Breaking News

CBSE ਨੇ 17 ਮਈ ਤੱਕ ਲਈ ਕਰਤਾ ਇਹ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸੂਬੇ ਵਿੱਚ ਕਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਜਿੱਥੇ ਪਿਛਲੇ ਸਾਲ ਤੋਂ ਹੀ ਵਿੱਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ। ਜਿਸ ਨਾਲ ਬੱਚਿਆਂ ਨੂੰ ਕਰੋਨਾ ਦੇ ਪਰਸਾਰ ਹੇਠ ਹੋਣ ਤੋਂ ਬਚਾਇਆ ਜਾ ਸਕੇ। ਉੱਥੇ ਹੀ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਲਗਾਤਾਰ ਸਾਰੇ ਸਕੂਲਾਂ ਨੂੰ ਆਨ-ਲਾਈਨ ਰੱਖਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ। ਪਿਛਲੇ ਸਾਲ ਅਕਤੂਬਰ ਦੇ ਵਿੱਚ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਮੁੜ ਤੋਂ ਵਿਦਿਅਕ ਅਦਾਰਿਆਂ ਨੂੰ ਖੋਲ੍ਹਿਆ ਜਾ ਰਿਹਾ ਸੀ। ਪਰ ਕਰੋਨਾ ਕੇਸਾਂ ਵਿਚ ਹੋਏ ਵਾਧੇ ਕਾਰਨ ਮੁੜ ਤੋਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ।

ਸੀਬੀਆਈ ਨੇ 17 ਮਈ ਤੱਕ ਲਈ ਇਹ ਐਲਾਨ ਕਰ ਦਿੱਤਾ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਸੀ ਬੀ ਐਸ ਈ ਸਕੂਲਾਂ ਵੱਲੋਂ ਸਾਰੇ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਨੂੰ ਆਨਲਾਈਨ ਜਾਰੀ ਰੱਖਣ ਲਈ ਅਧਿਆਪਕਾਂ ਨੂੰ ਆਨਲਾਈਨ ਸਿਖਲਾਈ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਵਿਸ਼ੇਸ਼ ਸਿਖਲਾਈ ਵਿੱਚ ਸੀ ਬੀ ਐਸ ਈ ਅਧਿਆਪਕ ਵਿਦਿਆਰਥੀਆਂ ਦੇ ਪ੍ਰਸ਼ਨਾਂ ਨੂੰ ਹੱਲ ਕਰਨ ਅਤੇ ਕ੍ਰਿਟੀਕਲ ਸੋਚ ਵਰਗੇ ਗੁਣਾਂ ਨੂੰ ਵਧਾਉਣ ਦੇ ਉਦੇਸ਼ ਨਾਲ ਸਲਾਹਕਾਰ ਵਜੋਂ ਤਿਆਰ ਕੀਤੇ ਜਾਣਗੇ। ਸੀ ਬੀ ਐੱਸ ਈ ਨੇ ਆਪਣੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਚਾਰ ਤੋਂ ਪੰਜ ਅਧਿਆਪਕਾਂ ਦੇ ਨਾਂ ਭੇਜਣ ਲਈ ਆਦੇਸ਼ ਦਿੱਤੇ ਹਨ।

ਤਾਂ ਜੋ ਉਨ੍ਹਾਂ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਸਕੇ। ਇਨ੍ਹਾਂ ਅਧਿਆਪਕਾਂ ਲਈ ਰਜਿਸਟ੍ਰੇਸ਼ਨ ਕਰਾਉਣ ਦੀ ਆਖਰੀ ਤਰੀਕ 10 ਮਈ ਤੋਂ 17 ਮਈ ਤਕ ਵਧਾ ਦਿੱਤੀ ਗਈ ਹੈ। ਹੁਣ ਇਹ ਅਧਿਆਪਕ ਰਜਿਸਟ੍ਰੇਸ਼ਨ ਦੀ ਵਧਾਈ ਗਈ ਤਰੀਕੇ ਅਨੁਸਾਰ ਸੀ ਬੀ ਐਸ ਈ ਦੀ ਵੈਬਸਾਈਟ ਤੇ ਜਾ ਕੇ ਇਸ ਸਬੰਧੀ ਜਾਣਕਾਰੀ ਲੈ ਸਕਦੇ ਹਨ। ਰਜਿਸਟੇਸ਼ਨ ਹੋ ਜਾਣ ਤੋਂ ਬਾਅਦ ਉਨ੍ਹਾਂ ਅਧਿਆਪਕਾਂ ਨੂੰ ਇਸ ਦੀ ਜਾਣਕਾਰੀ ਡਾਕ ਰਾਹੀਂ ਭੇਜ ਦਿੱਤੀ ਜਾਵੇਗੀ।

ਇਸ ਸਿਖਲਾਈ ਪ੍ਰਕਿਰਿਆ ਵਿੱਚ ਦੇਸ਼ ਭਰ ਦੇ ਸੀ ਬੀ ਐਸ ਈ ਸਕੂਲਾਂ ਦੇ ਅਧਿਆਪਕਾਂ ਨੂੰ ਰਜਿਸਟਰ ਕਰਨ ਲਈ ਕਿਹਾ ਗਿਆ ਹੈ। ਦੇਸ਼ ਦੇ ਹਰ ਸਕੂਲ ਤੋਂ ਇਸ ਸਿਖਲਾਈ ਪ੍ਰਕਿਰਿਆ ਵਿੱਚ ਦੋ ਜਾਂ ਤਿੰਨ ਅਧਿਆਪਕਾਂ ਨੂੰ ਸ਼ਾਮਲ ਹੋਣ ਵਾਸਤੇ ਆਖਿਆ ਗਿਆ ਹੈ। ਸੀ ਬੀ ਐਸ ਈ ਬੋਰਡ ਨੇ ਇਨੋਵੇਸ਼ਨ ਅੰਬੈਸਡਰ ਪ੍ਰੋਗਰਾਮ ਦੇ ਤਹਿਤ 50 ਹਜ਼ਾਰ ਅਧਿਆਪਕਾਂ ਨੂੰ ਵਿਸ਼ੇਸ਼ ਆਨਲਾਇਨ ਸਿਖਲਾਈ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

Check Also

12 ਸਾਲ ਦੀ ਉਮਰ ਚ ਬੱਚੇ ਨੇ ਕਾਲਜ ਦੀਆਂ 5 ਡਿਗਰੀਆਂ ਕੀਤੀਆਂ ਹਾਸਿਲ, US ਦੇ ਬੱਚੇ ਨੇ ਬਣਾਇਆ ਵੱਖਰਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਛੋਟੀ ਉਮਰ ਦੇ ਬੱਚੇ ਨੇ ਵੱਖਰਾ ਰਿਕਾਰਡ, ਸਿਰਫ 12 ਸਾਲ ਦੀ …