ਆਈ ਤਾਜ਼ਾ ਵੱਡੀ ਖਬਰ
ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੂੰ ਜਿਥੇ ਬੜੀ ਮੁਸ਼ਕਲ ਨਾਲ ਠੱਲ ਪਾਈ ਗਈ ਸੀ। ਉਥੇ ਹੀ ਇਕ ਤੋਂ ਬਾਅਦ ਇਕ ਹੋਰ ਮੁਸ਼ਕਿਲਾਂ ਦੇ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਇਨ੍ਹਾਂ ਕੁਦਰਤੀ ਕਰੋਪੀਆਂ ਦੇ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਅਤੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਪਸ਼ੂਆਂ ਚ ਫੈਲੀ ਹੋਈ ਚਮੜੀ ਦੀ ਬਿਮਾਰੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਸ਼ੂਆਂ ਦੀ ਮੌਤ ਹੋਈ ਹੈ। ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
ਹੁਣ ਪੰਜਾਬ ਵਿੱਚ ਇੱਥੇ ਇਕ ਟਰੈਕਟਰ ਸਮੇਤ 45 ਮੋਟਰਸਾਈਕਲ ਜਿੱਤਣ ਵਾਲੇ ਬਲਦ ਦੀ ਬਿਮਾਰੀ ਦੇ ਕਾਰਨ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਪਸ਼ੂਆਂ ਵਿੱਚ ਫੈਲੀ ਹੋਈ ਲੰਪੀ ਸਕਿਨ ਨਾ ਦੀ ਬਿਮਾਰੀ ਨੇ ਬਹੁਤ ਸਾਰੇ ਪਸ਼ੂਆਂ ਦੀ ਜਾਨ ਲੈ ਲਈ ਹੈ। ਉੱਥੇ ਹੀ ਇਸ ਬਿਮਾਰੀ ਦੇ ਕਾਰਨ ਜ਼ਿਲ੍ਹਾ ਜਲੰਧਰ ਦੇ ਫੋਲਾਰੀਵਾਲ ਦੇ ਇਕ ਅਜਿਹੇ ਬਲਦ ਦੀ ਮੌਤ ਹੋ ਗਈ ਹੈ ਜਿਸ ਦਾ ਨਾਮ ਸਿਕੰਦਰ ਸੀ। ਦੱਸ ਦਈਏ ਕਿ ਇਸ ਬਲਦ ਦੇ ਮਾਲਕ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਉਨ੍ਹਾਂ ਦੇ ਬਲਦ ਵੱਲੋਂ ਪਸ਼ੂ ਮੇਲਿਆਂ ਦੇ ਵਿਚ ਬੇਹਤਰੀਨ ਪ੍ਰਦਰਸ਼ਨ ਕਰਕੇ ਇਕ ਟਰੈਕਟਰ ਅਤੇ 45 ਬਾਈਕ ਜਿੱਤੇ ਸਨ।
ਉੱਥੇ ਹੀ ਉਸਦੇ ਮਾਲਕ ਵੱਲੋਂ ਆਪਣੇ ਇਸ ਗੱਲ ਦਾ ਇਲਾਜ ਕਰਵਾਉਣ ਲਈ ਸਭ ਪਾਸੇ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਆਪਣੇ ਬਲਦ ਨੂੰ ਬਚਾ ਨਹੀਂ ਸਕਿਆ। ਉਥੇ ਹੀ 26 ਸਾਲਾ ਦੇ ਮਾਲਕ ਰਾਜਾ ਵੱਲੋਂ ਸਿਕੰਦਰ ਦੀ ਮੂਰਤੀ ਲਗਾ ਕੇ ਧਾਰਮਿਕ ਰਸਮਾਂ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਤਰਾਂ ਹੀ ਚਾਰ ਬਲਦਾਂ ਦੀ ਹੋਰ ਮੌਤ ਹੋਈ ਹੈ ਜਿਥੇ ਸਮਰਾਲਾ ਦੇ ਅਧੀਨ ਆਉਣ ਵਾਲੇ ਪਿੰਡ ਹਡੀਆ ਦੇ ਇੱਕ ਕਿਸਾਨ ਰਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਨ੍ਹਾਂ ਦੇ ਚਾਰ ਬਲਦਾਂ ਦੀ ਮੌਤ ਹੋਈ ਹੈ।
ਜਿਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਅਤੇ ਉਸ ਵੱਲੋਂ ਆਪਣੇ ਇਨ੍ਹਾਂ ਪਸ਼ੂਆਂ ਦੀ ਸਲਾਮਤੀ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਜਿਸ ਲਈ ਉਨ੍ਹਾਂ ਵੱਲੋਂ ਰਾਜਸਥਾਨ ਤੋਂ ਦਿੱਲੀ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਇਨ੍ਹਾਂ ਪਸ਼ੂਆਂ ਨੂੰ ਆਪਣੇ ਬੱਚਿਆਂ ਵਾਂਗ ਰੱਖਿਆ ਸੀ ਅਤੇ ਉਨ੍ਹਾਂ ਦੀ ਯਾਦ ਵਿਚ ਅੰਤਿਮ ਅਰਦਾਸ ਲਈ ਸੱਦਾ ਪੱਤਰ ਭੇਜਿਆ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕੀਤੀ ਗਈ ਅਤੇ ਲੰਗਰ ਵੀ ਲਾਇਆ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …