Breaking News

ਆਖਰ ਬੋਰਵੈਲ ਚ ਡਿਗੇ 5 ਸਾਲਾਂ ਦੇ ਬਚੇ ਬਾਰੇ ਆਈ ਇਹ ਵੱਡੀ ਖਬਰ

5 ਸਾਲਾਂ ਦੇ ਬਚੇ ਬਾਰੇ ਆਈ ਇਹ ਵੱਡੀ ਖਬਰ

ਦੇਸ਼ ਵਿੱਚ ਆਏ ਦਿਨ ਨਿੱਤ ਨਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਾਰਨ ਸਮਾਜ ਦਾ ਮਾਹੌਲ ਤਣਾਅਪੂਰਨ ਰਹਿੰਦਾ ਹੈ। ਹਾਲਾਤ ਉਸ ਵੇਲੇ ਹੋਰ ਵੀ ਨਾਜ਼ੁਕ ਹੋ ਜਾਂਦੇ ਹਨ ਜਦੋਂ ਇਨ੍ਹਾਂ ਘਟਨਾਵਾਂ ਵਿੱਚ ਬੱਚਿਆਂ ਦਾ ਜ਼ਿਕਰ ਹੁੰਦਾ ਹੈ। ਪਿਛਲੇ ਕਾਫੀ ਸਮੇਂ ਤੋਂ ਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਨ੍ਹਾਂ ਹਾਦਸਿਆਂ ਨੇ ਬੱਚਿਆਂ ਦੀਆਂ ਮੌਤਾਂ ਦੇ ਨਾਲ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਪਿਛਲੇ ਸਾਲ ਜੂਨ 2019 ਵਿੱਚ ਪੰਜਾਬ ਦੇ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 2 ਸਾਲ ਦਾ ਮਾਸੂਮ ਫ਼ਤਹਿਵੀਰ ਸਿੰਘ ਕਰੀਬ 140 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ ਸੀ।5-6 ਦਿਨ ਤੱਕ ਉਸ ਬੱਚੇ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਗਈ, ਪਰ ਸਾਰੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਮਾਸੂਮ ਨੂੰ ਬਚਾਇਆ ਨਹੀਂ ਜਾ ਸਕਿਆ ਸੀ। ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਵਿਚ ਪੰਜ ਸਾਲਾਂ ਦੇ ਬੱਚੇ ਦੇ ਬੋਰਵੈਲ ਵਿਚ ਡਿਗਣ ਦੀ ਖਬਰ ਸਾਹਮਣੇ ਆਈ ਸੀ। ਆਖਰ ਬੋਰਵੈਲ ਵਿੱਚ ਡਿੱਗੇ ਪੰਜ ਸਾਲਾਂ ਦੇ ਬੱਚੇ ਬਾਰੇ ਦੁੱਖ ਭਰੀ ਖਬਰ ਸਾਹਮਣੇ ਆਈ ਹੈ।

ਇਕ ਵਾਰ ਫਿਰ ਇਕ ਹੋਰ ਫਤਹਿਵੀਰ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਹੈ। ਮੱਧ ਪ੍ਰਦੇਸ਼ ਵਿਚ ਨਿਵਾੜੀ ਦੇ ਸੈਤਪੁਰਾ ਪਿੰਡ ਵਿੱਚ ਆਪਣੇ ਖੇਤ ਵਿਚ ਬੀਤੇ ਦਿਨੀਂ ਬੋਰਵੈਲ ਵਿੱਚ ਡਿੱਗੇ ਪੰਜ ਸਾਲਾ ਪ੍ਰਹਿਲਾਦ ਨੂੰ ਆਖਿਰ ਬਾਹਰ ਕੱਢ ਲਿਆ ਗਿਆ। ਪਰ ਇਹ ਬੱਚਾ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ।ਐਨ.ਡੀ.ਆਰ.ਐਫ. ਅਤੇ ਹੋਰ ਮਾਹਿਰਾਂ ਦੀ ਟੀਮ ਨੇ ਦਿਨ-ਰਾਤ ਦੀ ਮਿਹਨਤ ਤੋਂ 90 ਘੰਟੇ ਬਾਅਦ ਵੀ ਬੱਚੇ ਨੂੰ ਬਚਾ ਨਹੀਂ ਸਕੇ।

ਇਹ ਬੱਚਾ ਉਸ ਸਮੇਂ ਬੋਰਵੈੱਲ ਵਿੱਚ ਡਿੱਗਿਆ ਸੀ,ਜਦੋਂ ਉਥੇ ਖੇਡ ਰਿਹਾ ਸੀ। ਬੋਰਵੈਲ ਨੂੰ ਇਕ ਬਰਤਨ ਨਾਲ ਢਕਿਆ ਹੋਇਆ ਸੀ।ਬੱਚੇ ਵੱਲੋਂ ਖੇਡਦੇ ਸਮੇਂ ਉਸ ਢੱਕਣ ਨੂੰ ਹਟਾ ਦਿੱਤਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਸੀ। ਘਟਨਾ ਦਾ ਪਤਾ ਲੱਗਦੇ ਸਾਰ ਹੀ ਪੁਲਸ, ਪ੍ਰਸ਼ਾਸਨ, ਫੌਜ, ਐਂਨ. ਡੀ. ਆਰ .ਐਫ. ਟੀਮ ਨੇ 90 ਘੰਟੇ ਤੱਕ ਇਹ ਰੈਸਕਿਊ ਓਪਰੇਸ਼ਨ ਚਲਾਇਆ। ਸ਼ਨੀਵਾਰ ਰਾਤ ਨੂੰ ਕਰੀਬ 11 ਵਜੇ ਐਨ.ਡੀ.ਆਰ.ਐਫ .ਨੇ ਖੁਦਾਈ ਰੋਕ ਦਿੱਤੀ ਸੀ।

ਇਸ ਤੋਂ ਬਾਅਦ ਝਾਂਸੀ ਤੋ ਆਈ ਮਾਹਰਾਂ ਦੀ ਇਕ ਟੀਮ ਨੇ ਚੁੰਬਕੀ ਅਲਾਇਨਮੈਂਟ ਜ਼ਰੀਏ ਸੁਰੰਗ ਦੀ ਦਿਸ਼ਾ ਤੈਅ ਕੀਤੀ। ਫਿਰ ਖੁਦਾਈ ਕਰਕੇ ਬੱਚੇ ਨੂੰ ਰਾਤ 3 ਵਜੇ ਬਾਹਰ ਕੱਢਿਆ ਗਿਆ, ਪਰ ਬੱਚੇ ਨੂੰ ਬਚਾ ਨਹੀਂ ਸਕੇ। ਬੱਚੇ ਨੂੰ ਲਗਾਤਾਰ ਆਕਸੀਜਨ ਦੀ ਸਪਲਾਈ ਦਿੱਤੀ ਜਾ ਰਹੀ ਸੀ ,ਤਾਂ ਜੋ ਬੱਚੇ ਨੂੰ ਅੰਦਰ ਆਕਸੀਜਨ ਦੀ ਕਮੀ ਨਾ ਹੋ ਸਕੇ।ਪਰ ਟੀਮ ਨੂੰ ਬੋਰਵੈੱਲ ਵਿੱਚ ਕੋਈ ਵੀ ਹੱਲ ਚਲ ਨਜ਼ਰ ਨਹੀਂ ਆ ਰਹੀ ਸੀ।ਮੱਧ ਪ੍ਰਦੇਸ਼ ਸਰਕਾਰ ਵੱਲੋਂ ਪਰਿਵਾਰ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਦੇ ਖੇਤਾਂ ਵਿੱਚ ਇੱਕ ਹੋਰ ਨਵਾਂ ਬੋਰਵੈਲ ਬਣਾਇਆ ਜਾਵੇਗਾ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …