Breaking News

ਕਨੇਡਾ ਚ ਪੰਜਾਬੀ ਮੁੰਡੇ ਨੂੰ ਏਦਾਂ ਮਿਲੀ ਮੌਤ ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ
ਜ਼ਿੰਦਗੀ ਦੀ ਡੋਰ ਬੜੀ ਕੱਚੀ ਹੁੰਦੀ ਹੈ ਇਹ ਕਦੋਂ ਟੁੱਟ ਜਾਵੇ ਇਸ ਦਾ ਪਤਾ ਨਹੀਂ ਚੱਲਦਾ। ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਸੋਗ ਭਰੀਆਂ ਖਬਰਾਂ ਆ ਰਹੀਆਂ ਹਨ। ਲੋਕ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਆਉਣ ਵਾਲਾ ਦਿਨ ਸੁੱਖੀ ਸਾਂਦੀ ਹੋਵੇ। ਪਰ ਅਜਿਹਾ ਹਰ ਇਕ ਲਈ ਹੋਵੇ ਇਹ ਤੇ ਸੰਭਵ ਨਹੀਂ। ਇਸ ਵੇਲੇ ਕੈਨੇਡਾ ਤੋਂ ਇੱਕ ਦੁੱਖ ਭਰੀ ਖ਼ਬਰ ਆ ਰਹੀ ਹੈ ਜਿੱਥੇ ਸਰੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਇੱਕ ਪੰਜਾਬੀ ਨੌਜਵਾਨ ਭਵਜੀਤ ਸਿੰਘ ਦੀ ਮੌਤ ਹੋ ਗਈ। ਭਵਜੀਤ ਦੀ ਉਮਰ ਮਹਿਜ਼ 37 ਸਾਲ ਸੀ ਅਤੇ ਉਸ ਦੀ ਮੌਤ ਝੀਲ ਵਿੱਚ ਡੁੱਬਣ ਨਾਲ ਹੋਈ।

ਪੁਲੀਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਭਵਜੀਤ ਸਿੰਘ ਇਕ ਕੁੜੀ ਦੇ ਨਾਲ ਪਾਣੀ ਉਤੇ ਚੱਲਣ ਵਾਲੇ ਸਕੂਟਰ ‘ਤੇ ਸਵਾਰ ਹੋ ਕੇ ਮੈਪਲ ਰਿੱਜ ਦੀ ਐਲੂਇਟ ਝੀਲ ਵਿੱਚ ਸੈਰ ਕਰ ਰਿਹਾ ਸੀ। ਕਿ ਅਚਾਨਕ ਹੀ ਸਕੂਟਰ ਬੇਕਾਬੂ ਹੋ ਗਿਆ ਅਤੇ ਪਾਣੀ ਦੇ ਵਿੱਚ ਉਲਟ ਗਿਆ। ਜਿਸ ਤੋਂ ਬਾਅਦ ਦੋਵੇਂ ਪਾਣੀ ਦੇ ਅੰਦਰ ਡਿੱਗ ਗਏ। ਜਦੋਂ ਉੱਥੇ ਮੌਜੂਦ ਲੋਕਾਂ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਿਰਫ਼ ਲੜਕੀ ਨੂੰ ਹੀ ਬਚਾਅ ਪਾਏ ਅਤੇ ਭਵਜੀਤ ਦੀ ਮੌਤ ਹੋ ਗਈ।

ਇਹ ਗੱਲ ਦੱਸਣਯੋਗ ਹੈ ਕਿ ਐਲੂਇਟ ਝੀਲ 500 ਮੀਟਰ ਡੂੰਘੀ ਹੈ ਜਿਸ ਵਿਚ ਕਈ ਵੱਡੀਆਂ ਚਟਾਨਾਂ ਮੌਜੂਦ ਨੇ ਅਤੇ ਜਿਸ ਕਾਰਨ ਇੱਥੇ ਲਾਸ਼ ਦਾ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਭਵਜੀਤ ਦੀ ਲਾਸ਼ ਅਜੇ ਤੱਕ ਵੀ ਨਹੀਂ ਮਿਲੀ। ਝੀਲ ਵਿੱਚ ਡੁੱਬਣ ਨਾਲ ਹੋਈ ਮੌਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਵਿਚ ਬੀਤੇ ਪੰਜ ਮਹੀਨਿਆਂ ਦੌਰਾਨ

35 ਲੋਕਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ। ਜਿਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਪੰਜਾਬੀ ਸਨ। ਜਦੋਂ ਲੋਕ ਕੈਨੇਡਾ ਘੁੰਮਣ ਫਿਰਨ ਆਉਂਦੇ ਹਨ ਤਾਂ ਉਹ ਪਾਣੀ ਵਿੱਚ ਜਾ ਕੇ ਮਨੋਰੰਜਨ ਕਰਨਾ ਪਸੰਦ ਕਰਦੇ ਹਨ ਤੇ ਸ਼ਾਇਦ ਇਸੇ ਕਰਕੇ ਹੀ ਉਹ ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ।

Check Also

ਪਿਤਾ ਸੁਹਰੇ ਘਰ ਤੋਂ ਧੀ ਨੂੰ ਵਾਪਿਸ ਬੈਂਡ ਵਾਜਿਆਂ ਨਾਲ ਲੈ ਆਇਆ ਪੇਕੇ ਘਰ , ਨਹੀਂ ਕੀਤਾ ਪਰਾਇਆ ਸਮਾਜ ਚ ਪੇਸ਼ ਕੀਤੀ ਮਿਸਾਲ

ਆਈ ਤਾਜਾ ਵੱਡੀ ਖਬਰ  ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਜੇਕਰ ਧੀਆਂ ਵਿਆਹੀਆਂ ਗਈਆਂ …