Breaking News

CBSE ਸਕੂਲਾਂ ਦੇ ਵਿਦਿਆਰਥੀਆਂ ਲਈ ਹੋ ਗਿਆ ਇਹ ਵੱਡਾ ਐਲਾਨ, ਮਾਪਿਆਂ ਅਤੇ ਬੱਚਿਆਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਅਤੇ ਪ੍ਰੀਖਿਆਵਾਂ ਆਨਲਾਈਨ ਜਾਰੀ ਕੀਤੀਆਂ ਗਈਆਂ ਸਨ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬੋਰਡ ਦੀਆਂ ਸਾਰੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਇਨ੍ਹਾਂ ਕਲਾਸਾਂ ਦੇ ਨਤੀਜੇ ਮੁਲਾਂਕਣ ਦੇ ਫਾਰਮੂਲੇ ਦੇ ਅਧਾਰ ਤੇ ਕੱਢਣ ਦੇ ਨਿਰਦੇਸ਼ ਦਿੱਤੇ ਗਏ ਸਨ। ਸੀਬੀਐਸਈ ਨੇ ਦੱਸਿਆ ਸੀ ਕਿ ਇਹਨਾਂ ਕਲਾਸਾਂ ਦੇ ਬੱਚਿਆਂ ਦੇ ਰਿਜ਼ਲਟ ਆਨਲਾਈਨ ਹੀ ਜਾਰੀ ਕੀਤੇ ਜਾਣਗੇ ਪਰ ਹੁਣ ਸੀ ਬੀ ਐਸ ਈ ਹੈਡਕੁਆਟਰ ਦੁਆਰਾ ਪੋਰਟਲ ਜ਼ਰੀਏ ਅਸਾਨ ਤਰੀਕੇ ਨਾਲ ਮਾਰਕ ਸ਼ੀਟਾਂ ਬੱਚਿਆਂ ਕੋਲ ਪਹੁੰਚਾਉਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਰਿਜਲਟ ਨਾਲ ਜੁੜੀ ਇਕ ਵੱਡੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ ਬੀ ਐਸ ਈ ਵੱਲੋਂ ਦਿੱਤੇ ਗਏ ਬਿਆਨ ਵਿੱਚ ਉਨ੍ਹਾਂ ਨੇ ਦਸਿਆ ਹੈ ਕਿ ਕਰੋਨਾ ਵਾਇਰਸ ਦੇ ਚਲਦਿਆਂ ਵਿਦਿਆਰਥੀਆਂ ਲਈ ਡੁਪਲੀਕੇਟ ਅਕਾਦਮਿਕ ਦਸਤਾਵੇਜ਼ ਦੀ ਪ੍ਰਣਾਲੀ ਇਨਫੋਰਮੇਸ਼ਨ ਟੈਕਨੌਲੋਜੀ ਵਿਭਾਗ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ,ਇਸ ਪ੍ਰਣਾਲੀ ਦੇ ਜ਼ਰੀਏ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਮਾਈਗਰੇਸ਼ਨ ਸਰਟੀਫਿਕੇਟ, ਡੁਪਲੀਕੇਟ ਮਾਰਕਸ਼ੀਟ, ਅਤੇ ਪਾਸਿੰਗ ਸਰਟੀਫਿਕੇਟ ਵਗੈਰਾ ਆਨਲਾਈਨ ਪ੍ਰਾਪਤ ਕਰ ਸਕਣਗੇ।

ਇਨ੍ਹਾਂ ਦਸਤਾਵੇਜਾਂ ਨੂੰ ਹਾਸਿਲ ਕਰਨ ਲਈ ਸੀ ਬੀ ਐਸ ਈ ਦੀ ਵੈੱਬਸਾਈਟ www.cbse.nic.in ਤੇ ਅਪਲਾਈ ਕਰਨਾ ਪਵੇਗਾ ਅਤੇ ਕਿਸੇ ਵੀ ਕਿਸਮ ਦੀ ਪ੍ਰਕਿਰਿਆ ਦੇ ਬਦਲਾਅ ਲਈ http://cbseit.in/cbse/web/dads/home.aspx ਲਿੰਕ ਤੇ ਅਪਲਾਈ ਕਰ ਸਕਦੇ ਹਨ। ਸੀ ਬੀ ਐਸ ਈ ਨੇ ਅੱਗੇ ਜਾਣਕਾਰੀ ਦਿੱਤੀ ਹੈ ਕਿ ਵਿਦਯਕ ਦਸਤਾਵੇਜ਼ਾਂ ਨੂੰ ਪ੍ਰਿੰਟ ਕਰਨ ਦਾ ਕੰਮ ਰਿਜਨਲ ਦਫ਼ਤਰ ਅਰਜ਼ੀ ਪ੍ਰਾਪਤ ਹੋਣ ਤੇ ਕੀਤਾ ਜਾਵੇਗਾ ਅਤੇ ਇਹਨਾਂ ਦਸਤਾਵੇਜ਼ਾਂ ਨੂੰ ਸਪੀਡ ਪੋਸਟ ਦੇ ਦੁਆਰਾ ਟਰੈਕਿੰਗ ਸਿਸਟਮ ਦੀ ਵਿਵਸਥਾ ਨਾਲ ਵਿਦਿਆਰਥੀਆਂ ਦੇ ਘਰ ਭੇਜਿਆ ਜਾਵੇਗਾ।

ਵਿਦਿਆਰਥੀ ਇਨ੍ਹਾਂ ਦਸਤਾਵੇਜ਼ਾਂ ਲਈ ਡਿਜੀਟਲ ਕਾਪੀ ਜਾਂ ਪ੍ਰਿੰਟੇਡ ਕਾਪੀ ਵਿੱਚ ਚੋਣ ਕਰ ਸਕਦੇ ਹਨ ਅਤੇ ਇਹ ਸਹੂਲਤ ਭਾਰਤ ਦੇ ਸਾਰੇ ਆਨਲਾਈਨ ਸ਼ਾਪਿੰਗ ਸਾਈਟਾਂ ਤੇ ਉਪਲਭਧ ਹੈ। ਸੀ ਬੀ ਐਸ ਈ ਦੀ ਇਸ ਸਹੂਲਤ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਅਜਿਹੀਆਂ ਬਹੁਤ ਸਾਰੀਆਂ ਪ੍ਰੇ-ਸ਼ਾ-ਨੀ-ਆਂ ਤੋਂ ਛੁਟਕਾਰਾ ਮਿਲ ਰਿਹਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …