀਤੇ ਸ਼ਨੀਵਾਰ 49 ਲੋਕਾਂ ਦੀ ਕਰੋਨਾ ਕਾਰਨ ਮੌਤ ਹੋ ਗਈ। ਪੰਜਾਬ ਦੇ ਵਿੱਚ ਜੇ ਆਂਕੜਿਆਂ ਤੇ ਨਜ਼ਰ ਪਾਈਏ ਤਾਂ ਸ਼ਨੀਵਾਰ ਨੂੰ ਲੁਧਿਆਣਾ ਦੇ ਵਿੱਚ ਸਭ ਤੋਂ ਜਿਆਦਾ 10 ਮੌਤਾਂ ਹੋਈਆਂ। ਅੰਮ੍ਰਿਤਸਰ ਵਿਚ 6 ,ਪਟਿਆਲਾ ਵਿੱਚ 5, ਜਲੰਧਰ ਵਿੱਚ 5 ,ਇਸ ਦਾ ਸ਼ਿਕਾਰ ਹੋਏ। ਸੂਬੇ ਵਿਚ ਲੁਧਿਆਣਾ ਤੇ ਅਮ੍ਰਿਤਸਰ ਵਿੱਚ ਸਭ ਤੋਂ ਵੱਧ ਲੋਕ ਸੰ – ਕ- ਰ- ਮਿ – ਤ ਹੋਏ।

ਲੁਧਿਆਣਾ ਵਿੱਚ ਕੁੱਲ ਗਿਣਤੀ 135 ਅਤੇ ਅੰਮ੍ਰਿਤਸਰ ਵਿੱਚ 129 ਮਰੀਜ਼ ਹਨ। ਇਸ ਤੋਂ ਬਿਨਾਂ ਮੁਹਾਲੀ, ਹੁਸ਼ਿਆਰਪੁਰ,ਜਲੰਧਰ ਨੂੰ ਛੱਡ ਕੇ ਕਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ। ਬਰਨਾਲਾ ਤੇ ਫਾਜ਼ਿਲਕਾ ਜ਼ਿਲਿਆਂ ਵਿਚ ਸ਼ਨੀਵਾਰ ਨੂੰ ਸਭ ਤੋਂ ਘੱਟ 7 ਮਰੀਜ਼ ਪਾਏ ਗਏ। ਪੰਜਾਬ ਦੇ ਵਿੱਚ ਕਰੋਨਾ ਕੇਸਾਂ ਦਾ ਗ੍ਰਾਫ਼ ਘਟਣ ਨਾਲ ਲੋਕਾਂ ਵਿਚ ਕਾਫੀ ਰਾਹਤ ਪਾਈ ਜਾ ਰਹੀ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …