ਇੰਡੀਆ ਚ ਉਡਦੇ ਜਹਾਜ ਚ ਜੋ ਹੋਇਆ ਸਾਰੀ ਦੁਨੀਆਂ ਤੇ ਚਰਚੇ
ਜਨਮ-ਮਰਨ ਤੇ ਉਨ੍ਹਾਂ ਦਾ ਸਮਾ ਪਰਮਾਤਮਾ ਵੱਲੋਂ ਤੈਅ ਕੀਤਾ ਜਾਂਦਾ ਹੈ। ਕਦੀ ਕਦੀ ਇਹੋ ਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ,ਜਿਸ ਨੂੰ ਸੁਣ ਕੇ ਵਿਸ਼ਵਾਸ ਨਹੀਂ ਹੁੰਦਾ। ਬਹੁਤ ਸਾਰੇ ਬੱਚਿਆਂ ਦੇ ਜਨਮ ਦੀ ਕਹਾਣੀ ਪੂਰੀ ਦੁਨੀਆ ਚ ਮਸ਼ਹੂਰ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਅੱਜ ਤੱਕ ਸਾਹਮਣੇ ਆ ਚੁੱਕੇ ਹਨ। ਜੇਕਰ ਕਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਵੇਖਿਆ ਜਾਵੇ ਤਾਂ ਬਹੁਤ ਸਾਰੇ ਬੱਚਿਆਂ ਦੇ ਜਨਮ ਦੀ ਕਹਾਣੀ ਵੇਖਣ ਤੇ ਸੁਣਨ ਨੂੰ ਮਿਲੀ ਜਿਸ ਨੂੰ ਸੁਣ ਕੇ ਸਭ ਦੇ। ਲੂੰ। ਕੰ -ਡੇ। ਖੜੇ ਹੋ ਜਾਂਦੇ ਹਨ।
ਜਦੋਂ ਪਰਵਾਸੀ ਮਜ਼ਦੂਰ ਆਪਣੇ ਸੂਬੇ ਨੂੰ ਵਾਪਸ ਜਾ ਰਹੇ ਸਨ ਤਾਂ ਇਕ ਔਰਤ ਨੇ ਸੜਕ ਦੇ ਕਿਨਾਰੇ ਤੇ ਹੀ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ। ਤੇ ਇਸ ਹਾਲਤ ਵਿਚ ਹੀ ਉਸ ਔਰਤ ਨੇ ਹਜ਼ਾਰਾਂ ਮੀਲ ਦਾ ਪੈਂਡਾ ਤੈਅ ਕੀਤਾ ਸੀ।ਇਸ ਤਰ੍ਹਾਂ ਦੇ ਹਾਦਸਿਆਂ ਨੂੰ ਜਿੰਦਗੀ ਚ ਕਦੇ ਵੀ ਭੁਲਾਇਆ ਨਹੀਂ ਜਾ ਸਕਦੇ। ਇਸ ਤਰਾਂ ਹੀ ਬਹੁਤ ਸਾਰੀਆਂ ਮਾਵਾਂ ਸਹੀ ਸਮੇਂ ਤੇ ਸਹੀ ਇਲਾਜ਼ ਨਾ ਮਿਲਣ ਕਾਰਨ ਵੀ ਆਪਣੇ ਬੱਚਿਆਂ ਨੂੰ ਸੜਕ ਦੇ ਕਿਨਾਰੇ ਤੇ ਹੀ ਜਨਮ ਦੇ ਦਿੰਦੀਆਂ ਹਨ। ਕਹਿੰਦੇ ਨੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਨ੍ਹਾਂ ਦਾ ਰੱਬ ਹੁੰਦਾ ਹੈ।
ਅਜਿਹੀ ਹੀ ਘਟਨਾ ਬੁੱਧਵਾਰ ਸ਼ਾਮ ਨੂੰ ਇੰਡੀਗੋ ਦੀ ਦਿੱਲੀ ਤੋ ਬੈਂਗਲੁਰੂ ਦੀ ਫ਼ਲਾਈਟ ਵਿਚ ਘਟੀ। ਜਦੋਂ ਇਸ ਫਲਾਈਟ ਵਿਚ ਸਫਰ ਕਰ ਰਹੀ ਇਕ ਮਹਿਲਾ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ।ਇੰਡੀਗੋ ਨੇ ਦੱਸਿਆ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਦਿੱਲੀ ਤੋ ਬੈਂਗਲੁਰੂ ਦੀ ਫਲਾਈਟ 6E122 ਇਕ ਮਹਿਲਾ ਦੀ ਪ੍ਰੀਮਿਚਊਰ ਡਿਲਵਰੀ ਹੋਈ ਹੈ। ਬੱਚੇ ਅਤੇ ਉਸ ਦੀ ਮਾਂ ਦੀਆਂ ਤਸਵੀਰਾਂ ਤੇ ਵੀਡੀਉ ਹਵਾਈ ਫੌਜ ਦੇ ਰਿਟਾਇਰਡ ਕੈਪਟਨ ਕ੍ਰਿਸਟੋਫ਼ਰ ਨੇ ਆਪਣੇ ਟਵਿੱਟਰ ਤੇ ਸਾਂਝ ਕੀਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਬੱਚੇ ਦਾ ਜਨਮ ਬੁੱਧਵਾਰ ਸ਼ਾਮ 6 ਵੱਜ ਕੇ 10 ਮਿੰਟ ਤੇ ਹੋਇਆ। ਇਹ ਫਲਾਈਟ ਬੈਂਗਲੁਰੂ ਏਅਰਪੋਰਟ ਤੇ 7:40 ਮਿੰਟ ਤੇ ਪਹੁੰਚੀ। ਬੱਚੇ ਅਤੇ ਮਾਂ ਦੋਵੇਂ ਸਿਹਤਮੰਦ ਹਨ। ਉੱਥੇ ਹੀ ਬੈਂਗਲੁਰੂ ਏਅਰਪੋਰਟ ਤੇ ਇੰਡੀਗੋ ਫਲਾਈਟ ਦੇ ਸਾਰੇ ਸਟਾਫ਼ ਵੱਲੋਂ ਸ਼ੁਭਕਾਮਨਾਵਾ ਦੇ ਕੇ ਸਵਾਗਤ ਕੀਤਾ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …