ਆਈ ਤਾਜਾ ਵੱਡੀ ਖਬਰ
ਪੰਜਾਬ ਚ ਲੁਟੇਰਿਆਂ ਦੇ ਵੱਲੋਂ ਬਿਨਾਂ ਕਿਸੇ ਖੌਫ ਅਤੇ ਡਰ ਦੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਹਾਲਾਂਕਿ ਪੁਲਸ ਅਤੇ ਪ੍ਰਸ਼ਾਸਨ ਦੇ ਵੱਲੋਂ ਵੀ ਸਮੇਂ ਸਮੇਂ ਤੇ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਕੇ ਅਜਿਹੇ ਅਪਰਾਧੀਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ । ਪਰ ਇਸ ਦੇ ਬਾਵਜੂਦ ਵੀ ਲੁਟੇਰੇ ਆਪਣੇ ਬੁਲੰਦ ਹੌਸਲੇ ਸਦਕਾ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਜਿਸ ਕਾਰਨ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ । ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਫਗਵਾੜਾ ਤੋਂ ਸਾਹਮਣੇ ਆਇਆ। ਜਿੱਥੇ ਫਗਵਾੜਾ ਦੇ ਪਿੰਡ ਮਹੇੜੂ ਨੇਡ਼ੇ ਅਮਰੀਕਾ ਤੋਂ ਪਰਤੇ ਇੱਕ ਐਨ ਆਰ ਆਈ ਹਰਵਿੰਦਰ ਸਿੰਘ ਸੰਧੂ ਦੇ ਪੁੱਤਰ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਅਤੇ ਪਿਸਤੌਲ ਦੀ ਨੋਕ ਤੇ ਲੁਟੇਰਿਆਂ ਨੇ ਲੁਟੇਰਿਆਂ ਵੱਲੋਂ ਅੱਧਾ ਕਿਲੋ ਸੋਨਾ , ਮੋਬਾਈਲ ਤੇ ਇੱਕ ਲੱਖ ਰੁਪਏ ਦੀ ਵੱਡੀ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ।
ਜਿਸ ਦੇ ਚੱਲਦੇ ਹੁਣ ਪੁਲੀਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਤੇ ਪੁਲੀਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ । ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਫਗਵਾੜਾ ਦੇ ਐੱਸਪੀ ਹਰਿੰਦਰਪਾਲ ਸਿੰਘ , ਐੱਸ ਐੱਚ ਓ ਸਤਨਾਮਪੁਰਾ , ਐੱਸ ਆਈ ਹਰਜੀਤ ਸਿੰਘ ਸਮੇਤ ਹੋਰਨਾਂ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਗੱਲਬਾਤ ਕਰਦਿਆਂ ਇਸ ਵੱਡੀ ਸਫਲਤਾ ਬਾਰੇ ਦੱਸਿਆ ਉਨ੍ਹਾਂ ਕਿਹਾ ਕਿ ਬੀਤੀ ਦੱਸ ਜਨਵਰੀ ਨੂੰ ਹਰਿੰਦਰ ਸੰਧੂ ਨੇ ਪੁਲਿਸ ਦੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਰੀਬ ਸ਼ਾਮ ਦੇ ਸਮੇਂ ਉਹ ਆਪਣੀ ਭੂਆ ਨੂੰ ਲੈ ਕੇ ਪਿੰਡ ਮਹੇੜੂ ਵਾਇਆ ਫਰਾਲਾ ਜਾ ਰਿਹਾ ਸੀ
ਕਿ ਰਾਸਤੇ ਵਿੱਚ ਉਸ ਦੀ ਭੂਆ ਦਾ ਖੂਹ ਆਇਆ ਭੂਆ ਦਾ ਖੂਹ ਆਇਆ, ਜਿਸ ਨੇ ਕਿਹਾ ਕਿ ਉਹ ਆਪਣੇ ਖੂਹ ‘ਤੇ ਬਣੀ ਸ਼ਹੀਦਾਂ ਦੀ ਜਗ੍ਹਾ ‘ਤੇ ਮੱਥਾ ਟੇਕਣਾ ਚਾਹੁੰਦੀ ਹੈ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਤੇ ਭੂਆ ਨੂੰ ਉਥੇ ਲੈ ਗਿਆ। ਇਸੇ ਦੌਰਾਨ ਮੋਟਰਸਾਈਕਲਾਂ ‘ਤੇ ਸਵਾਰ 3 ਲੁਟੇਰਿਆਂ ਜਿਨ੍ਹਾਂ ਕੋਲ ਦਾਤਰ, ਗੰਡਾਸੀਆਂ, ਪਿਸਤੌਲ ਆਦਿ ਸਨ, ਨੇ ਉਨ੍ਹਾਂ ਤੋਂ ਅੱਧਾ ਕਿਲੋ ਤੋਂ ਵੱਧ ਸੋਨੇ ਦੇ ਗਹਿਣੇ, ਇਕ ਲੱਖ ਰੁਪਏ ਕੈਸ਼ ਤੇ ਮੋਬਾਇਲ ਲੁੱਟ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਪੁਲੀਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪੁਲੀਸ ਨੇ ਹੁਣ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਨਾਲ ਹੀ ਦੋਸ਼ੀਆਂ ਦੇ ਕੋਲੋਂ ਹਥਿਆਰ ਅਤੇ ਸੋਨੇ ਸਮੇਤ ਕੁਝ ਪੈਸੇ ਵੀ ਬਰਾਮਦ ਕੀਤੇ ਗਏ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …