Breaking News

ਅਮਰੀਕੀ ਮੀਡੀਆ ਮੁਤਾਬਕ ਵਾਈਟ ਹਾਊਸ ਛੱਡ ਦਿਆਂ ਹੀ ਟਰੰਪ ਤੇ ਪੈ ਜਾਵੇਗੀ ਇਹ ਵੱਡੀ ਬਿਪਤਾ , ਦੁਨੀਆਂ ਹੋ ਰਹੀ ਹੈਰਾਨ

ਦੁਨੀਆਂ ਹੋ ਰਹੀ ਹੈਰਾਨ

ਸਾਰੀ ਦੁਨੀਆਂ ਦੀਆਂ ਨਜ਼ਰਾਂ ਅਮਰੀਕਾ ਦੀਆਂ ਚੋਣਾਂ ਦੇ ਨਤੀਜੇ ਉੱਪਰ ਟਿਕੀਆਂ ਹੋਈਆਂ ਸਨ। ਜਿਨ੍ਹਾਂ ਵਿੱਚ ਹੁਣ ਸਭ ਨੂੰ ਰਾਹਤ ਮਹਿਸੂਸ ਹੋਈ ਹੈ। ਅਮਰੀਕਾ ਵਿੱਚ ਜਿੱਥੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਸਭ ਤੋਂ ਅੱਗੇ ਚਲ ਕੇ ਟਰੰਪ ਨੂੰ ਪਿੱਛੇ ਛੱਡ ਦਿੱਤਾ ਸੀ। ਹੁਣ ਅਮਰੀਕਾ ਵਿਚ ਬਾਈਡੇਨ ਨੇ ਇਹ ਇਤਿਹਾਸ ਰਚਿਆ ਹੈ,ਜਿਸ ਨਾਲ ਹਰ ਕੋਈ ਹੈਰਾਨ ਹੋ ਗਿਆ ਹੈ ।

ਇਸ ਤੋਂ ਬਾਅਦ ਹੁਣ ਅਮਰੀਕਾ ਵਿਚ ਸਾਬਕਾ ਰਾਸ਼ਟਰਪਤੀ ਟਰੰਪ ਦੇ ਵਾਈਟ ਹਾਊਸ ਛੱਡਣ ਤੇ ਹੋਰ ਮੁਸ਼ਕਿਲ ਸਾਹਮਣੇ ਆ ਸਕਦੀ ਹੈ। ਜਿਸ ਕਾਰਨ ਸਾਰੀ ਦੁਨੀਆਂ ਹੈਰਾਨ ਹੈ। ਅਮਰੀਕਾ ਵਿੱਚ ਡੋਨਾਲਡ ਟਰੰਪ ਨੂੰ ਮਾਤ ਦੇ ਕੇ ਜੋਅ ਬਾਈਡੇਨ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ। ਇਸ ਲਈ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਾਈਟ ਹਾਊਸ ਛੱਡਣਾ ਪੈ ਰਿਹਾ ਹੈ । ਇਸ ਲਈ ਅਮਰੀਕੀ ਮੀਡੀਆ ਵਿਚ ਉਨ੍ਹਾਂ ਦੀ ਪਤਨੀ ਮੇਲਾਨੀਆ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ।

ਮੇਲਾਨੀਆ ਅਤੇ ਟਰੰਪ ਦਾ ਵਿਆਹ 2005 ਵਿੱਚ ਹੋਇਆ ਸੀ। ਪਰ ਹੁਣ ਜਲਦ ਹੀ ਮੇਲਾਨੀਆ ਟਰੰਪ ਨੂੰ ਛੱਡ ਸਕਦੀ ਹੈ। ਇਹ ਸਾਰੇ ਦਾਅਵੇ ਮੇਲਾਨੀਆ ਦੀ ਸਾਬਕਾ ਸਹਿਯੋਗੀ ਸਟੀਫਨੀ ਵੋਲਕੋਫ ਵੱਲੋਂ ਕੀਤੇ ਗਏ ਹਨ।ਉਧਰ ਟਰੰਪ ਦੇ ਸਾਬਕਾ ਰਾਜਨੀਤਿਕ ਸਹਾਇਕ ਓਮਰੋਸਾ ਨੇ ਦਾਅਵਾ ਕੀਤਾ ਹੈ ਕਿ ਟਰੰਪ ਅਤੇ ਮੇਲਾਨੀਆ ਦਾ ਪੰਦਰਾ ਸਾਲ ਪੁਰਾਣਾ ਵਿਆਹ ਖਤਮ ਹੋ ਗਿਆ। ਇਸ ਲਈ ਮੇਲਾਨੀਆ ਟਰੰਪ ਦੇ ਵਾਈਟ ਹਾਊਸ ਤੋਂ ਬਾਹਰ ਆਉਂਦੇ ਹੀ ਤਲਾਕ ਲੈ ਲਵੇਗੀ।

ਟਰੰਪ ਅਮਰੀਕੀ ਰਾਸ਼ਟਰਪਤੀ ਦੀ ਚੋਣ ਹਾਰ ਗਏ ਹਨ ,ਪਰ ਇਸ ਨੂੰ ਸਵੀਕਾਰ ਨਹੀਂ ਕਰ ਰਹੇ। ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਜੋ ਬਾਈਡੇਨ ਨੇ ਡੋਨਾਲਡ ਟਰੰਪ ਨੂੰ ਮਾਤ ਦੇ ਕੇ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਤੇ ਕਬਜ਼ਾ ਕਰ ਲਿਆ ਹੈ। ਟਰੰਪ ਦੀ ਪਤਨੀ ਮੇਲਾਨੀਆ ਤਲਾਕ ਦੇ ਮਿੰਟ ਗਿਣ ਰਹੀ ਹੈ। ਮੇਲਾਨੀਆ ਟਰੰਪ ਦੀ ਤੀਜੀ ਪਤਨੀ ਹੈ। ਜੋ ਬਹੁਤ ਜਲਦ ਆਪਣੇ 15 ਸਾਲਾਂ ਦੇ ਵਿਆਹੁਤਾ ਜੀਵਨ ਦਾ ਅੰਤ ਕਰ ਦੇਵੇਗੀ। ਡੇਲੀ ਮੇਲ ਦੇ ਅਨੁਸਾਰ ਵੀ ਮੇਲਾਨੀਆ ਚੋਣ ਦੇ ਮਗਰੋਂ ਟਰੰਪ ਨੂੰ ਛੱਡ ਸਕਦੀ ਹੈ। ਟਰੰਪ ਦੇ ਵਾਈਟ ਹਾਊਸ ਛੱਡਦੇ ਸਾਰ ਹੀ ਮੇਲਾਨੀਆ ਟਰੰਪ ਬਹੁਤ ਜਲਦੀ ਉਸ ਤੋਂ ਤਲਾਕ ਲੈ ਸਕਦੀ ਹੈ।

Check Also

ਪੁਲਾੜ ਤੋਂ 371 ਦਿਨ ਬਾਅਦ ਪਰਤੇ ਅਮਰੀਕੀ ਐਸਟਰੋਨਾਟ, ਤੋੜ ਦਿੱਤਾ ਸਪੇਸ ਚ ਰਹਿਣ ਦਾ ਪਿਛਲਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਵਿਗਿਆਨ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਖੋਜ ਕਰਨ ਦੇ ਲਈ …