Breaking News

ਐਵੇਂ ਨਹੀਂ ਦੁਨੀਆਂ ਤੇ ਟਰੂਡੋ ਟਰੂਡੋ ਹੁੰਦੀ – ਕਨੇਡਾ ਚ ਕਰਤਾ ਹੁਣ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਬੁਹਤ ਸਾਰੇ ਪੰਜਾਬੀ ਵਿਦੇਸ਼ਾਂ ਚ ਜਾ ਕੇ ਵਸੇ ਹੋਏ ਹਨ। ਜ਼ਿਆਦਾਤਰ ਪੰਜਾਬੀ ਕੈਨੇਡਾ ਜਾਣਾ ਹੀ ਪਸੰਦ ਕਰਦੇ ਹਨ। ਉਸ ਦੇਸ਼ ਦਾ ਵਾਤਾਵਰਣ ਤੇ ਦਿਲਕਸ਼ ਨਜ਼ਾਰੇ ਲੋਕਾਂ ਲਈ ਖਿੱਚ ਦਾ ਕੇਂਦਰ ਹਨ।ਕੈਨੇਡਾ ਦੀ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਵੇਖਦੇ ਹੋਏ ਲੋਕਾਂ ਦੀ ਪਹਿਲ ਕੈਨੇਡਾ ਜਾਣ ਦੀ ਹੁੰਦੀ ਹੈ। ਬਹੁਤ ਸਾਰੇ ਬੱਚੇ ਅੱਜ ਕੱਲ ਪੜ੍ਹਾਈ ਦੇ ਤੌਰ ਤੇ ਕੈਨੇਡਾ ਵਿੱਚ ਜਾ ਕੇ ਵਸ ਰਹੇ ਹਨ।

ਕੈਨੇਡਾ ਦੇ ਵਿਚ ਘਰ ਲੈਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰ ਕੈਨੇਡਾ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਨੀਆਂ ਦੇ ਵਿੱਚ ਸਭ ਦੇ ਹਰਮਨ ਪਿਆਰੇ ਨੇਤਾ ਹਨ। ਜਿਨ੍ਹਾਂ ਦੁਆਰਾ ਕੀਤੇ ਗਏ ਕਾਰਜਾਂ ਦੀ ਚਰਚਾ ਹਰ ਪਾਸੇ ਹੁੰਦੀ ਰਹਿੰਦੀ ਹੈ।

ਕੈਨੇਡਾ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਕਰੋਨਾ ਮਹਾਮਾਰੀ ਦੇ ਦੌਰ ਵਿੱਚ ਵੀ ਸਰਕਾਰ ਵੱਲੋਂ ਲੋਕਾਂ ਨੂੰ ਹਰ ਇਕ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਹੈ। ਹੁਣ ਫਿਰ ਤੋਂ ਇਕ ਨਵੇਂ ਐਲਾਨ ਦੇ ਨਾਲ ਦੁਨੀਆਂ ਤੇ ਟਰੂਡੋ ਦੀ ਚਰਚਾ ਹੋ ਰਹੀ ਹੈ। ਸਿਟੀ ਆਫ ਕੈਲਗਰੀ ਨੂੰ ਬੇਘਰ ਲੋਕਾਂ ਦੀ ਸਮੱਸਿਆ ਦੇ ਹੱਲ ਵਾਸਤੇ ਸਾਢੇ 24 ਮਿਲੀਅਨ ਡਾਲਰ ਤੋਂ ਵੱਧ ਰਕਮ ਫੈਡਰਲ ਸਰਕਾਰ ਵੱਲੋਂ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕੋਈ ਵੀ ਵਿਅਕਤੀ ਬੇਘਰ ਨਹੀਂ ਹੋਣਾ ਚਾਹੀਦਾ ।

ਸਰਕਾਰ ਇਸੇ ਦਿਸ਼ਾ ਵੱਲ ਕਦਮ ਪੁੱਟ ਰਹੀ ਹੈ। ਜਿਸ ਦੇ ਤਹਿਤ ਕੈਲਗਿਰੀ ਨੂੰ 24.6ਮਿਲੀਅਨ ਡਾਲਰ ਦੀ ਰਕਮ ਹਾਸਲ ਹੋਵੇਗੀ।ਮੇਅਰ ਨਾਹੀਦ ਨੈਸ਼ੀ ਦਾ ਕਹਿਣਾ ਹੈ ਕਿ ਕੈਲਗਰੀ ਵਿਚ ਇਹ ਸਮੱਸਿਆ ਬਹੁਤ ਵੱਡੀ ਹੈ। ਜਿਸ ਨੂੰ ਹੱਲ ਕਰਨ ਲਈ ਘੱਟੋ-ਘੱਟ 500 ਮਿਲੀਅਨ ਡਾਲਰ ਦੀ ਰਕਮ ਚਾਹੀਦੀ ਹੈ ।ਇਸ ਸਮੱਸਿਆ ਨੂੰ ਕਾਬੂ ਕਰਨ ਵਿੱਚ 15 ਸਾਲ ਦਾ ਸਮਾਂ ਲੱਗ ਸਕਦਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਰੈਪਿਡ ਹਾਊਜ਼ਿੰਗ ਇਨਿਸ਼ਿਏਟਿਵ ਦੇ ਤਹਿਤ ਦੇਸ਼ ਭਰ ਵਿਚ ਹੁਣ ਬੇਘਰਿਆਂ ਦੀ ਸਮੱਸਿਆ ਦੇ ਪੱਕੇ ਹੱਲ ਵਾਸਤੇ ਇਕ ਬਿਲੀਅਨ ਡਾਲਰ ਦੀ ਰਕਮ ਖਰਚ ਕੀਤੀ ਜਾਵੇਗੀ। ਉਸ ਵਿਚੋਂ ਅੱਧੀ ਰਕਮ ਦੇਸ਼ ਦੇ ਵੱਡੇ ਸ਼ਹਿਰਾਂ ਨੂੰ ਸਿੱਧਿਆ ਜਾਰੀ ਕਰ ਦਿੱਤੀ ਜਾਵੇਗੀ ਤੇ ਬਾਕੀ ਰਕਮ ਵੱਖ-ਵੱਖ ਪ੍ਰਾਜੈਕਟਾਂ ਦੇ ਅਧਾਰ ਤੇ ਕੈਨੇਡਾ ਹਾਊਜ਼ਿੰਗ ਕਾਰਪੋਰੇਸ਼ਨ ਰਾਹੀਂ ਜਾਰੀ ਕੀਤੀ ਜਾਵੇਗੀ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …