Breaking News

ਪੰਜਾਬ ਸਰਕਾਰ ਨੇ ਦਿੱਤੀ ਹੁਣ ਇਹ ਵੱਡੀ ਚੇਤਾਵਨੀ – ਏਨੇ ਦਿਨਾਂ ਬਾਅਦ ਛਾ ਸਕਦਾ ਪੰਜਾਬ ਚ ਹਨੇਰਾ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੁੱਧ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਜਿਸ ਦੇ ਚੱਲਦਿਆਂ ਵੱਖ ਵੱਖ ਥਾਵਾਂ ਦਾ ਘਿਰਾਓ ਕਰਕੇ ਕਿਸਾਨਾਂ ਵੱਲੋਂ ਆਪਣੇ ਧਰਨੇ ਪ੍ਰਦਰਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਸਬੰਧ ਦੇ ਵਿੱਚ 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਜਿਸ ਦੇ ਸੰਦਰਭ ਵਿਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਅਹਿਮ ਬਿਆਨ ਦਿੱਤਾ ਹੈ।

ਇੱਥੇ ਦੇਸ਼ ਦੇ ਲੱਦਾਖ਼ ‘ਚ ਬੈਠੇ ਫੌਜੀ ਜਵਾਨਾਂ ਦਾ ਹਵਾਲਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਕਾਰਨ ਸਾਡੇ ਦੇਸ਼ ਦੇ ਫੌਜੀ ਵੀਰਾਂ ਤੱਕ ਜ਼ਰੂਰਤਮੰਦ ਸਮਾਨ ਨਹੀਂ ਭੇਜਿਆ ਜਾ ਰਿਹਾ। ਪੰਜਾਬ ਦੇ ਪਾਵਰ ਪਲਾਂਟਾਂ ਵਿੱਚ ਸਿਰਫ 2 ਦਿਨ ਦਾ ਹੀ ਕੋਲਾ ਬਚਿਆ ਹੈ। ਜੇਕਰ ਰੇਲ ਮਾਰਗਾਂ ਨੂੰ ਜਾਮ ਕਰ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਇੰਝ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਬਲੈਕ ਆਊਟ ਫ਼ੈਲ ਜਾਏਗਾ।

ਇਸ ਦੇ ਨਾਲ ਹੀ ਕਣਕ ਦੀ ਬਿਜਾਈ ਵੀ ਸਮੇਂ ਤੋਂ ਕਾਫੀ ਲੇਟ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਆਪਣੇ ਫ਼ੈਸਲਿਆਂ ਨੂੰ ਸੋਚ ਸਮਝ ਕੇ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਆਮ ਜਨਤਾ ਨੂੰ ਪ ਰੇ ਸ਼ਾ – ਨੀ ਦਾ ਸਾਹਮਣਾ ਨਾ ਕਰਨਾ ਪਵੇ। ਮਨਪ੍ਰੀਤ ਸਿੰਘ ਬਾਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੁੱਧਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਤਿੰਨ ਅਹਿਮ ਫ਼ੈਸਲੇ ਲਏ ਜਾਣੇ ਹਨ। ਪਹਿਲੇ ਫ਼ੈਸਲੇ ਵਿਚ ਸਰਕਾਰ ਕੋਰੋਨਾ ਕਾਲ ਦੌਰਾਨ ਬੇਰੁਜ਼ਗਾਰ ਹੋਏ ਨੌਜਵਾਨ ਮੁੰਡੇ-ਕੁੜੀਆਂ ਨੂੰ ਅਗਲੇ 7 ਮਹੀਨਿਆਂ ਵਿਚ ਕਰੀਬ ਇੱਕ ਲੱਖ ਨੌਕਰੀਆਂ ਦੇਣ ਜਾ ਰਹੀ ਹੈ। ਦੂਸਰੇ ਫ਼ੈਸਲੇ ਵਿੱਚ ਸਰਕਾਰ ਐਸ.ਸੀ. ਵਿਦਿਆਰਥੀਆਂ ਦੇ ਲਈ 600 ਕਰੋੜ ਰੁਪਏ ਦੀ ਸਕਾਲਰਸ਼ਿਪ ਸ਼ੁਰੂ ਕਰੇਗੀ ਜਿਸ ਵਿੱਚ ਕੇਂਦਰ ਸਰਕਾਰ ਦਾ ਕੋਈ ਰੋਲ ਨਹੀਂ ਹੋਵੇਗਾ।

ਤੀਸਰਾ ਫ਼ੈਸਲਾ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਲਈ ਕੈਬਿਨੇਟ ਮੀਟਿੰਗ ਵਿੱਚ ਲਿਆ ਜਾਵੇਗਾ ਜਿਸ ਅਧੀਨ ਜਿਨ੍ਹਾਂ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਰੱਦ ਹੋ ਚੁੱਕੇ ਹਨ ਜਾਂ ਬਣੇ ਹੀ ਨਹੀਂ ਉਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਕਾਰਡ ਜਾਰੀ ਕੀਤਾ ਜਾਵੇਗਾ। ਜਿਸ ਵਿਚ ਪੰਜਾਬ ਸਰਕਾਰ ਤਕਰੀਬਨ 200 ਕਰੋੜ ਰੁਪਿਆ ਖਰਚ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸ਼ੁੱਕਰਵਾਰ ਨੂੰ ਸਮਰਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਡੀਆ ਜ਼ਰੀਏ ਸਰਕਾਰ ਨੂੰ ਸੰਬੋਧਨ ਕੀਤਾ ਸੀ

ਜਿਸ ਵਿਚ ਕਿਹਾ ਗਿਆ ਸੀ ਕਿ ਉਹ ਕੋਲੇ ਅਤੇ ਹੋਰ ਜ਼ਰੂਰੀ ਖਾਧ ਵਸਤਾਂ ਦੀਆਂ ਮਾਲਗੱਡੀਆਂ ਨੂੰ ਬਿਨਾਂ ਰੋਕ ਟੋਕ ਮੰਜ਼ਿਲ ਤੱਕ ਪੁੱਜਦੀ ਕਰਨਗੇ। ਜਿਸ ਦੇ ਸਬੰਧ ਵਿਚ ਸਰਕਾਰ ਦਾ ਕੋਈ ਜਵਾਬ ਨਹੀਂ ਆਇਆ।

Check Also

ਜਿਸ ਕੰਪਨੀ ਚ ਕੰਮ ਕਰਦੇ ਸਨ ਉਸੇ ਦੇ ਮਾਲਕ ਬਣ ਗਏ 700 ਕਰਮਚਾਰੀ , ਕਰੋੜਪਤੀ ਬੌਸ ਦੇ ਫੈਸਲੇ ਨੇ ਚਮਕਾ ਦਿੱਤੀ ਕਿਸਮਤ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕਾਰੋਬਾਰ ਨੂੰ ਉੱਚਾ ਚੁੱਕਣ ਦੇ ਲਈ ਉਸ ਵਿੱਚ ਕੰਮ …