Breaking News

CBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿਚ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਦੇਸ਼ ਦੀਆਂ ਬਹੁਤ ਸਾਰੀਆਂ ਪ੍ਰਸਥਿਤੀਆਂ ਪ੍ਰਭਾਵਿਤ ਹੋਈਆਂ ਸਨ। ਇਨ੍ਹਾਂ ਦੇ ਵਿਚ ਰੋਜ਼ ਮਰਾ ਦੀ ਜ਼ਿੰਦਗੀ ਗੁਜਰ ਬਸਰ ਕਰਨ ਲਈ ਹਰ ਛੋਟੀ ਤੋਂ ਛੋਟੀ ਚੀਜ਼ ਹੈ ਪ੍ਰਭਾਵਿਤ ਹੋਈ। ਇਸ ਦੌਰ ਵਿੱਚ ਸਭ ਤੋਂ ਵੱਧ ਨੁਕਸਾਨ ਰੁਜ਼ਗਾਰ ਅਤੇ ਸਕੂਲੀ ਵਿੱਦਿਆ ਦਾ ਹੋਇਆ ਹੈ। ਬੱਚਿਆਂ ਦੀ ਪੜ੍ਹਾਈ ਵੀ ਇਸ ਸਾਲ ਦੇ ਵਿਚ ਅਧੂਰੀ ਹੀ ਰਹਿ ਗਈ ਹੈ ਪਰ ਫਿਰ ਵੀ ਬੱਚਿਆਂ ਦਾ ਰਿਸ਼ਤਾ ਇਸ ਚਾਨਣ ਦੇ ਨਾਲ ਬਣਾਈ ਰੱਖਣ ਲਈ ਸਰਕਾਰ ਨੇ ਆਨਲਾਈਨ ਮਾਧਿਅਮ ਨੂੰ ਬੜ੍ਹਾਵਾ ਦਿੱਤਾ ਸੀ।

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਵੀ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਹੋਏ ਨੇ ਪਰ ਸਕੂਲੀ ਬੱਚਿਆਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਕਈ ਤਰਾਂ ਦੇ ਆਸ਼ੰਕੇ ਬਣੇ ਹੋਏ ਹਨ। ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਸਾਲ 2020-2021 ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਸੰਬੰਧ ਵਿੱਚ ਹੁਣ ਤੱਕ ਸੋਸ਼ਲ ਮੀਡੀਆ ਉੱਪਰ ਕਈ ਤਰਾਂ ਦੀਆਂ ਅਫਵਾਹਾਂ ਵੀ ਫੈਲੀਆਂ ਹੋਈਆਂ ਸਨ। ਜਿਨ੍ਹਾਂ ਬਾਰੇ ਹੁਣ ਸੀਬੀਐਸਈ ਬੋਰਡ ਨੇ ਗੱਲ ਸਾਫ਼ ਕਰਦੇ ਹੋਏ ਕਿਹਾ ਹੈ

ਕਿ ਇਹ ਪ੍ਰੀਖਿਆਵਾਂ ਪੇਪਰ ਅਤੇ ਪੈਨ ਨਾਲ ਹੀ ਕਰਵਾਈਆਂ ਜਾਣਗੀਆਂ ਅਤੇ ਹੋ ਸਕਦਾ ਹੈ ਕਿ ਇਹਨਾਂ ਸੰਬੰਧਤ ਕਲਾਸਾਂ ਦੀ ਦੀ ਡੇਟਸ਼ੀਟ 22 ਦਸੰਬਰ ਦਿਨ ਮੰਗਲਵਾਰ ਨੂੰ ਜਾਰੀ ਕਰ ਦਿੱਤੀ ਜਾਵੇ। ਪਰ ਫਿਰ ਵੀ ਵਿਭਾਗ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਦੀ ਸਮਾਂ ਸਾਰਣੀ ਨੂੰ ਅੰਤਿਮ ਰੂਪ ਦੇਣਾ ਬਾਕੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨੇ ਇਹ ਅਹਿਮ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਉਹ 22 ਦਸੰਬਰ ਨੂੰ ਟਵਿੱਟਰ ਅਤੇ ਫੇਸਬੁਕ ਪੇਜ ਉੱਪਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੈੱਬੀਨਾਰ ਉਤੇ ਸੰਬੋਧਿਤ ਕਰਨਗੇ।

ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ 18 ਦਸੰਬਰ ਨੂੰ ਵੀ ਇਕ ਇਹੋ ਜਿਹਾ ਹੀ ਵੈੱਬੀਨਾਰ ਆਯੋਜਿਤ ਕੀਤਾ ਗਿਆ ਸੀ। 22 ਦਸੰਬਰ ਨੂੰ ਹੋਣ ਵਾਲੀ ਨਵੀਂ ਲਾਈਵ ਵਾਸਤੇ ਉਹਨਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ #EducationMinisterGoesLive ਹੈਸਟਿੰਗ ਦੀ ਵਰਤੋਂ ਕਰਦੇ ਹੋਏ ਪ੍ਰੀਖਿਆਵਾਂ ਨਾਲ ਜੁੜੇ ਸਵਾਲ ਪੁੱਛਦੇ ਰਹਿਣ ਦੀ ਗੱਲ ਆਖੀ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਅਗਾਂਹ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਸਮੀਖਿਆ ਕੱਲ ਹੋਣ ਜਾ ਰਹੇ ਵੈੱਬੀਨਾਰ ਤੋਂ ਬਾਅਦ ਨਿਸ਼ਚਿਤ ਕੀਤੀ ਜਾਵੇਗੀ।

Check Also

93 ਸਾਲ ਦੇ ‘ਤਿੜਵਾ’ ਭਰਾਵਾਂ ਨੇ ਵਰਲਡ ਰਿਕਾਰਡ ਚ ਦਰਜ ਕਰਾਇਆ ਨਾਮ , ਦੱਸਿਆ ਲੰਬੀ ਉਮਰ ਦਾ ਰਾਜ

ਆਈ ਤਾਜਾ ਵੱਡੀ ਖਬਰ  ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ …