ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦੇ ਚਲਦਿਆਂ ਪਿਛਲੇ ਸਾਲ ਮਾਰਚ ਤੋਂ ਵਿਸ਼ਵ ਭਰ ਦੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਵਿਦਿਆਰਥੀ ਕਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਚ ਸਕਣ ਪਰ ਸੂਬਾ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਨਲਾਈਨ ਕਲਾਸਾਂ ਜਾਰੀ ਰੱਖੀਆਂ ਸਨ ਅਤੇ ਪਰੀਖਿਆਵਾਂ ਵੀ ਆਨਲਾਈਨ ਹੀ ਲਈਆਂ ਸਨ। ਬੋਰਡ ਦੀਆ ਕਲਾਸਾ ਦੀਆਂ ਪ੍ਰੀਖਿਆਵਾਂ ਸਰਕਾਰ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਇਨ੍ਹਾਂ ਪ੍ਰੀਖਿਆਵਾਂ ਦੇ ਰਿਜ਼ਲਟ ਮੁਲਾਂਕਣ ਫਾਰਮੂਲੇ ਦੇ ਦੁਆਰਾ ਜਾਰੀ ਕੀਤੇ ਜਾਣੇ ਹਨ।
ਉਥੇ ਹੀ ਸਰਕਾਰ ਵੱਲੋਂ ਬਾਰਵੀਂ ਜਮਾਤ ਦੇ ਉਹਨਾਂ ਬੱਚਿਆਂ ਦੀਆਂ ਪ੍ਰੀਖਿਆਵਾਂ ਜੁਲਾਈ ਵਿੱਚ ਲਈਆਂ ਜਾਣੀਆ ਹਨ ਜੋ ਅਪਣੇ ਨਤੀਜੇ ਤੋਂ ਖੁਸ਼ ਨਹੀਂ ਹਨ। ਸੀ ਬੀ ਐਸ ਈ ਵੱਲੋਂ ਬੋਰਡ ਦੀਆ ਕਲਾਸਾ ਦੇ ਨਤੀਜਿਆਂ ਨੂੰ ਲੈ ਕੇ ਇਕ ਵੱਡੀ ਤਾਜਾ ਖਬਰ ਜਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ ਬੀ ਐਸ ਈ ਦੇ ਪ੍ਰੀਖਿਆ ਨਿਯੰਤਰਕ ਸੈਯਮ ਭਾਰਦਵਾਜ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਸੀ ਬੀ ਐਸ ਈ ਦੁਆਰਾ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਨਤੀਜਿਆਂ ਲਈ ਵੱਖ-ਵੱਖ ਮੁਲਾਂਕਣ ਫਾਰਮੂਲੇ ਜਾਰੀ ਕਰ ਦਿੱਤੇ ਗਏ ਹਨ ਅਤੇ ਬੋਰਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਰਵੀਂ ਸ਼੍ਰੇਣੀ ਦੇ ਰਿਜ਼ਲਟ 20 ਜੁਲਾਈ ਤੱਕ ਅਤੇ ਦਸਵੀਂ ਸ਼੍ਰੇਣੀ ਦੇ ਰਿਜਲਟ 31 ਜੁਲਾਈ ਤਕ ਘੋਸ਼ਿਤ ਕੀਤੇ ਜਾਣ ਦੀ ਸੰਭਾਵਨਾ ਹੈ ਤਾਂਕਿ ਵਿਦਿਆਰਥੀ ਨੂੰ ਵਿਦੇਸ਼ ਵਿਚ ਸਟੁਡੈਂਟ ਵੀਜ਼ੇ ਲਈ ਅਪਲਾਈ ਕਰਨ ਵਿੱਚ ਮੁਸ਼ਕਿਲ ਅਤੇ ਦੇਰੀ ਨਾ ਹੋਵੇ।
ਨਾ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੁਆਰਾ ਕਰੋਨਾ ਕਾਲ ਵਿੱਚ ਰੱਦ ਹੋਈਆਂ ਪ੍ਰੀਖਿਆਵਾਂ ਦੇ ਰਿਜ਼ਲਟ ਜਾਰੀ ਕਰਨ ਨੂੰ ਲੈ ਕੇ ਫਾਰਮੂਲਾ ਤਿਆਰ ਕਰ ਲਿਆ ਗਿਆ ਹੈ ਅਤੇ ਉਸ ਦੀ ਮਦਦ ਨਾਲ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜੇ ਜਾਰੀ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਵਿਦਿਆਰਥੀ ਪਹਿਲਾ ਬੋਰਡ ਦੀਆਂ ਪ੍ਰੀਖਿਆਵਾਂ ਦੀ ਕਾਫੀ ਉਡੀਕ ਕਰ ਰਹੇ ਸਨ ਪਰ ਕਰੋਨਾ ਦੇ ਚਲਦਿਆਂ ਇਨ੍ਹਾਂ ਪ੍ਰੀਖਿਆਵਾਂ ਨੂੰ ਪਹਿਲਾਂ ਮੁਲਤਵੀ ਕੀਤਾ ਗਿਆ ਅਤੇ ਫਿਰ ਰੱਦ ਕਰ ਦਿੱਤਾ ਗਿਆ ਸੀ ਅਤੇ ਹੁਣ ਵਿਦਿਆਰਥੀਆਂ ਨੂੰ ਆਪਣੇ ਨਤੀਜੇ ਦੀ ਬੇਸਬਰੀ ਨਾਲ ਉਡੀਕ ਹੈ ਜੋ ਬੋਰਡ ਵੱਲੋਂ ਜਾਰੀ ਕੀਤੀਆਂ ਗਈਆਂ ਤਰੀਕਾਂ ਨੂੰ ਐਲਾਨੇ ਜਾਣਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …