ਆਈ ਤਾਜਾ ਵੱਡੀ ਖਬਰ
ਵਿਸ਼ਵ ਨੂੰ ਜਿੱਥੇ ਕਰੋਨਾ ਨੇ ਆਪਣੀ ਚਪੇਟ ਵਿੱਚ ਲਿਆ ਉੱਥੇ ਹੀ ਭਾਰਤ ਦੇ ਵਿੱਚ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ ਸੀ। ਪਿੱਛਲੇ ਸਾਲ ਮਾਰਚ 2020 ਤੋਂ ਹੀ ਵਿੱਦਿਅਕ ਅਦਾਰਿਆਂ ਨੂੰ ਬੰ-ਦ ਕਰ ਦਿੱਤਾ ਸੀ ਤਾਂ ਜੋ ਬੱਚਿਆਂ ਨੂੰ ਇਸ ਰੋਗ ਤੋਂ ਬਚਾਇਆ ਜਾ ਸਕੇ। ਵੱਲੋਂ ਸਭ ਸਕੂਲਾਂ ਨੂੰ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੀ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਵੇਖਦੇ ਹੋਏ ਅਕਤੂਬਰ ਤੋਂ ਮੁੜ ਸਕੂਲਾਂ ਨੂੰ ਖੋਲ੍ਹਿਆ ਗਿਆ। ਉਸ ਵਿੱਚ ਵੀ ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।
ਹੁਣ ਦੇਸ਼ ਅੰਦਰ ਸਥਿਤੀ ਨੂੰ ਕਾਬੂ ਹੇਠ ਦੇਖਦੇ ਹੋਏ ਮੁੜ ਤੋਂ ਸਕੂਲਾਂ ਨੂੰ ਖੋਲ ਦਿੱਤਾ ਗਿਆ ਹੈ ਤਾਂ ਜੋ ਬੱਚਿਆਂ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਸਬੰਧੀ ਬੱਚਿਆਂ ਦੀ ਤਿਆਰੀ ਕਰਵਾਈ ਜਾ ਸਕੇ। ਉੱਥੇ ਹੀ ਬਹੁਤ ਸਾਰੇ ਬੱਚਿਆਂ ਦੇ ਮਾਪੇ ਉਨ੍ਹਾਂ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਦਸਵੀਂ ਅਤੇ ਬਾਰਵੀਂ ਦੀਆਂ ਕਲਾਸਾਂ ਦੀ ਡੇਟ ਸ਼ੀਟ ਨੂੰ ਲੈ ਕੇ ਵਧੇਰੇ ਚਿੰਤਤ ਨਜ਼ਰ ਆਏ। ਹੁਣ ਸੀ ਬੀ ਐਸ ਈ ਬੋਰਡ ਦੀਆਂ ਪ੍ਰੀਖਿਆਵਾਂ ਬਾਰੇ ਐਲਾਨ ਕਰ ਦਿੱਤਾ ਗਿਆ ਸੀ। ਹੁਣ ਸੀ ਬੀ ਐਸ ਈ ਸਕੂਲਾਂ ਵਾਲਿਆਂ ਦੀਆਂ ਦਸਵੀਂ ਅਤੇ ਬਾਰਵੀਂ ਕਲਾਸ ਦੀਆਂ ਪ੍ਰੀਖਿਆਵਾਂ 4 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।
ਸੀ ਬੀ ਐਸ ਈ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ,ਜਿਸ ਉਪਰ ਮਾਪੇ ਅਤੇ ਵਿਦਿਆਰਥੀਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਹੁਣ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਦੇਖਦੇ ਹੋਏ ਸੀ ਬੀ ਐਸ ਈ ਵੱਲੋਂ ਇਮਤਿਹਾਨ ਸਬੰਧੀ ਪੈਟਰਨ ਵਿੱਚ ਮਹੱਤਵ ਪੂਰਣ ਸੋਧ ਕੀਤੀ ਗਈ ਹੈ। ਹੁਣ ਕੁਝ ਵਿਸ਼ਿਆ ਵਿਚ ਕੀਤੀ ਗਈ ਸੋਧ ਵਿਦਿਆਰਥੀਆਂ ਲਈ ਬਹੁਤ ਮਹੱਤਵ ਪੂਰਨ ਸਾਬਤ ਹੋਵੇਗੀ।
ਫਿਜਿਕਸ ਸਬਜੈਕਟ ਵਿੱਚ ਕੀਤੇ ਗਏ ਸੁਧਾਰ ਦੇ ਤਹਿਤ ਕੁੱਲ ਪ੍ਰਸ਼ਨਾਂ ਦੀ ਗਿਣਤੀ ਨੂੰ 37 ਤੋਂ ਘਟਾ ਕੇ 33 ਕਰ ਦਿੱਤਾ ਗਿਆ ਹੈ। ਨਵੇਂ ਸੈਕਸ਼ਨ ਦੇ ਅਨੁਸਾਰ ਚਾਰ ਅੰਕਾਂ ਦੇ ਕੇਸ ਸਟੱਡੀ ਦੇ ਅਧਾਰਤ ਦੋ ਪ੍ਰਸ਼ਨ ਪੁੱਛੇ ਜਾਣਗੇ। ਕੈਮਿਸਟਰੀ ਦੇ ਵਿੱਚ ਵੀ ਸਵਾਲਾਂ ਦੀ ਗਿਣਤੀ 20 ਤੋਂ ਘਟਾ ਕੇ 16 ਕੀਤੀ ਗਈ ਹੈ। ਮੈਥੇ ਮੈਟਿਕਸ ਦੇ ਅਨੁਸਾਰ 2020-21 ਦੇ ਅਨੁਸਾਰ ਪ੍ਰਸ਼ਨ ਪੇਪਰ ਨੂੰ ਸਿਰਫ 2 ਸੈਕਸ਼ਨ ਏ ਅਤੇ ਬੀ ਵਿੱਚ ਵੰਡਿਆ ਗਿਆ ਹੈ। ਪਹਿਲੇ ਵਿੱਚ 24 ਅੰਕਾਂ ਦੇ ਆਬਜੈਕਟ ਅਤੇ 56 ਅੰਕਾਂ ਦੇ ਡਿ-ਸ-ਕ੍ਰਿ-ਪ-ਟਿ-ਵ ਪ੍ਰਸ਼ਨ ਪੁੱਛੇ ਜਾਣਗੇ। 2 ਕੇਸ ਸਟੱਡੀ ਬੇਸ ਪ੍ਰਸ਼ਨਾ ਦੇ ਜੁੜਨ ਨਾਲ ਹੋਣ ਹੱਲ ਪ੍ਰਸ਼ਨਾਂ ਦੀ ਗਿਣਤੀ 36 ਤੋਂ ਵਧ ਕੇ 38 ਹੋ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …