Breaking News

ਇਸ ਮਸ਼ਹੂਰ ਅਦਾਕਾਰਾ ਦੇ ਘਰੇ ਪਿਆ ਮਾਤਮ ਹੋਈ ਮੌਤ ,ਛਾਇਆ ਸੋਗ

ਮਸ਼ਹੂਰ ਅਦਾਕਾਰਾ ਦੇ ਘਰੇ ਪਿਆ ਮਾਤਮ

ਜਦੋਂ ਇਸ ਸਾਲ ਦਾ ਆਗਾਜ਼ ਹੋਇਆ ਸੀ ,ਤਾਂ ਦੁਨੀਆ ਬਹੁਤ ਖੁਸ਼ੀ ਸੀ, ਕਿ ਇਹ ਸਾਡੀ ਜਿੰਦਗੀ ਦੇ ਵਿਚ ਬੁਹਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ। ਪਰ ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਾ ਜਾਣੇ ਕਿੰਨੀਆਂ ਅਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਇਨਸਾਨ ਦੇ ਮਨੋਬਲ ਨੂੰ ਤੋੜ ਕੇ ਰੱਖ ਦਿੱਤਾ। ਇਹ ਸਾਲ ਦੇ ਵਿੱਚ ਬਹੁਤ ਸਾਰੇ ਰਾਜਨੀਤਿਕ, ਫ਼ਿਲਮੀ, ਧਾਰਮਿਕ, ਸਾਹਿਤਕ, ਮਨੋਰੰਜਨ ਜਗਤ ਦੇ ਲੋਕ ਇਸ ਦੁਨੀਆਂ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਗਏ।

ਦੁਨੀਆ ਦੇ ਵਿੱਚ ਕੁਛ ਲੋਕ ਕਰੋਨਾ ਮਹਾਵਾਰੀ ਦੀ ਭੇਟ ਚੜ੍ਹ ਗਏ। ਤੇ ਕੁਝ ਇਹੋ ਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਗਿਆ ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਇਹ ਹਾਦਸੇ ਉਨ੍ਹਾਂ ਦੀ ਮੌਤ ਦੀ ਵਜ੍ਹਾ ਬਣ ਗਏ। ਰੱਬ ਹੀ ਜਾਣਦਾ ਹੈ ਕਿ ਅਜਿਹੀਆਂ ਖਬਰਾਂ ਦਾ ਆਉਣਾ ਕਦੋਂ ਬੰਦ ਹੋਵੇਗਾ। ਹੁਣ ਇੱਕ ਮਸ਼ਹੂਰ ਅਦਾਕਾਰਾ ਦੇ ਘਰ ਤੋਂ ਦੁੱਖ ਭਰੀ ਮਾਤਮ ਦੀ ਖਬਰ ਆਈ ਹੈ। ਜਿਸ ਨੇ ਇਕ ਵਾਰ ਫਿਰ ਤੋਂ ਮਾਹੌਲ ਨੂੰ ਸੋਗਮਈ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਅਤੇ ਟੀਵੀ ਐਕਟਰਸ ਦਿਵਿਆ ਅਗਰਵਾਲ ਦੀ ਇੱਕ ਬਹੁਤ ਹੀ ਦੁੱਖ ਭਰੀ ਖਬਰ ਸਾਹਮਣੇ ਆਈ ਹੈ। ਦਿਵਿਆ ਨੇ ਇੰਸਟਾਗ੍ਰਾਮ ਤੇ ਪੋਸਟ ਲਿਖ ਕੇ ਇਸ ਦੀ ਸੂਚਨਾ ਅਤੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਭਾਰਤ ਵਿੱਚ ਕੋਵਿਡ -19 ਦੇ ਚਲਦਿਆਂ ਹੋਇਆਂ, ਇਹ ਝਟਕਾ ਦਿਵਿਆ ਅਗਰਵਾਲ ਨੂੰ ਲੱਗਾ ਹੈ। ਦਿਵਿਆ ਅਗਰਵਾਲ ਦੇ ਪਿਤਾ ਦੀ ਮੌਤ ਕਰੋਨਾ ਦੇ ਕਾਰਨ ਹੋ ਗਈ ਹੈ।

ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਨ੍ਹਾਂ ਦੀ ਸਥਿਤੀ ਹਾਲ ਹੀ ਵਿੱਚ ਕਾਫੀ ਵਿਗੜ ਗਈ ਸੀ। ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦਿਵਿਆ ਨੇ ਕੁਝ ਦਿਨ ਪਹਿਲਾਂ ਹੀ ਸਭ ਨੂੰ ਗੁਜਾਰਿਸ਼ ਕੀਤੀ ਸੀ ਕਿ ਉਸ ਦੇ ਪਿਤਾ ਜੀ ਲਈ ਪ੍ਰਾਰਥਨਾ ਕੀਤੀ ਜਾਵੇ। ਤਾਂ ਜੋ ਉਹ ਸਭ ਦੀਆਂ ਦੁਆਵਾਂ ਨਾਲ ਉਹ ਜਲਦੀ ਠੀਕ ਹੋ ਸਕਣ। ਦਿਵਿਆ ਨੇ ਆਪਣੇ ਪਾਪਾ ਨਾਲ ਇੱਕ ਫੋਟੋ ਪੋਸਟ ਵਿੱਚ ਲਿਖਿਆ ਹੈ ਕਿ ,ਪਾਪਾ ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਉਸਦੀ ਇਸ ਪੋਸਟ ਤੇ ਕਈ ਸੈਲੇਬ੍ਰਿਟੀਜ਼ ਨੇ ਉਸ ਨਾਲ ਹਮਦਰਦੀ ਪ੍ਰਗਟਾਈ ਹੈ ਉਸ ਨੂੰ ਹੌਂਸਲਾ ਦਿੱਤਾ ਹੈ।

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …