Breaking News

ਪੰਜਾਬ: ਕੋਰੋਨਾ ਤੋਂ ਬਾਅਦ ਹੁਣ ਇਥੇ ਇਕੋ ਥਾਂ ਤੋਂ ਆਏ 2 ਦਿਨਾਂ ਚ ਇਸ ਬਿਮਾਰੀ ਦੇ 72 ਮਰੀਜ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਦੌਰਾਨ ਮਰੀਜਾਂ ਦੀ ਗਿਣਤੀ ਦੇ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਰਿਹਾ ਹੈ। ਜਿਸ ਕਰਕੇ ਪੰਜਾਬ ਦੇ ਲੋਕਾਂ ਦੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਹੁਣ ਪੰਜਾਬ ਦੇ ਕਾਫ਼ੀ ਜ਼ਿਲਿਆਂ ਵਿਚ ਦੂਸ਼ਿਤ ਪਾਣੀ ਪੀਣ ਨਾਲ ਕਾਲੇ ਪੀਲੀਏ ਦੇ ਕੇਸ ਵਧੇ ਹਨ। ਜੋ ਇੱਕ ਗੰਭੀਰ ਚਿੰਤਾ ਬਣੀ ਹੋਈ ਹੈ।ਉੱਥੇ ਹੀ ਹੁਣ ਡੇਂਗੂ ਦਾ ਕਹਿਰ ਵੀ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਇਕ ਤੋਂ ਬਾਅਦ ਇਕ ਸੁਣਨ ਨੂੰ ਮਿਲ ਰਹੀਆਂ ਹਨ। ਜਿਸ ਨਾਲ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਵਿਚ ਵਾਧਾ ਹੋ ਰਿਹਾ ਹੈ। ਜਿਸ ਕਰਕੇ ਫਿਰ ਤੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।

ਕਾਲੇ ਪੀਲੀਏ ਤੋਂ ਬਾਅਦ ਹੁਣ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਬਹੁਤ ਸਾਰੇ ਲੋਕ ਡੇਂਗੂ ਦੀ ਚਪੇਟ ਵਿਚ ਆ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਚਿੰਤਾ ਦੀ ਗਲ ਇਹ ਹੈ ਸਿਹਤ ਵਿਭਾਗ ਦੇ ਮੁਤਾਬਿਕ ਹੁਣ ਤੱਕ 523 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ,ਤੇ 930 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। 2 ਦਿਨਾਂ ਦੇ ਅੰਦਰ ਡੇਂਗੂ ਦੇ 72 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਸਭ ਤੋਂ ਜ਼ਿਆਦਾ ਮਰੀਜ਼ ਡੀ ਐਮ ਸੀ ਹਸਪਤਾਲ ਪਹੁੰਚ ਰਹੇ ਹਨ। ਡਾਕਟਰਾਂ ਮੁਤਾਬਕ ਪਿਛਲੇ 15 ਦਿਨਾਂ ਤੋਂ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਤੇ ਮਰੀਜ਼ਾਂ ਦੇ ਪਲੇਟਲੈਟਸ ਘੱਟ ਹੋ ਰਹੇ ਹਨ।

ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਨੇ ਡਰਾਈ ਡੇ ਫ੍ਰਾਡ ਡੇ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚ ਜਾ ਕੇ ਚੈੱਕ ਕੀਤਾ ਹੈ।ਡਾਕਟਰਾਂ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਦੋ-ਤਿੰਨ ਦਿਨਾਂ ਤੋਂ ਲਗਾਤਾਰ ਤੇਜ਼ ਬੁਖਾਰ, ਸਿਰਦਰਦ, ਅੱਖਾਂ ਦੇ ਪਿਛੇ ਦਰਦ ,ਸਰੀਰ ਅਤੇ ਜੋੜਾਂ ਦਾ ਦਰਦ ਹੋ ਰਿਹਾ ਹੈ, ਤਾਂ ਆਪਣੀ ਜਾਂਚ ਕਰਵਾਉ ਤੇ ਡਾਕਟਰ ਦੇ ਮੁਤਾਬਕ ਹੀ ਟੈਸਟ ਕਰਵਾਉਣ ,ਤਾਂ ਜੋ ਪਤਾ ਲੱਗ ਸਕੇ ਕੇ ਮਰੀਜ਼ ਦੇ ਪਲੇਟਲੈਟਸ ਘੱਟ ਹੋ ਰਹੇ ਹਨ।

ਹੈਲਥ ਇੰਸਪੈਕਟਰ ਸਤਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਟੀਮ ਦੇ ਨਾਲ ਸੁੰਦਰ ਨਗਰ ਸਥਿਤ ਫਾਇਰ ਬ੍ਰਿਗੇਡ,ਦੇ ਦਫ਼ਤਰ ਪੰਜਾਬ ਮੰਡੀ ਬੋਰਡ ਦਫਤਰ , ਬੀ .ਆਰ .ਐਸ .ਨਗਰ ਸਥਿਤ ਪੋਸਟ ਆਫਿਸ, ਦਰੇਸੀ ਪੁਲਿਸ ਸਟੇਸ਼ਨ ,ਪੁਲਿਸ ਕਮਿਸ਼ਨਰ ਆਫ਼ਿਸ ਜਾ ਕੇ ਕੂਲਰਾਂ ਗਮਲਿਆਂ ਅਤੇ ਛੱਤਾਂ ਦੀ ਜਾਂਚ ਕੀਤੀ, ਇਸ ਦੌਰਾਨ ਕੋਈ ਲਾਰਵਾ ਨਹੀਂ ਮਿਲਿਆ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦੇ ਲੱਛਣ ਲੱਗਣ ਤੇ ਤੁਰੰਤ ਹਸਪਤਾਲ ਜਾ ਕੇ ਜਾਂਚ ਕਰਵਾਈ ਜਾਵੇ।

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …