ਆਈ ਤਾਜਾ ਵੱਡੀ ਖਬਰ
ਕਰੋਨਾ ਮਹਾਂਮਾਰੀ ਨੇ ਜਿੱਥੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਇਸ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਵੇਖਣ ਨੂੰ ਮਿਲ ਰਿਹਾ ਹੈ। ਸੀ ਬੀ ਐਸ ਈ ਬੋਰਡ ਵੱਲੋਂ ਬਾਰਵੀਂ ਕਲਾਸ ਦੀ ਕੰਪਾਰਟਮੈਂਟ ਪ੍ਰੀਖਿਆ 2020ਦਾ ਨਤੀਜੇ ਸਬੰਧੀ ਨਵੀਂ ਅਪਡੇਟ ਜਾਰੀ ਹੋਈ ਹੈ।ਜਿਨ੍ਹਾਂ ਸਟੂਡੈਂਟਸ ਦੀ 2020ਦੇ ਵਿੱਚ ਕੰਪਾਰਟਮੈਂਟ ਆਈ ਸੀ ਉਨ੍ਹਾਂ ਸਟੂਡੈਂਟਸ ਨੇ ਦੁਬਾਰਾ ਕੰਪਾਰਟਮੈਂਟ ਦੀ ਪ੍ਰੀਖਿਆ ਦਿੱਤੀ ਸੀ।
ਉਨ੍ਹਾਂ ਦਾ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ 10 Oct ਤੱਕ ਜ਼ਾਰੀ ਹੋ ਸੱਕਦਾ ਹੈ। ਸਟੂਡੈਂਟਸ ਆਪਣਾ ਨਤੀਜਾ ਦੇਖਣ ਲਈ ਸੀਬੀਐਸਈ ਬੋਰਡ ਦੀ ਔਫੀਸ਼ਲ ਵੈੱਬਸਾਈਟ cbse.nic.in ਤੇ ਆਪਣਾ ਆਫ਼ੀਸ਼ਲ ਪੋਰਟਲ ਤੇ ਰੋਲ ਨੰ. ਸਮੇਤ ਹੋਰ ਡੀਟੇਲਸ ਇੰਟਰ ਕਰਕੇ ਆਪਣਾ ਨਤੀਜ਼ਾ ਦੇਖ ਸਕਣਗੇ। ਵਿਦਿਆਰਥੀ ਆਪਣਾ ਨਤੀਜਾ ਦੇਖਣ ਲਈ ਹੇਠਾਂ ਦੱਸੇ ਅਨੁਸਾਰ ਆਪਣਾ ਰਜ਼ਲਟ ਦੇਖ ਸਕਦੇ ਹਨ।
ਜਿਹੜੇ ਵਿਦਿਆਰਥੀ ਆਪਣਾ ਸੀਬੀਐਸੀ ਬੋਰਡ ਬਾਰਵੀਂ ਦੀ ਕੰਪਾਰਮੈਂਟ ਪ੍ਰੀਖਿਆ ਦਾ ਨਤੀਜਾ ਦੇਖਣਾ ਚਾਹੁੰਦੇ ਹਨ। ਉਹ ਸਟੂਡੈਂਟਸ ਵੈੱਬਸਾਈਟ cbseresults.nic.in ਤੇ ਜਾ ਕੇ ਚੈੱਕ ਕਰ ਸਕਦੇ ਹਨ। ਜਿਹੜੇ ਸਟੂਡੈਂਟਸ ਨਤੀਜਾ ਚੈੱਕ ਕਰਨਗੇ, ਰਿਜਲਟ ਵਿੰਡੋ ਵਿੱਚ ਜਾ ਕੇ ਆਪਣਾ ਰੋਲ ਨੰਬਰ, ਸਕੂਲ ਨੰਬਰ, ਤੇ ਕੇਂਦਰ ਨੰਬਰ ਦਰਜ ਕਰਨਾ ਹੋਏਗਾ, ਫਿਰ ਸਬਮਿੱਟ ਬਟਨ ਤੇ ਕਲਿੱਕ ਕਰੋ। ਇਸ ਤੋਂ ਬਾਅਦ 2020 ਦੀ ਬਾਰਵੀਂ ਕਲਾਸ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ ਤੁਹਾਡੇ ਸਾਹਮਣੇ ਆ ਜਾਵੇਗਾ।
ਇਸ ਨੂੰ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ।ਇਸ ਪ੍ਰੀਖਿਆ ਵਿੱਚ 85 ਹਜ਼ਾਰ ਤੋਂ ਵੀ ਵੱਧ ਵਿਦਿਆਰਥੀ ਹਾਜਰ ਹੋਏ ਸਨ । ਇਹ ਕੰਪਾਰਟਮੈਂਟ ਦੀ ਪ੍ਰੀਖਿਆ ਸੀਬੀਐਸੀ ਬੋਰਡ ਵੱਲੋਂ 22 ਸਤੰਬਰ ਤੋਂ ਲੈ ਕੇ 29 ਸਤੰਬਰ ਦੇ ਵਿਚਕਾਰ ਕਰਵਾਈ ਗਈ ਸੀ। ਹੁਣ ਇਸ ਪ੍ਰੀਖਿਆ ਦਾ ਨਤੀਜਾ 10 ਅਕਤੂਬਰ ਤੱਕ ਜਨਤਕ ਕਰ ਦਿੱਤਾ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …