ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿੱਥੇ ਦੇਸ਼ ਦੁਨੀਆਂ ਵਿੱਚ ਇੰਟਰਨੈਟ ਸਭ ਲੋਕਾਂ ਲਈ ਇੱਕ ਜ਼ਰੂਰਤ ਦੀ ਚੀਜ਼ ਬਣ ਗਿਆ ਹੈ। ਉੱਥੇ ਹੀ ਵ੍ਹੱਟਸਐਪ ਇੱਕ ਅਜਿਹਾ ਐਪ ਹੈ ਜਿਸ ਦੇ ਉੱਪਰ ਪੂਰੀ ਦੁਨੀਆ ਨਿਰਭਰ ਹੈ । ਇਸ ਵ੍ਹੱਟਸਐਪ ਐਪ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ ਸਹੂਲਤਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਕੰਮਕਾਰ ਵੀ ਇਸ ਤੇ ਨਿਰਭਰ ਹੋ ਚੁੱਕਿਆ ਹੈ । ਲੋਕਾਂ ਦੇ ਵੱਲੋਂ ਸਭ ਤੋਂ ਵੱਧ ਵ੍ਹੱਟਸਐਪ ਇੰਟਰਨੈੱਟ ਮੈਸੇਜ਼ਿੰਗ ਐਪ ਦਾ ਇਸਤੇਮਾਲ ਕੀਤਾ ਜਾਂਦਾ ਹੈ । ਬੇਸ਼ੱਕ ਇਸ ਵਿੱਚ ਟੈਲੀਗ੍ਰਾਮ ਦੇ ਮੁਕਾਬਲੇ ਘੱਟ ਫੀਚਰਸ ਮਿਲਦੇ ਹਨ ਪਰ ਯੂਜ਼ਰਸ ਐਕਸਪੀਰੀਅੰਸ ਨੂੰ ਬਿਹਤਰ ਕਰਨ ਲਈ ਵ੍ਹੱਟਸਐਪ ਦੇ ਵੱਲੋਂ ਸਮੇਂ ਸਮੇਂ ਤੇ ਕੁਝ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤੇ ਨਵੇਂ ਫੀਚਰਸ ਇਸ ਦੇ ਨਾਲ ਜੋੜੇ ਜਾਂਦੇ ਹਨ ।
ਇਨ੍ਹਾਂ ਵਿੱਚ ਕਈ ਅਜਿਹੇ ਫੀਚਰਸ ਵੀ ਹਨ ਜੋ ਟੈਲੀਗ੍ਰਾਮ ਤੇ ਪਹਿਲਾਂ ਹੀ ਮੌਜੂਦ ਹਨ । ਅਜਿਹੇ ਚ ਇਕ ਫੀਚਰ ਪੋਲ ਹੈ ਜੋ ਕਿ ਹੁਣ ਤਕ ਟੈਲੀਗ੍ਰਾਮ ਤੇ ਮਿਲ ਰਿਹਾ ਸੀ ਅਤੇ ਜਲਦ ਹੀ ਹੁਣ ਇਹ ਵ੍ਹੱਟਸਐਪ ਤੇ ਵੀ ਆ ਸਕਦਾ ਹੈ । ਇਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਵ੍ਹੱਟਸਐਪ ਇਕ ਨਵੇਂ ਫੀਚਰ ਪੋਲ ਤੇ ਕੰਮ ਕਰ ਰਿਹਾ ਹੈ ਜੋ ਐਂਡ ਟੂ ਐਂਡ ਐਨਕ੍ਰਿਪਸ਼ਨ ਹੋਵੇਗਾ ਅਤੇ ਇਹ ਫੀਚਰ ਸਿਰਫ ਹੁਣ ਗਰੁੱਪ ਚੈਟਸ ਲਈ ਉਪਲੱਬਧ ਹੋਵੇਗਾ ।
ਜਿੱਥੇ ਹੁਣ ਵ੍ਹੱਟਸਐਪ ਗਰੁੱਪ ਮੈਂਬਰ ਵੋਟ ਵੀ ਕਰ ਸਕਣਗੇ । ਸਭ ਤੋਂ ਵੱਧ ਚੰਗੀ ਗੱਲ ਇਸ ਫੀਚਰ ਦੀ ਇਹ ਹੋਵੇਗੀ ਕਿ ਇਸ ਦਾ ਇਸਤੇਮਾਲ ਸਿਰਫ ਗਰੁੱਪ ਚ ਹੀ ਕੀਤਾ ਜਾ ਸਕੇਗਾ ਅਤੇ ਉਸ ਗਰੁੱਪ ਦੇ ਮੈਂਬਰ ਹੀ ਇਸ ਨੂੰ ਵੇਖ ਸਕਣਗੇ । ਇਸ ਗਰੁੱਪ ਚੋਂ ਵੱਖ ਕੋਈ ਵੀ ਵਿਅਕਤੀ ਇਸ ਪੋਲ ਦੀ ਵੋਟਿੰਗ ਵਿੱਚ ਹਿੱਸਾ ਲੈ ਸਕਣਗੇ ।
ਇਸ ਫੀਚਰ ਬਾਰੇ ਫਿਲਹਾਲ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਪਰ ਰਿਪੋਰਟਾਂ ਦੀ ਮੰਨੀਏ ਤਾਂ ਇਸ ਫੀਚਰ ਨੂੰ ਐਪ ਸਭ ਤੋਂ ਪਹਿਲਾਂ ਆਈ ਓ ਐੱਸ ਪਲੈਟਫਾਰਮ ਤੇ ਜਾਰੀ ਕਰ ਸਕਦਾ ਹੈ । ਇਹ ਨਵਾਂ ਫੀਚਰ ਹੁਣ ਵ੍ਹੱਟਸਐਪ ਵਿਚ ਆ ਰਿਹਾ ਹੈ , ਇਸ ਦੇ ਨਾਲ ਆਮ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣ ਜਾ ਰਹੀਆ ਨੇ ਤੇ ਬਹੁਤ ਸਾਰੇ ਲੋਕ ਇਸ ਫੀਚਰ ਦਾ ਫਾਇਦਾ ਲੈ ਸਕਣਗੇ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …