Breaking News

WHO ਨੇ ਹਰਡ ਇਮਿਊਨਿਟੀ ਬਾਰੇ ਕਰਤਾ ਇਹ ਵੱਡਾ ਖੁਲਾਸਾ ,ਦੁਨੀਆਂ ਲਈ ਵੱਡੀ ਚੇਤਾਵਨੀ

ਦੁਨੀਆਂ ਲਈ ਵੱਡੀ ਚੇਤਾਵਨੀ

ਲੰਡਨ: ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਕਿ ਫਿਲਹਾਲ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਵਿਰੁੱਧ ਹਰਡ ਇਮਿਊਨਿਟੀ ਪੈਦਾ ਨਹੀਂ ਹੋਈ ਹੈ। WHO ਨੇ ਉਨ੍ਹਾਂ ਦੇਸ਼ਾਂ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਜੋ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਲੋਕਾਂ ਵਿੱਚ ਹਰਡ ਇਮਿਊਨਿਟੀ ਪੈਦਾ ਹੋਣ ਦਾ ਦਾਅਵਾ ਕਰ ਰਹੇ ਸਨ । ਸੰਗਠਨ ਤੋਂ ਇਹ ਸਪੱਸ਼ਟ ਹੈ ਕਿ ਹਾਲੇ ਵੀ ਸਥਿਤੀ ਖਰਾਬ ਹੈ ਅਤੇ ਕੋਈ ਵੀ ਅਜਿਹਾ ਦੇਸ਼ ਨਹੀਂ ਹੈ, ਜਿੱਥੇ ਹਰਡ ਇਮਿਊਨਿਟੀ ਪੈਦਾ ਹੋਣ ਦੀ ਸਥਿਤੀ ਨਜ਼ਰ ਆਈ ਹੋਵੇ। ਇਸ ਤੋਂ ਇਲਾਵਾ WHO ਨੇ ਇੱਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ 20 ਤੋਂ 40 ਸਾਲ ਦੇ ਨੌਜਵਾਨ ਪੂਰੀ ਦੁਨੀਆ ਵਿੱਚ ਕੋਰੋਨਾ ਦੀ ਲਾਗ ਫੈਲਾ ਰਹੇ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।

WHO ਅਨੁਸਾਰ ਸਿਰਫ ਅਮਰੀਕਾ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਇੱਕ ਕਰੋੜ 15 ਲੱਖ ਤੱਕ ਪਹੁੰਚਣ ਦੀ ਉਮੀਦ ਹੈ ਅਤੇ ਇਹ ਹੀ ਨਹੀਂ, ਇਸ ਦੌਰਾਨ ਚਾਰ ਲੱਖ ਲੋਕਾਂ ਦੀ ਮੌਤ ਹੋਣ ਦੀ ਵੀ ਸੰਭਾਵਨਾ ਹੈ। ਦੱਸ ਦੇਈਏ ਕਿ ਆਕਸਫੋਰਡ ਯੂਨੀਵਰਸਿਟੀ ਦੇ ਕੁਝ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਬ੍ਰਿਟੇਨ ਦੇ ਲੋਕਾਂ ਵਿੱਚ ਹਰਡ ਇਮਿਊਨਿਟੀ ਵਿਕਸਿਤ ਹੋ ਰਹੀ ਹੈ।

ਪਹਿਲਾਂ ਆਕਸਫੋਰਡ ਦੇ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬ੍ਰਿਟਿਸ਼ ਲੋਕਾਂ ਵਿੱਚ ਆਮ ਸਰਦੀ-ਜ਼ੁਕਾਮ ਵਰਗੇ ਮੌਸਮੀ ਸੰਕ੍ਰਮਣ ਕਾਰਨ ਪਹਿਲਾਂ ਹੀ ਸਮੂਹਿਕ ਤੌਰ ‘ਤੇ ਹਰਡ ਇਮਿਊਨਿਟੀ ਦਾ ਪੱਧਰ ਇੰਨਾ ਹੈ ਕਿ ਉਹ ਜਾਨਲੇਵਾ ਕੋਰੋਨਾ ਵਾਇਰਸ ਦਾ ਫਿਰ ਸਾਹਮਣਾ ਕਰ ਸਕਦੇ ਹਨ। .

ਇਸ ਸਬੰਧੀ WHO ਦੇ ਐਮਰਜੈਂਸੀ ਮਾਮਲਿਆਂ ਦੇ ਮੁਖੀ ਡਾ.ਮਾਈਕਲ ਰਿਆਨ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਸਿਧਾਂਤ ਨੂੰ ਰੱਦ ਕਰਦਿਆਂ ਕਿਹਾ ਕਿ ਸਾਨੂੰ ਹਰਡ ਇਮਿਊਨਿਟੀ ਹਾਸਿਲ ਕਰਨ ਦੀ ਉਮੀਦ ਵਿੱਚ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇੱਕ ਵਿਸ਼ਵਵਿਆਪੀ ਆਬਾਦੀ ਹੋਣ ਦੇ ਨਾਤੇ, ਅਸੀਂ ਇਸ ਸਥਿਤੀ ਦੇ ਕਿਤੇ ਨੇੜੇ ਨਹੀਂ ਹਾਂ ਜੋ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜ਼ਰੂਰੀ ਹੈ।

ਕੀ ਹੈ ਹਰਡ ਇਮਿਊਨਿਟੀ?
ਹਰਡ ਇਮਿਊਨਿਟੀ ਦਾ ਅਰਥ ਹੈ ਕਿ ਜੇ ਕੋਈ ਛੂਤ ਵਾਲੀ ਬਿਮਾਰੀ ਫੈਲ ਜਾਂਦੀ ਹੈ ਤਾਂ ਬਿਮਾਰੀ ਦੇ ਵਿਰੁੱਧ ਛੋਟ ਅਬਾਦੀ ਦੇ ਕੁਝ ਹਿੱਸੇ ਵਿੱਚ ਪੈਦਾ ਹੁੰਦੀ ਹੈ। ਇਸ ਤਰ੍ਹਾਂ ਛੂਤ ਦੀਆਂ ਬਿਮਾਰੀਆਂ ਦਾ ਫੈਲਣਾ ਰੁਕ ਜਾਂਦਾ ਹੈ, ਕਿਉਂਕਿ ਬਹੁਤ ਸਾਰੇ ਲੋਕ ਇਸ ਦੇ ਪ੍ਰਤੀ ਇਮਿਊਨ ਹੋ ਚੁੱਕੇ ਹੁੰਦੇ ਹਨ। ਇਮਿਊਨ ਹੋਏ ਲੋਕ ਉਹ ਹਨ ਜੋ ਸੰ ਕ ਰ – ਮਿ ਤ ਹੋਣ ਤੋਂ ਬਾਅਦ ਠੀਕ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਸਰੀਰ ਵਿੱਚ ਇੱਕ ਨਿਸ਼ਚਿਤ ਮਾਤਰਾ ਵਿੱਚ ਰੋਗ ਨਾਲ ਲ – ੜ -ਨ ਲਈ ਐਂਟੀਬਾਡੀ ਮੌਜੂਦ ਹੈ। ਇਸ ਨਾਲ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਚੇਨ ਟੁੱ – ਟ ਜਾਂਦੀ ਹੈ।

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

Check Also

ਪੰਜਾਬ ਚ ਇਥੇ ਖਾਲੀ ਪਏ ਪਲਾਟ ਚ ਹੋਇਆ ਖੌਫਨਾਕ ਕਾਂਡ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ  ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਵੱਧ ਤੋਂ ਬਦਤਰ ਹੁੰਦੇ ਹੋਏ ਨਜ਼ਰ …