ਆਈ ਤਾਜ਼ਾ ਵੱਡੀ ਖਬਰ
ਜਿਸ ਤਰ੍ਹਾਂ ਲਗਾਤਾਰ ਹੀ ਵੱਖ- ਵੱਖ ਕੀਮਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ , ਉਸ ਦੇ ਚੱਲਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਿਉਂਕਿ ਹਰ ਰੋਜ਼ ਹੀ ਵੱਖ ਵੱਖ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਹੈ ਕਦੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ, ਕਦੇ ਰਸੋਈ ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਵਿੱਚ । ਜੋ ਆਮ ਲੋਕਾਂ ਦੀਆਂ ਜੇਬਾਂ ਤੇ ਵੀ ਖਾਸਾ ਅਸਰ ਪਾਉਂਦੀਆਂ ਨਜ਼ਰ ਆ ਰਹੀਆਂ ਹਨ । ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਗੈਸ ਸਿਲੰਡਰਾਂ ਦੀ ਤਾਂ ,ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਇਜ਼ਾਫਾ ਹੁੰਦਾ ਜਾ ਰਿਹਾ ਹੈ । ਪਰ ਹੁਣ ਗੈਸ ਸਲੰਡਰ ਖ਼ਰੀਦਣ ਵਾਲਿਅਾਂ ਦੀਅਾਂ ਦੇ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ , ਕਿ ਜੋ ਲੋਕ ਹੁਣ ਐੱਲਪੀਜੀ ਸਿਲੰਡਰ ਤੇ ਸਬਸਿਡੀ ਚਾਹੁੰਦੇ ਹਨ ਉਹ ਹੇਠਾਂ ਦਿੱਤੀ ਪ੍ਰਕਿਰਿਆ ਅਨੁਸਾਰ ਇਸ ਸਬਸਿਡੀ ਦਾ ਲਾਭ ਲੈ ਸਕਦੇ ਹਨ ।
ਦਰਅਸਲ ਹੁਣ ਰਸੋਈ ਗੈਸ ਸਿਲੰਡਰ ਗਾਹਕਾਂ ਦੇ ਲਈ ਇਕ ਜ਼ਰੂਰੀ ਖਬਰ ਸਾਹਮਣੇ ਆ ਰਹੀ ਹੈ ,ਹੁਣ ਸਬਸਿਡੀ ਵਜੋਂ ਸਿਲੰਡਰ ਗੈਸ ਗਾਹਕਾਂ ਦੇ ਖਾਤੇ ਵਿਚ ਹੁਣ ਅੱਸੀ ਰੁਪਏ ਦੇ ਕਰੀਬ ਪੈਸੇ ਹਰ ਮਹੀਨੇ ਆਉਣੇ ਸ਼ੁਰੂ ਹੋ ਜਾਣਗੇ । ਹੁਣ ਉਨ੍ਹਾਂ ਲੋਕਾਂ ਦੇ ਲਈ ਅਸੀਂ ਇੱਕ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਨ੍ਹਾਂ ਲੋਕਾਂ ਦੇ ਬੈਂਕ ਖਾਤੇ ਦੇ ਵਿੱਚ ਸਿਲੰਡਰ ਸਬਸਿਡੀ ਨਹੀਂ ਆਉਂਦੀ । ਜ਼ਿਕਰਯੋਗ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਅਕਾਉਂਟ ਵਿੱਚ ਸਬਸਿਡੀ ਨਹੀਂ ਆਉਂਦੀ ਤਾਂ ਇਸ ਦਾ ਮੁੱਖ ਕਾਰਨ ਹੈ ਕਿ ਐੱਲ ਪੀ ਜੀ, ਆਈ ਡੀ ਖਾਤਾ ਨੰਬਰ ਨਾਲ ਲਿੰਕ ਨਹੀਂ ਹੈ ।
ਜਿਸ ਕਾਰਨ ਹੀ ਹਰ ਮਹੀਨੇ ਆਉਣ ਵਾਲੇ ਸਬਸਿਡੀ ਦੇ ਪੈਸੇ ਤੁਹਾਡੇ ਖਾਤੇ ਵਿਚ ਨਹੀਂ ਆ ਰਹੇ । ਇਸ ਨੂੰ ਲਿੰਕ ਕਰਵਾਉਣ ਦੇ ਲਈ ਤੁਸੀਂ ਆਪਣੇ ਨਜ਼ਦੀਕੀ ਡਿਸਟ੍ਰੀਬਿਊਟਰ ਦੇ ਨਾਲ ਸੰਪਰਕ ਕਰੋ ਤੇ ਉਸ ਨੂੰ ਆਪਣੀ ਸਮੱਸਿਆ ਦੱਸੋ ਤਾਂ ਜੋ ਤੁਹਾਡੇ ਬੈਂਕ ਖਾਤੇ ਦੇ ਵਿੱਚ ਵੀ ਹਰ ਮਹੀਨੇ ਸਬਸਿਡੀ ਤੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ । ਜ਼ਿਕਰਯੋਗ ਹੈ ਕਿ ਕਈ ਸੂਬਿਆਂ ਦੇ ਵਿੱਚ ਅਲਪੀਜੀ ਦੀ ਸਬਸਿਡੀ ਦੀ ਪ੍ਰਕਿਰਿਆ ਕਾਫ਼ੀ ਵੱਖਰੀ ਹੈ ਅਤੇ ਜਿਨ੍ਹਾਂ ਲੋਕਾਂ ਦੀ ਸਾਲਾਨਾ ਆਮਦਨ ਦੱਸ ਲੱਖ ਰੁਪਏ ਜਾਂ ਇਸ ਤੋਂ ਵੱਧ ਹੈ ਉਨ੍ਹਾਂ ਸੂਬਿਆਂ ਦੇ ਵਿੱਚ ਲੋਕਾਂ ਨੂੰ ਸਬਸਿਡੀ ਦੇ ਪੈਸੇ ਨਹੀਂ ਦਿੱਤੇ ਜਾਂਦੇ ।
ਜ਼ਿਕਰਯੋਗ ਹੈ ਕਿ ਇਹ ਦੱਸ ਲੱਖ ਰੁਪਏ ਪਰਿਵਾਰ ਦੇ ਵਿਚ ਹੋ ਰਹੀ ਕਮਾਈ ਦੇ ਅਨੁਸਾਰ ਹੀ ਦੇਖੀ ਜਾਂਦੀ ਹੈ । ਜਿਨ੍ਹਾਂ ਲੋਕਾਂ ਦੇ ਬੈਂਕ ਖਾਤੇ ਵਿਚ ਸਬਸਿਡੀ ਨਹੀਂ ਆਉਂਦੀ ਉਹ ਜਲਦ ਹੀ ਜਾ ਕੇ ਐਲ ਪੀ ਜੀ ਆਈ ਡੀ ਆਪਣੇ ਖਾਤਾ ਨੰਬਰ ਦੇ ਨਾਲ ਲਿੰਕ ਕਰਵਾਉਣ ਤੇ ਉਨ੍ਹਾਂ ਦੇ ਖਾਤੇ ਵਿਚ ਸਬਸਿਡੀ ਆਉਣੀ ਸ਼ੁਰੂ ਹੋ ਜਾਵੇਗੀ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …