ਆਈ ਤਾਜ਼ਾ ਵੱਡੀ ਖਬਰ
ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਲੋਕਾ ਦਾ ਉਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜ਼ਿੰਦਗੀ ਅਤੇ ਮੌਤ ਉੱਪਰ ਵਾਲੇ ਦੇ ਹੱਥ ਹੈ, ਉਥੇ ਹੀ ਉਸਦੇ ਚਾਹੁੰਦਿਆਂ ਹੋਇਆਂ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਜਿੱਥੇ ਵਾਪਰਨ ਵਾਲੇ ਛੋਟੇ ਜਹੇ ਹਾਦਸੇ ਦੇ ਦੌਰਾਨ ਕਿ ਕੁਝ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ ਕੁਝ ਵੱਡੇ ਵੱਡੇ ਹਾਦਸਿਆਂ ਨੂੰ ਹਰਾ ਕੇ ਵੀ ਜ਼ਿੰਦਗੀ ਦੀ ਜੰਗ ਜਿੱਤ ਜਾਂਦੇ ਹਨ। ਸਿਆਣਿਆਂ ਨੇ ਵੀ ਸੱਚ ਹੀ ਆਖਿਆ ਹੈ ਕਿ ਜਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜਿਸ ਨੂੰ ਬਚਾਉਣ ਵਾਲਾ ਉਹ ਉਪਰ ਵਾਲਾ ਹੈ ਉਸ ਨੂੰ ਕੋਈ ਵੀ ਮਾਰ ਨਹੀਂ ਸਕਦਾ।
ਜਿਸ ਇਨਸਾਨ ਦੇ ਜਿੰਨੇ ਸਾਹ ਉਸ ਉਪਰ ਵਾਲੇ ਵੱਲੋਂ ਲਿਖੇ ਗਏ ਹਨ ਉਸ ਨੂੰ ਉਹ ਪੂਰੇ ਕਰਕੇ ਹੀ ਇਸ ਦੁਨੀਆਂ ਤੋਂ ਜਾਂਦਾ ਹੈ। ਹੁਣ ਬਜ਼ੁਰਗ ਨਾਲ ਅਜਿਹੀ ਅਣਹੋਣੀ ਘਟਨਾ ਵਾਪਰੀ ਹੈ ਜਿੱਥੇ ਚਮਤਕਾਰ ਹੋਇਆ ਹੈ ਅਤੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਬਜ਼ੁਰਗ ਮੋਗਾ ਜ਼ਿਲੇ ਨਾਲ ਸਬੰਧਤ ਸੀ। ਜੋ ਫ਼ਰੀਦਕੋਟ ਤੋਂ ਦਵਾਈ ਲੈਣ ਗਿਆ ਸੀ ਤੇ ਘਰ ਵਾਪਸ ਨਹੀਂ ਪਰਤਿਆ। ਇਹ ਬਜ਼ੁਰਗ ਜਿੱਥੇ ਫਰੀਦਕੋਟ ਨਹਿਰ ਵਿਚ ਡਿਗ ਪਿਆ ਸੀ।
ਜਿਸ ਤੋਂ ਬਾਅਦ ਇਸ ਬਜ਼ੁਰਗ ਨੂੰ ਸੌ ਕਿਲੋਮੀਟਰ ਦੀ ਦੂਰੀ ਤੇ ਜਾ ਕੇ ਪਿੰਡ ਗਿਲਜ਼ੇਵਾਲਾ ਨੇੜਿਓਂ ਨਹਿਰ ਵਿਚੋ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਬਾਹਰ ਕੱਢਿਆ ਗਿਆ। ਬਜ਼ੁਰਗ ਦੀ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਤੁਰੰਤ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਹੀ ਦੋਦਾ ਦੇ ਹਸਪਤਾਲ ਵਿਖੇ ਉਸ ਨੂੰ ਭਰਤੀ ਕੀਤਾ ਗਿਆ ਅਤੇ ਫਸਟ ਏਡ ਤੋਂ ਬਾਅਦ ਉਸ ਵਿਅਕਤੀ ਨੂੰ ਠੀਕ ਹੋਣ ਤੇ ਛੁੱਟੀ ਦੇ ਦਿੱਤੀ ਗਈ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿੱਥੇ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਪਹੁੰਚ ਕੀਤੀ ਗਈ ਉਨ੍ਹਾਂ ਦੱਸਿਆ ਗਿਆ ਹੈ, ਇਹ ਕਿਸ ਤਰਾਂ ਬਜ਼ੁਰਗ ਲਾਪਤਾ ਹੋ ਗਿਆ ਸੀ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਕੋਟਭਾਈ ਦੇ ਐਸ ਐਚ ਓ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਇਕ ਬਜੁਰਗ ਨਹਿਰ ਦੇ ਵਿੱਚ ਰੁੜਿਆ ਹੋਇਆ ਆ ਰਿਹਾ ਹੈ, ਜਿਸ ਨੂੰ ਪਿੰਡ ਵਾਸੀਆਂ ਵੱਲੋਂ ਬਾਹਰ ਕੱਢਿਆ ਜਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …