Breaking News

ਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਕੁੜੀ ਨੂੰ ਮਿਲੀ ਇਸ ਤਰਾਂ ਮੌਤ ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ

ਵਾਪਰਿਆ ਕਹਿਰ ਪੰਜਾਬੀ ਕੁੜੀ ਨੂੰ ਮਿਲੀ ਇਸ ਤਰਾਂ ਮੌਤ

ਵਿਦੇਸ਼ਾਂ ਦਾ ਮੋਹ ਅਜਿਹਾ ਹੁੰਦਾ ਹੈ ਕਿ ਇਨਸਾਨ ਉਸ ਵੱਲ ਖਿੱਚਿਆ ਚਲਾ ਜਾਂਦਾ ਹੈ‌। ਉਥੋਂ ਦੀਆਂ ਸੁੱਖ ਸਹੂਲਤਾਂ, ਨਿਯਮ ਅਤੇ ਵਾਤਾਵਰਣ ਆਕਰਸ਼ਣ ਦਾ ਕੇਂਦਰ ਹੁੰਦੇ ਹਨ। ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਣਕੇ ਪੱਕੇ ਤੌਰ ‘ਤੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦਿਆਰਥੀ ਵੀ ਸ਼ਾਮਲ ਹੁੰਦੇ ਹਨ ਜੋ ਪੜ੍ਹਨ ਤੋਂ ਬਾਅਦ ਆਪਣਾ ਕਰੀਅਰ ਬਣਾਉਣ ਲਈ ਮਿਹਨਤ ਕਰਦੇ ਹਨ।

ਪਰ ਇੱਥੇ ਦੁੱਖ ਭਰੀ ਖ਼ਬਰ ਟੋਰਾਂਟੋ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਸ਼ੇਰਖਾਂ ਰਹਿ ਰਹੇ ਪਰਿਵਾਰ ਦੀ ਕੁੜੀ ਪਰਵਿੰਦਰ ਕੌਰ (ਪਰੀ) ਦੀ ਇੱਕ ਸੜਕ ਹਾਦਸ਼ੇ ਦੇ ਵਿੱਚ ਮੌਤ ਹੋ ਗਈ। ਜਦ ਕਿ ਉਸ ਦੇ ਨਾਲ ਉਸਦੇ ਹੀ ਪਿੰਡ ਦੇ ਸਕੇ ਭੈਣ-ਭਰਾ ਜ਼ਖਮੀ ਹੋ ਗਏ ਜਿਨ੍ਹਾਂ ਦਾ ਇੱਥੋਂ ਦੇ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਇੱਥੇ ਇਨ੍ਹਾਂ ਦੋਵੇਂ ਭੈਣ-ਭਰਾ ਦੀ ਹਾਲਤ ਬਹੁਤ ਗੰ -ਭੀ- ਰ ਦੱਸੀ ਜਾ ਰਹੀ ਹੈ।

ਇਹ ਤਿੰਨੋਂ ਬੱਚੇ ਸ਼ੇਰਖਾਂ ਦੇ ਰਹਿਣ ਵਾਲੇ ਹਨ ਜੋ ਸਟੱਡੀ ਵੀਜ਼ਾ ‘ਤੇ ਕਨੇਡਾ ਵਿੱਚ ਪੜ੍ਹਨ ਆਏ ਸਨ। ਮ੍ਰਿਤਕ ਪਰਵਿੰਦਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਿਰਫ਼ ਔਲਾਦ ਹਨ ਜਿਨ੍ਹਾਂ ਵਿੱਚੋਂ ਇੱਕ ਲੜਕਾ ਉਨ੍ਹਾਂ ਕੋਲ ਰਹਿੰਦਾ ਹੈ ਅਤੇ ਧੀ ਪਰਵਿੰਦਰ ਕੌਰ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਸੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਇੱਥੇ ਕੰਮ ਕਰ ਰਹੀ ਸੀ। ਇਹ ਹਾਦਸਾ ਉਸ ਵੇਲੇ ਵਰਤਿਆ ਜਦੋਂ ਉਹ ਕੰਮ ਤੋਂ ਵਾਪਸ ਘਰ ਪਰਤ ਰਹੀ ਸੀ।

ਜਿਸ ਹਾਦਸੇ ਵਿੱਚ ਪਰਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਭੈਣ-ਭਰਾ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀ ਹੋਏ ਭੈਣ-ਭਰਾ ਦੇ ਪਿਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੋਵੇਂ ਬੱਚੇ ਹਰਪ੍ਰੀਤ ਸਿੰਘ ਅਤੇ ਰਣਜੀਤ ਕੌਰ ਦੋ ਸਾਲ ਪਹਿਲਾਂ ਉਚੇਰੀ ਵਿਦਿਆ ਹਾਸਿਲ ਕਰਨ ਲਈ ਸਟੂਡੈਂਟ ਵੀਜ਼ੇ ਜ਼ਰੀਏ ਕੈਨੇਡਾ ਗਏ ਸਨ। ਇਕੋ ਹੀ ਪਿੰਡ ਦੇ ਬੱਚਿਆਂ ਨਾਲ ਵਾਪਰੇ ਇਸ ਹਾਦਸੇ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …