Breaking News

ਉਡਾਨ ਭਰਨ ਤੋਂ ਕੁਝ ਦੇਰ ਬਾਅਦ ਹੀ ਹਵਾਈ ਜਹਾਜ ਚੋਂ ਨਿਕਲਣ ਲਗੀਆਂ ਅੱਗ ਦੀ ਲਪਟਾਂ, ਯਾਤਰੀਆਂ ਚ ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਇਨਸਾਨ ਵੱਲੋਂ ਜਿੱਥੇ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨਸਾਨ ਵੱਲੋਂ ਜਿਥੇ ਸੜਕ ਕਿ ਰੇਲਵੇ ਅਤੇ ਸਮੁੰਦਰੀ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉੱਥੇ ਹੀ ਜਲਦੀ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਹਵਾਈ ਸਫ਼ਰ ਦਾ ਇਸਤੇਮਾਲ ਵੀ ਬਹੁਤ ਸਾਰੇ ਯਾਤਰੀਆਂ ਵੱਲੋਂ ਕੀਤਾ ਜਾਂਦਾ ਹੈ ਜਿੱਥੇ ਇਹ ਸਫਰ ਸੁਖਾਲਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਲ ਤਕ ਜਲਦੀ ਪਹੁੰਚਾਉਣ ਵਾਲਾ ਹੁੰਦਾ ਹੈ। ਉਥੇ ਹੀ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਅਤੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਹਵਾਈ ਜਹਾਜ਼ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਤੇ ਯਾਤਰੀਆਂ ਵਿੱਚ ਭਾਜੜਾਂ ਪਈਆਂ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੈਕਸੀਕੋ ਤੋਂ ਸਾਹਮਣੇ ਆਇਆ ਹੈ। ਜਿੱਥੇ ਲਾਸ ਏਜਲਸ ਲਈ ਜਾਣ ਵਾਲੀ ਉਡਾਣ ਵਿਚ ਅੱਗ ਲੱਗਣ ਦੀ ਘਟਨਾ ਵਾਪਰਨ ਤੇ ਦੁਬਾਰਾ ਐਮਰਜੰਸੀ ਲੈਂਡਿੰਗ ਕਰਵਾਈ ਗਈ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ।

ਦੱਸ ਦਈਏ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਉਸ ਸਮੇਂ ਵਾਪਰੀ ਸੀ ਜਦੋਂ ਇੱਕ ਉਡਾਨ ਮੈਕਸੀਕੋ ਤੋਂ ਲਾਸ ਏਂਜਲਸ ਲਈ ਰਵਾਨਾ ਹੋਈ ਸੀ। ਉੱਥੇ ਹੀ ਉਡਾਣ ਭਰਨ ਤੋਂ 10 ਮਿੰਟ ਤੋਂ ਬਾਅਦ ਜਿੱਥੇ ਜਹਾਜ਼ ਦੇ ਇੰਜਣ ਵਿੱਚੋਂ ਚੰਗਿਆੜੀਆਂ ਨਿਕਲਣ ਕਾਰਨ ਅੱਗ ਲੱਗਣ ਦੀ ਘਟਨਾ ਵਾਪਰ ਗਈ ਅਤੇ ਅੱਗ ਦੀਆਂ ਲਪਟਾਂ ਦੇ ਚਲਦਿਆਂ ਹੋਇਆਂ ਜਦ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਚੀਕ-ਚਿਹਾੜਾ ਸ਼ੁਰੂ ਹੋ ਗਿਆ।

ਉੱਥੇ ਹੀ ਜਹਾਜ਼ ਚਾਲਕ ਵੱਲੋਂ ਸਮਝਦਾਰੀ ਵਰਤਦਿਆਂ ਹੋਇਆਂ 45 ਮਿੰਟਾਂ ਦੇ ਵਿੱਚ ਹੀ ਜਿੱਥੇ ਉਡਾਨ ਨੂੰ ਵਾਪਸ ਲਿਆਂਦਾ ਗਿਆ ਅਤੇ ਐਮਰਜੈਂਸੀ ਲੈਂਡਿੰਗ ਕਰਾਈ ਗਈ ਅਤੇ ਇਸ ਅੱਗ ਉਪਰ ਕਾਬੂ ਪਾਇਆ। ਉਥੇ ਹੀ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਹਾਜ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਨੂੰ ਰਾਤ ਦੇ ਸਮੇਂ ਇਕ ਹੋਟਲ ਵਿਚ ਠਹਿਰਾਇਆ ਗਿਆ। ਜਿਨ੍ਹਾਂ ਨੂੰ ਅਗਲੇ ਦਿਨ ਉਹਨਾਂ ਦੀ ਮੰਜ਼ਿਲ ਵੱਲ ਦੁਬਾਰਾ ਰਵਾਨਾ ਕੀਤਾ ਗਿਆ। ਵਾਪਰੇ ਇਸ ਹਾਦਸੇ ਦੀ ਜਾਂਚ ਵੀ ਹੋ ਰਹੀ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …