ਆਈ ਤਾਜਾ ਵੱਡੀ ਖਬਰ
ਇਸ ਸਾਲ 14 ਜੂਨ ਨੂੰ ਜਦੋਂ ਦੁਪਹਿਰ ਦੇ ਸਮੇਂ ਫ਼ਿਲਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ, ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ । ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੌੜ ਗਈ ਸੀ। ਉਸ ਦੇ ਪਰਿਵਾਰ ਵੱਲੋਂ ਇਸ ਸਾਰੇ ਮਾਮਲੇ ਦੀ ਛਾਣਬੀਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਾਰੇ ਮਾਮਲੇ ਦੌਰਾਨ ਸਭ ਨੂੰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਕਿ ਇਸ ਮਾਮਲੇ ਵਿੱਚ ਰੀਆ ਚੱਕਰਵਾਤੀ ਦਾ ਨਾਮ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਰੀਆ ਚੱਕਰਵਾਤੀ ਅਤੇ ਉਸ ਦੇ ਭਰਾ ਸ਼ੋਵਿਕ ਚੱਕਰਵਾਤੀ ਨੂੰ 14 ਦਿਨ ਹੋਰ ਜੇਲ੍ਹ ਚ ਰਹਿਣਾ ਪਵੇਗਾ। ਕਿਉਂਕਿ ਇਸ ਮਾਮਲੇ ਸਬੰਧੀ ਮੁੰਬਈ ਹਾਈਕੋਰਟ ਨੇ ਇਨ੍ਹਾਂ 2 ਸਮੇਤ ਸਾਰੇ 6 ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਇਨ੍ਹਾਂ ਤੋਂ ਇਲਾਵਾ ਸੈਮੂਅਲ ਮਿਰੰਦਾ , ਦੀਪੇਸ਼ ਸਾਵੰਤ , ਬਸੀਤ ਪਰਿਹਾਰ , ਜ਼ੈਦ ਵਿਲਾਤਰਾ ਇਸ ਮਾਮਲੇ ਵਿਚ ਦੋ – ਸ਼ੀ ਹਨ। ਹੁਣ ਇਸ ਕੇਸ ਦੀ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ। ਪਿਛਲੀ ਸੁਣਵਾਈ ਦੌਰਾਨ ਰੀਆ ਚੱਕਰਵਾਤੀ ਦੀ ਨਿਆਇਕ ਹਿਰਾਸਤ 6 ਅਕਤੂਬਰ ਤੱਕ ਵਧਾਈ ਗਈ ਸੀ। ਉਸ ਦੁਆਰਾ ਜ਼ਮਾਨਤ ਲਈ ਦਾਇਰ ਪਟੀਸ਼ਨ ਤੇ ਫੈਸਲਾ ਹਾਈਕੋਰਟ ਵੱਲੋਂ ਆ ਸਕਦਾ ਹੈ। ਕੰਟਰੋਲ ਬਿਊਰੋ ਨੇ ਰੀਆ ਚੱਕਰਵਾਤੀ, ਸ਼ੌਵਿਕ ਚੱਕਰਵਤੀ ਤੇ ਹੋਰ ਦੀ ਜ਼ਮਾਨਤ ਪਟੀਸ਼ਨ ਅਤੇ ਵਿਰੋਧ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਜਾਵੇ ।
ਇਸ ਮਾਮਲੇ ਨੂੰ ਲੈ ਕੇ ਐਨ ਸੀ ਬੀ ਨੇ ਕਿਹਾ ਹੈ ਕਿ 8 ਸਤੰਬਰ ਨੂੰ ਕਈ ਦੌਰ ਦੀ ਪੁੱਛਗਿਛ ਤੋਂ ਬਾਅਦ ਰੀਆ ਚਕਰਵਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਨ ਸੀ ਬੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਐਂਗਲ ਦੀ ਜਾਂਚ ਕਰ ਰਹੀ ਹੈ। ਇਸ ਜਾਂਚ ਵਿਚ ਕਈ ਅਹਿਮ ਖੁਲਾਸੇ ਹੋਏ ਹਨ, ਤੇ ਸੁਰਾਗ ਵੀ ਮਿਲ ਚੁੱਕੇ ਹਨ। ਇਸ ਮਾਮਲੇ ਵਿੱਚ ਹੁਣ ਤੱਕ ਐੱਨ ਸੀ ਬੀ 17 ਦੋ -ਸ਼ੀ – ਆਂ ਨੂੰ ਗਿਰਫ਼ਤਾਰ ਕਰ ਚੁੱਕੀ ਹੈ। ਐੱਨ ਸੀ ਬੀ ਨੇ ਕਿਹਾ ਹੈ ਕਿ ਸਮਾਜ ਨੂੰ ਖਾਸਕਰ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣ ਦੀ ਜ਼ਰੂਰਤ ਹੈ ਕਿ ਉਹ ਨ -ਸ਼ਿ – ਆਂ ਦੀ ਵਰਤੋਂ ਤੋਂ ਦੂਰ ਰਹਿਣ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …