Breaking News

ਕਈ ਮਹੀਨਿਆਂ ਤਕ ਘਰ ਤੋਂ ਦੂਰ ਰਹਿ, ਹਜਾਰਾਂ ਮਰੀਜਾਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਐਂਬੂਲੈਂਸ ਡਰਾਈਵਰ ਦੀ ਕੋਰੋਨਾ ਨਾਲ ਮੌਤ

ਆਈ ਤਾਜਾ ਵੱਡੀ ਖਬਰ

ਸਕੂਲਾਂ ਵਿੱਚ ਪੜ੍ਹਦੇ ਸਮੇਂ ਇਕ ਚੀਜ਼ ਸਿਖਾਈ ਜਾਂਦੀ ਹੈ – ਸਿੱਖਣ ਲਈ ਆਓ, ਸੇਵਾ ਲਈ ਜਾਓ। ਇਸ ਤੋਂ ਭਾਵ ਕਿ ਜਦੋਂ ਅਸੀਂ ਦੁਨੀਆਂਦਾਰੀ ਦੇ ਕੁਝ ਗੁਣ ਸਿੱਖ ਜਾਂਦੇ ਹਾਂ ਤਾਂ ਇਨਸਾਨ ਹੋਣ ਦੇ ਨਾਤੇ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਕੰਮ ਆਈਏ। ਇਸ ਧਰਤੀ ਉਪਰ ਆਪਣੇ ਅਸਲ ਇਨਸਾਨ ਹੋਣ ਦਾ ਸਬੂਤ ਦਈਏ। ਇੱਕ ਅਜਿਹੀ ਹੀ ਇਨਸਾਨੀਅਤ ਦੀ ਮਿਸਾਲ ਪੇਸ਼ ਕਰਕੇ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਆਰਿਫ਼ ਖ਼ਾਨ।

ਬਹੁਤ ਸਾਰੇ ਲੋਕਾਂ ਨੇ ਕੋਰੋਨਾ ਕਾਲ ਵਿੱਚ ਆਪਣੀਆਂ ਵਲੰਟੀਅਰ ਸੇਵਾਵਾਂ ਨਿਭਾਈਆਂ ਜਿਨ੍ਹਾਂ ਦੇ ਵਿੱਚ ਆਰਿਫ਼ ਖ਼ਾਨ ਵੀ ਇੱਕ ਸੀ ਜਿਸ ਦੀ ਬੀਤੇ ਦਿਨੀਂ ਕੋਰੋਨਾ ਕਰਕੇ ਮੌਤ ਹੋ ਗਈ। ਦਿੱਲੀ ਦੇ ਸਲੇਮਪੁਰ ਵਿੱਚ ਰਹਿਣ ਵਾਲਾ ਆਰਿਫ਼ ਇਕ ਐਂਬੂਲੈਂਸ ਡਰਾਈਵਰ ਸੀ ਜੋ ਸ਼ਹੀਦ ਭਗਤ ਸਿੰਘ ਸੇਵਾ ਦਲ ਵਿੱਚ ਕੰਮ ਕਰਦਾ ਸੀ। ਇਹ ਸੋਸਾਇਟੀ ਮੁਫ਼ਤ ਵਿੱਚ ਐਂਬੂਲੈਂਸ ਸੇਵਾ ਪ੍ਰਦਾਨ ਕਰਦੀ ਸੀ। ਆਰਿਫ਼ ਪਿਛਲੇ ਛੇ ਮਹੀਨਿਆਂ ਤੋਂ ਆਰੰਭ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਘਰ ਤੋਂ ਹਸਪਤਾਲ ਲੈ ਕੇ ਆ ਜਾ ਰਿਹਾ ਸੀ।

ਇਸ ਦੌਰਾਨ ਉਸ ਨੇ ਕਰੀਬ 200 ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਉਹ ਲੋਕਾਂ ਦੀ ਸਹਾਇਤਾ ਲਈ 24 ਘੰਟੇ ਡਿਊਟੀ ‘ਤੇ ਤਾਇਨਾਤ ਰਿਹਾ। ਬੀਤੀ 3 ਅਕਤੂਬਰ ਨੂੰ ਜਦੋਂ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦਾ ਕੋਰੋਨਾ ਟੈਸਟ ਵੀ ਪੋਜ਼ੀਟਿਵ ਆਇਆ ਤਾਂ ਉਸ ਨੂੰ ਦਿੱਲੀ ਦੇ ਹਿੰਦੂ ਰਾਓ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਸਿਹਤ ਵਿੱਚ ਸੁਧਾਰ ਨਾ ਹੋਣ ਕਰਕੇ ਉਸ ਦੀ ਮੌਤ ਹੋ ਗਈ। ਆਰਿਫ਼ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਆਰਿਫ਼ ਦੇ 22 ਸਾਲਾ ਬੇਟੇ ਆਦਿਲ ਨੇ ਕਿਹਾ ਕਿ ਬੀਤੇ 6 ਮਹੀਨਿਆਂ ਦੌਰਾਨ ਮੈਂ ਆਪਣੇ ਪਾਪਾ ਨੂੰ ਨਹੀਂ ਵੇਖਿਆ। ਉਹ ਘਰ ਸਿਰਫ਼ ਆਪਣੇ ਕੱਪੜੇ ਜਾਂ ਕੁਝ ਜ਼ਰੂਰੀ ਵਸਤਾਂ ਲੈਣ ਆਉਂਦੇ ਸਨ।

ਬਾਕੀ ਉਹ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ। ਪਰਿਵਾਰ ਨੂੰ ਉਨ੍ਹਾਂ ਦੀ ਚਿੰਤਾ ਲੱਗੀ ਰਹਿੰਦੀ ਸੀ ਪਰ ਉਹ ਕੋਰੋਨਾ ਬਿਮਾਰੀ ਤੋਂ ਬਿਨਾਂ ਡਰੇ ਆਪਣਾ ਕੰਮ ਕਰਦੇ ਰਹੇ। ਜਿੱਥੇ ਉਹ ਮਰੀਜ਼ਾਂ ਦੀ ਆਰਥਿਕ ਮਦਦ ਕਰਨ ਤੋਂ ਵੀ ਗੁਰੇਜ਼ ਕਰਦੇ ਸਨ। ਮਹਿਜ਼ 16,000 ਰੁਪਏ ਦੀ ਆਮਦਨ ਵਿੱਚੋਂ ਘਰ ਦਾ ਕਿਰਾਇਆ ਹੀ 9,000 ਰੁਪਏ ਸੀ। ਆਰਿਫ਼ ਖ਼ਾਨ ਦੇ ਦੋਸਤ ਜਤਿੰਦਰ ਕੁਮਾਰ ਨੇ ਕਿਹਾ ਕਿ ਉਹ ਕਦੇ ਵੀ ਇਨਸਾਨ ਵਿੱਚ ਭੇਦਭਾਵ ਨਹੀਂ ਕਰਦਾ ਸੀ। ਉਹ ਸੀ ਤਾਂ ਮੁਸਲਮਾਨ ਪਰ ਉਸਨੇ ਹਿੰਦੂ ਭੈਣ-ਭਰਾਵਾਂ ਦਾ ਸੰਸਕਾਰ ਕੀਤਾ ਸੀ। ਆਰਿਫ਼ ਦੀ ਮੌਤ ਕਾਰਨ ਉਸ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …