Breaking News

CBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿੱਦਿਆ ਦਾ ਮਨੁੱਖ ਦੇ ਸਮੁੱਚੇ ਵਿਕਾਸ ਵਿਚ ਇਕ ਵੱਡਾ ਯੋਗਦਾਨ ਹੁੰਦਾ ਹੈ ਪਰ ਇਸ ਸਾਲ ਕੋਰੋਨਾ ਦੀ ਮਹਾਂਮਾਰੀ ਕਾਰਨ ਵਿੱਦਿਆ ਦਾ ਅਕਸ ਹੀ ਬਦਲ ਚੁੱਕਾ ਹੈ। ਬੱਚਿਆਂ ਨੂੰ ਆਨ ਲਾਈਨ ਕਲਾਸਾਂ ਰਾਹੀਂ ਪੜ੍ਹਾਇਆ ਜਾ ਰਿਹਾ ਹੈ। ਹੁਣ ਅਨਲੌਕ-5 ਦੇ ਦੌਰਾਨ ਸਕੂਲਾਂ ਨੂੰ ਖੋਲਣ ਦੇ ਆਦੇਸ਼ ਦੇ ਦਿੱਤੇ ਗਏ ਹਨ।

ਪਰ ਇੱਥੇ ਵਿਦਿਆਰਥੀਆਂ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੁਆਰਾ ਇਸ ਸਾਲ ਲਈਆਂ ਗਈਆਂ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਕੰਪਾਰਮੈਂਟ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਇਸ ਹਫਤੇ ਵਿੱਚ ਕਰ ਦਿੱਤਾ ਜਾਵੇਗਾ। ਇਹ ਆਦੇਸ਼ ਸੁਪਰੀਮ ਕੋਰਟ ਵਿੱਚ ਦਾਇਰ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਕੰਪਾਰਮੈਂਟ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਫ਼ੈਸਲਾ 10 ਅਕਤੂਬਰ ਤੋਂ ਪਹਿਲਾਂ ਐਲਾਨਿਆ ਜਾਵੇ। ਇੱਥੇ ਦੱਸ ਦੇਈਏ ਕਿ ਸੀ.ਬੀ.ਐਸ.ਈ. ਬੋਰਡ ਵੱਲੋਂ 10ਵੀਂ ਲਈ 22 ਸਤੰਬਰ ਤੋਂ 28 ਸਤੰਬਰ ਤੱਕ ਅਤੇ 12ਵੀਂ ਲਈ 22 ਸਤੰਬਰ ਤੋਂ 29 ਸਤੰਬਰ ਤੱਕ ਕੰਪਾਰਮੈਂਟ ਪ੍ਰੀਖਿਆਵਾਂ ਲਈਆਂ ਗਈਆਂ ਸਨ।

ਜਿਨ੍ਹਾਂ ਵਿਚ ਕਰੀਬ 2.3 ਲੱਖ ਵਿਦਿਆਰਥੀਆਂ ਨੇ ਕੰਪਾਰਟਮੈਂਟ ਦਾ ਪੇਪਰ ਦਿੱਤਾ ਸੀ। ਇਹ ਵਿਦਿਆਰਥੀ ਹੁਣ ਆਪਣੇ ਕੰਪਾਰਮੈਂਟ ਪੇਪਰ ਦਾ ਨਤੀਜਾ ਸੀ.ਬੀ.ਐਸ.ਈ. ਦੀ ਅਧਿਕਾਰਿਤ ਵੈਬਸਾਈਟ cbse.net.in ਦੇ ਰਿਜ਼ਲਟ ਸੈਕਸ਼ਨ ਵਿੱਚ ਵੇਖ ਸਕਣਗੇ। ਪ੍ਰੀਖਿਆਵਾਂ ਦੇ ਨਤੀਜੇ ਦੀ ਜਲਦ ਮੰਗ ਲੲੀ ਉਮੀਦਵਾਰਾਂ ਵੱਲੋਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂਕਿ ਵਿਦਿਆਰਥੀ ਨਤੀਜਿਆਂ ਦੇ ਐਲਾਨ ਤੋਂ ਬਾਅਦ ਅਗੇਰਲੀ ਵਿਦਿਆ ਲਈ ਸਕੂਲ/ਕਾਲਜ ਵਿੱਚ ਦਾਖਲਾ ਲੈ ਸਕਣ।

ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.) ਨੇ ਸਮੁੱਚੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਨਾਂ ਨੂੰ ਵੱਖ-ਵੱਖ ਕੋਰਸਾਂ ਦੇ ਵਿਚ ਸ਼ੈਸ਼ਨ 2020-21 ਦੇ ਲਈ ਦਾਖਲੇ ਦੀ ਪ੍ਰਕਿਰਿਆ ਨੂੰ 31 ਅਕਤੂਬਰ 2020 ਤੱਕ ਪੂਰਾ ਕਰ ਲੈਣ ਦੇ ਆਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸੀ। ਅਜਿਹੇ ਵਿਚ ਜੇਕਰ ਕੰਪਾਰਮੈਂਟ ਵਿਦਿਆਰਥੀਆਂ ਦਾ ਨਤੀਜਾ ਜਲਦ ਆ ਜਾਂਦਾ ਹੈ ਤਾਂ ਉਹ ਅੱਗੇ ਪੜ੍ਹਾਈ ਦੇ ਲਈ ਸਬੰਧਤ ਕਾਲਜ/ਯੂਨੀਵਰਸਿਟੀ ਵਿਚ ਦਾਖਲਾ ਲੈ ਸਕਦੇ ਹਨ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …