Breaking News

ਪੁਲਿਸ ਵਾਲੇ ਨੇ ਬਣਾਇਆ ਪਾਣੀ ਕੱਢਣ ਵਾਲਾ ਝੂਲਾ ਪੰਪ, ਜੋ 1 ਘੰਟੇ ਵਿਚ ਕੱਢਦਾ ਹੈ 10 ਹਜ਼ਾਰ ਲੀਟਰ ਪਾਣੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦਿਨੋਂ-ਦਿਨ ਮਹਿੰਗੀ ਹੋ ਰਹੀ ਬਿਜਲੀ, ਪੈਟਰੋਲ-ਡੀਜਲ ਦੇ ਰੇਟ ਅਤੇ ਖੇਤੀ ਵੀਹ ਵਧਦੀ ਲਾਗਤ ਦੇ ਵਿਚ ਫਸਲ ਦੀ ਸਿੰਚਾਈ ਕਰਨਾ ਕਿਸਾਨਾਂ ਦੀ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ, ਇਸ ਤੋਂ ਇਲਾਵਾ ਇਹਨਾਂ ਸਮੱਸਿਆ ਦੇ ਵਿਚ ਸਿੰਚਾਈ ਦੇ ਲਈ ਮੋਟਰ ਚਲਾਉਣ ਦੀ ਖੇਚਲ, ਬਿਜਲੀ ਦੀ ਟੈਸ਼ਨ, ਡੀਜਲ ਝੰਝਟ, ਅਤੇ ਗੈਸ ਦੇ ਰੇਟ ਦਿਨੋਂ-ਦਿਨ ਲੋਕਾਂ ਦਾ ਲੱਕ ਤੋੜ ਰਹੇ ਹਨ |ਹੁਣ ਸਿੰਚਾਈ ਨੂੰ ਲਿਆ ਕੇ ਤੁਹਾਨੂੰ ਇਹਨਾਂ ਸਾਰੀਆਂ ਸਮੱਸਿਆ ਤੋਂ ਮਿਲ ਸਕਦੀ ਹੈ ਰਾਹਤ, ਕਿਉਂਕਿ ਹੁਣ ਆ ਗਿਆ ਹੈ ਝੂਲਾ ਪੰਪ, ਜਿਸਦੀ ਖੋਜ ਕਰਕੇ ਬਣਾਇਆ ਹੈ ਹੈ ਬਿਹਾਰ ਦੇ ਪੂਰਵੀ ਚਮਪਾਰਨ ਜਿਲੇ ਦੇ ਕਲਿਆਣਪੁਰ ਪਿੰਡ ਦੇ ਕਿਸਾਨ ਮੇਹੀਲਾਲ ਯਾਦਵ ਨੇ |ਯਾਦਵ ਦਾ ਕਹਿਣਾ ਹੈ ਇਸ ਪੰਪ ਨਾਲ ਪ੍ਰਤੀ ਘੰਟੇ ਵਿਚ 10 ਹਜਾਰ ਲੀਟਰ ਪਾਣੀ ਆਸਾਨੀ ਨਾਲ ਕੱਢ਼ਿਆ ਜਾ ਸਕਦਾ ਹੈ |ਇਸ ਪੰਪ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸਦੀ ਲਾਗਤ ਵੀ ਬਹੁਤ ਘੱਟ ਹੈ |ਇਸ ਤੋਂ ਪਹਿਲਾਂ ਗੈਸ ਸਿਲੰਡਰ ਦੇ ਨਾਲ ਪਾਣੀ ਕੱਢਣ ਦੀ ਕਾਢ ਯਾਦਵ ਦੀ ਕੱਢੀ ਸੀ, ਪਰ ਹੁਣ ਉਸਨੇ ਘੱਟ ਖਰਚੇ ਵਿਚ ਆਸਾਨੀ ਨਾਲ ਪਾਣੀ ਦੀ ਪੂਰਤੀ ਦਾ ਯੰਤਰ ਤਿਆਰ ਕੀਤਾ ਹੈ |

ਖਗੜਿਆ ਜਿਲੇ ਦੇ ਬਾਪੂਨਗਰ ਨਿਵਾਸੀ ਮੇਹੀਲਾਲ ਯਾਦਵ ਭਾਗਲਪੁਰ ਜਿਲਾ ਬਲ ਵਿਚ ਪੈਦਾ ਹੋਏ |ਸਾਲ 2007 ਵਿਚ ਉਹ ਕਟਿਹਾਰ ਜਿਲੇ ਵਿਚ ਰਹਿਣ ਲੱਗੇ |ਉੱਥੇ ਉਸਨੇ ਕਿਸਾਨਾਂ ਨੂੰ ਡੀਜਲ ਅਤੇ ਪੈਟਰੋਲ ਦੇ ਲਈ ਗੇਲਣ ਲੈ ਕੇ ਦਰ-ਦਰ ਭਟਕਦੇ ਦੇਖਿਆ |ਇਸ ਸਥਿਤੀ ਵਿਚ ਉਸਨੂੰ ਕਿਸਾਨਾਂ ਉੱਪਰ ਬਹੁਤ ਤਰਸ ਅਤੇ ਉਸਨੇ ਉਹਨਾਂ ਨੂੰ ਇਸ ਸਥਿਤੀ ਤੋਂ ਮੁਕਤ ਕਰਨ ਦੀ ਸੋਚੀ |ਅਖੀਰ ਉਸਨੇ ਬਗੈਰ ਇੰਜਨ ਤੋਂ ਚੱਲਣ ਵਾਲਾ ਝੂਲਾ ਪੰਪ ਦਾ ਨਿਰਮਾਣ ਕੀਤਾ | ਝੂਲਾ ਪੰਪ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ |ਇਸਨੂੰ ਬਣਾਉਣ ਦੇ ਲਈ ਚਾਪਾਕਲ ਦੇ ਹੇਡ, ਸੈਕਸ਼ਨ ਪਾਇਪ, ਸਾਈਕਲ ਦੀ ਪਾਇਪ, ਵਾਸ਼ਰ, ਰਾੱਡ ਦਾ ਇਸਤੇਮਾਲ ਕੀਤਾ ਜਾਂਦਾ ਹੈ |ਇਸਨੂੰ ਬਣਾਉਣ ਲਈ ਕਰੀਬ 25 ਹਜਾਰ ਦੀ ਲਾਗਤ ਆਉਂਦੀ ਹੈ |ਇਹ ਬਗੈਰ ਇੰਜਨ ਤੋਂ ਚਲਦਾ ਹੈ |ਇਸਨੂੰ ਚਲਾਉਣ ਦੇ ਲਈ ਦੋ ਵਿਅਕਤੀਆਂ ਦੀ ਜਰੂਰਤ ਪੈਂਦੀ ਹੈ , ਪਰ ਜੇਕਰ ਇੱਕ ਵਿਅਕਤੀ ਹੈ ਤਾਂ ਦੂਸਰੇ ਪਾਸੇ ਇੱਟਾਂ ਜਾਂ ਕੋਈ ਭਾਰ ਵਸਤੂ ਨਾਲ ਭਰ ਦੇ ਕੇ ਝੂਲਾ ਝੂਲ ਕੇ ਪਾਣੀ ਕੱਢਿਆ ਜਾ ਸਕਦਾ ਹੈ |ਜਿੰਨੀਂ ਤੇਜ ਝੂਲਾ ਚੱਲੇਗਾ ਉਹਨੀਂ ਤੇਜ ਹੀ ਪਾਣੀ ਨਿਕਲੇਗਾ |

ਸਰਕਾਰ ਵੱਲੋਂ ਭਰਵਾਂ ਹੁੰਗਾਰਾ – ਸੂਬੇ ਦੇ ਯੋਜਨਾ ਅਤੇ ਵਿਕਾਸ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾ. ਅਰਵਿੰਦ ਕੁਮਾਰ ਨੇ ਨਵੰਬਰ 2015 ਵਿਚ ਮੇਹੀਲਾਲ ਨੂੰ ਪੱਟ ਲਿਖ ਕੇ ਸਟੇਟ ਇਨੋਵੇਸ਼ਨ ਕਾਊਂਸਿਲ ਦੁਆਰਾ ਮੁੱਖ ਮੰਤਰੀ ਵੱਲੋਂ ਸਹਾਇਤਾ ਪ੍ਰਦਾਨ ਕਰਨ ਨੂੰ ਕਿਹਾ ਹੈ |ਝੂਲਾ ਪੰਪ ਕਿਸ ਤਰਾਂ ਕੰਮ ਕਰਦੇ ਹੈ ਉਸ ਲਈ ਤੁਸੀਂ ਇਹ ਨੀਚੇ ਦਿੱਤੀ ਗਈ ਵੀਡੀਓ ਵੀ ਦੇਖ ਸਕਦੇ ਹੋ |

Check Also

ਪੰਜਾਬ ਚ 5 ਅਪ੍ਰੈਲ ਨੂੰ ਏਨੇ ਘੰਟਿਆਂ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਹੀ ਦੇਸ਼ ਦੀ ਸਿਆਸਤ ਗਰਮਾਈ …