Breaking News

WHO ਨੇ ਦੁਨੀਆਂ ਲਈ ਕੋਰੋਨਾ ਨੂੰ ਲੈ ਕੇ ਜਾਰੀ ਕੀਤੀ ਇਹ ਨਵੀਂ ਵੱਡੀ ਚੇਤਾਵਨੀ – ਹੋ ਜਾਵੋ ਸਾਵਧਾਨ

ਹੋ ਜਾਵੋ ਸਾਵਧਾਨ

ਕੋਰੋਨਾ ਦੇ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਾ ਹੈ। ਇਸ ਦਾ ਸਭ ਤੋਂ ਵੱਧ ਨੁਕਸਾਨ ਆਮ ਇਨਸਾਨ ਨੂੰ ਹੋਇਆ ਹੈ। ਅਜਿਹਾ ਲੱਗਦਾ ਹੈ ਕਿ ਉਹ ਹੁਣ ਇਸ ਦੁਨੀਆਂ ਦਾ ਹਿੱਸਾ ਹੀ ਨਹੀਂ। ਜੇਕਰ ਕੋਰੋਨਾ ਦੇ ਹਾਲਾਤ ਨਹੀਂ ਸੁਧਰੇ ਤਾਂ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਲਾਕਡਾਊਨ ਲੱਗ ਜਾਵੇ। ਇਹ ਕਹਿਣਾ ਸਾਡਾ ਨਹੀਂ ਬਲਕਿ ਵਿਸ਼ਵ ਸਿਹਤ ਸੰਗਠਨ ਦਾ ਹੈ। ਡਬਲਿਊ.ਐਚ.ਓ. ਨੇ ਚੇਤਾਵਨੀ ਜਾਰੀ ਕਰਦੇ ਦੱਸਿਆ ਕਿ ਦੁਨੀਆਂ ਹੁਣ ਕੋਵਿਡ-19 ਬਿਮਾਰੀ ਦੇ ਨਾਜ਼ੁਕ ਮੋੜ ‘ਤੇ ਹੈ।

ਜੇਕਰ ਇਸ ਸਮੇਂ ਵਿੱਚ ਨਾ ਸੰਭਾਲਿਆ ਗਿਆ ਤਾਂ ਆਉਣ ਵਾਲਾ ਸਾਲ ਵੀ ਇਸੇ ਸਾਲ ਵਾਂਗ ਗੁਜ਼ਰੇਗਾ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਅਦਨੋਮ ਨੇ ਇਸ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੇ। ਜਿੱਥੇ ਉਨ੍ਹਾਂ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਕੋਰੋਨਾ ਮਹਾਂਮਾਰੀ ‘ਚ ਇੱਕ ਨਾਜ਼ੁਕ ਮੋੜ ‘ਤੇ ਹਾਂ। ਵਿਸ਼ੇਸ਼ ਤੌਰ ‘ਤੇ ਉੱਤਰੀ ਗੋਲਾਅਰਧ ‘ਚ ਅਗਲੇ ਕੁਝ ਮਹੀਨੇ ਬਹੁਤ ਔਖੇ ਰਹਿਣ ਵਾਲੇ ਹਨ ਤੇ ਕੁਝ ਦੇਸ਼ ਖਤਰਨਾਕ ਟ੍ਰੈਕ ‘ਤੇ ਹਨ।

ਜਾਣਕਾਰੀ ਦਿੰਦਿਆਂ ਟੇਡਰੋਸ ਨੇ ਕਿਹਾ ਕਿ ਸਾਨੂੰ ਜਲਦ ਹੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਭਵਿੱਖ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਕੰਟਰੋਲ ਕਰ ਸਕੀਏ। ਕਿਤੇ ਅਜਿਹਾ ਨਾ ਹੋਵੇ ਕਿ ਜ਼ਰੂਰੀ ਸਿਹਤ ਸੇਵਾਵਾਂ ਢਹਿ-ਢੇਰੀ ਹੋ ਜਾਣ। ਸਕੂਲਾਂ ਨੂੰ ਫਿਰ ਤੋਂ ਦੁਬਾਰਾ ਬੰਦ ਕਰਨਾ ਪੈ ਜਾਵੇ। ਉਨ੍ਹਾਂ ਕਿਹਾ ਕਿ ਜਿੱਦਾਂ ਮੈਂ ਫ਼ਰਵਰੀ ਵਿਚ ਕਿਹਾ ਸੀ ਮੈਂ ਫਿਰ ਤੋਂ ਓਹੀ ਦੁਹਰਾ ਰਿਹਾ ਹਾਂ ਇਹ ਕੋਈ ਡਰ੍ਰਿੱਲ ਨਹੀਂ ਹੈ।

ਇਸ ਸਮੇਂ ਬਹੁਤ ਸਾਰੇ ਦੇਸ਼ਾਂ ਦੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਜੇਕਰ ਇਸ ਦੀ ਗਤੀ ਨੂੰ ਘੱਟ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਹਾਲਾਤ ਇਸ ਤੋਂ ਵੀ ਜ਼ਿਆਦਾ ਖ਼ਤਰਨਾਕ ਹੋ ਸਕਦੇ ਹਨ। ਸਾਨੂੰ ਇਸ ਵਾਇਰਸ ਦੀ ਟੈਸਟਿੰਗ ਵਿੱਚ ਸੁਧਾਰ ਲਿਆਉਣਾ ਹੋਵੇਗਾ। ਇਸਦੇ ਨਾਲ ਹੀ ਇਸ ਵਾਇਰਸ ਤੋਂ ਪ੍ਰਭਾਵਤ ਹੋ ਚੁੱਕੇ ਲੋਕਾਂ ਨੂੰ ਟਰੇਸ ਕਰਕੇ ਅਤੇ ਵਾਇਰਸ ਦੇ ਰਿਸਕ ਵਾਲੇ ਲੋਕਾਂ ਨੂੰ ਆਈਸੋਲੇਟ ਕਰਨ ਨਾਲ ਆਉਣ ਵਾਲੇ ਸਮੇਂ ਵਿਚ ਦੇਸ਼ ਨੂੰ ਦੁਬਾਰਾ ਲਾਕਡਾਊਨ ਵਿੱਚ ਜਾਣ ਤੋਂ ਬਚਾਇਆ ਜਾ ਸਕਦਾ ਹੈ।

Check Also

ਪੰਜਾਬ : ਘਰਵਾਲੀ ਨੂੰ 35 ਲੱਖ ਲਾ ਭੇਜਿਆ ਸੀ ਕੈਨੇਡਾ ,ਵਿਦੇਸ਼ ਜਾ ਪਤਨੀ ਨੇ ਕੀਤਾ ਅਜਿਹਾ ਪਰਿਵਾਰ ਨੇ ਸਪਨੇ ਚ ਨਹੀਂ ਸੋਚਿਆ ਸੀ

ਆਈ ਤਾਜਾ ਵੱਡੀ ਖਬਰ  ਜਿੱਥੇ ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜੀ ਵਿਦੇਸ਼ਾਂ ਵੱਲ …