ਆਈ ਤਾਜ਼ਾ ਵੱਡੀ ਖਬਰ
ਸਿੱਧੂ ਮੂਸੇਵਾਲਾ ਦੀ ਮੌਤ ਨੂੰ ਤਕਰੀਬਨ ਤਿੰਨ ਮਹੀਨੇ ਬੀਤ ਚੁੱਕੇ ਹਨ । ਇਨਸਾਫ ਦੀ ਗੁਹਾਰ ਪੂਰੀ ਦੁਨੀਆਂ ਭਰ ਵਿੱਚ ਉੱਠ ਰਹੀ ਹੈ ਕਿ ਸਿੱਧੂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ । ਦੂਜੇ ਪਾਸੇ ਪੁਲੀਸ ਵੀ ਇਸ ਮਾਮਲੇ ਸਬੰਧੀ ਲਗਾਤਾਰ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸੇ ਵਿਚਾਲੇ ਹੁਣ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ, ਹੁਣ ਸਿੱਧੂ ਦੇ ਗਵਾਂਢੀ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ, ਕਿਉਂਕਿ ਸਿੱਧੂ ਦੇ ਗੁਆਂਢੀ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਕਾਰਨ ਹੁਣ ਮੂਸੇਵਾਲਾ ਦੇ ਗਵਾਂਢੀ ਸ਼ੱਕ ਦੀ ਨਜ਼ਰ ਵਿੱਚ ਹੈ ਤੇ ਗੁਆਂਢੀਆਂ ਦੇ ਘਰ ਦੋ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿਸ ਦਾ ਮੂੰਹ ਮੂਸੇਵਾਲਾ ਦੀ ਹਵੇਲੀ ਵੱਲ ਸੀ । ਇਸ ਖੁਲਾਸੇ ਤੋਂ ਬਾਅਦ ਹੁਣ ਮਾਨਸਾ ਪੁਲੀਸ ਹੋਰ ਜ਼ਿਆਦਾ ਚੌਕਸ ਹੋ ਚੁੱਕੀ ਹੈ ।;
ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੇ ਰਿਕਾਰਡ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ । ਪੁਲੀਸ ਨੇ ਗੁਆਂਢੀਆਂ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ ਹਨ । ਜਿਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ । ਹਾਲਾਂਕਿ ਗੁਆਂਢੀਆਂ ਨੇ ਕਿਸੇ ਵੀ ਤਰ੍ਹਾਂ ਦੀ ਰੇਕੀ ਤੋਂ ਇਨਕਾਰ ਕਰ ਦਿੱਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਾਫ਼ ਤੇ ਸਪਸ਼ਟ ਤੌਰ ਤੇ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਪੁਲੀਸ ਜਾਂਚ ਵਿੱਚ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ । ਪੁਲੀਸ ਅਨੁਸਾਰ ਇਹ ਘਰ ਅਵਤਾਰ ਸਿੰਘ ਅਤੇ ਜਗਤਾਰ ਸਿੰਘ ਦਾ ਹੈ ਇਹ ਦੋਵੇਂ ਭਰਾ ਹਨ ।
ਅਵਤਾਰ ਸਿੰਘ ਆਪਣੇ ਅਤੇ ਜਗਤਾਰ ਦੇ ਪਰਿਵਾਰ ਨਾਲ ਇਸ ਘਰ ਵਿੱਚ ਰਹਿੰਦਾ ਹੈ । ਜਦ ਕਿ ਜਗਤਾਰ ਸਿੰਘ ਮੁਹਾਲੀ ਦੀ ਹੋਮਲੈਂਡ ਸੋਸਾਇਟੀ ਵਿਚ ਰਹਿੰਦਾ ਹੈ । ਘਰ ਪੂਰੀ ਤਰ੍ਹਾਂ ਨਾਲ ਖੁੱਲ੍ਹਾ ਹੈ। ਮੂਸੇਵਾਲਾ ਦੀ ਹਵੇਲੀ ਇਥੇ ਸਿਰਫ ਦੋ ਸੌ ਮੀਟਰ ਦੀ ਦੂਰੀ ਤੇ ਪਰਿਵਾਰ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਕੈਮਰਿਆਂ ਦੀ ਰੇਂਜ ਸਿਰਫ ਦੋ ਸੌ ਮੀਟਰ ਤਕ ਹੈ ।
ਅਵਤਾਰ ਤੇ ਜਗਤਾਰ ਦੇ ਪਰਿਵਾਰ ਮੁਤਾਬਕ ਮੁਸਾਫਰ ਪਿੰਡ ਚ ਦੋ ਕਤਲ ਹੋਏ ਨੇ ਉਸ ਤੋਂ ਬਾਅਦ ਪੁਲੀਸ ਨੇ ਕਿਹਾ ਸੀ ਕਿ ਉਹ ਬਾਹਰ ਰਹਿੰਦੇ ਹਨ ਇਸ ਲਈ ਇਥੇ ਕੈਮਰੇ ਲਗਵਾਓ ਸਾਨੂੰ ਵੀ ਮਦਦ ਮਿਲੇਗੀ । ਜਿਸ ਦੇ ਚਲਦੇ ਉਨ੍ਹਾਂ ਵੱਲੋਂ ਇਹ ਕੈਮਰੇ ਲਗਵਾਏ ਹਨ। ਪਰ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਹੁਣ ਵੱਡੇ ਖੁਲਾਸੇ ਹੋ ਸਕਦੇ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …