Breaking News

ਪੰਜਾਬ: ਅੱਠਵੀਂ ਕਲਾਸ ਦੀਆਂ 3 ਵਿਦਿਆਰਥਣਾਂ ਹੋਈਆਂ ਸ਼ੱਕੀ ਹਾਲਾਤਾਂ ਚ ਲਾਪਤਾ, ਇਲਾਕੇ ਚ ਫੈਲੀ ਸਨਸਨੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਭਰ ਦੇ ਵਿੱਚ ਅਪਰਾਧਕ ਵਾਰਦਾਤਾਂ ਵਿੱਚ ਹਰ ਰੋਜ਼ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਹਰ ਰੋਜ਼ ਪੰਜਾਬ ਭਰ ਵਿਚ ਵੱਖੋ ਵੱਖਰੀਆਂ ਥਾਵਾਂ ਤੇ ਅਜਿਹੀਆਂ ਅਪਰਾਧਕ ਵਾਰਦਾਤਾਂ ਵਾਪਰਦੀਆਂ ਹਨ ਜੋ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ । ਜਿਸ ਦੇ ਚੱਲਦੇ ਪੁਲਸ ਪ੍ਰਸ਼ਾਸਨ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ । ਹੁਣ ਪੰਜਾਬ ਦੇ ਸੰਗਰੂਰ ਤੋਂ ਅਜਿਹਾ ਮਾਮਲਾ ਆਇਆ ਹੈ ਜਿਸਦੇ ਚੱਲਦੇ ਸੰਗਰੂਰ ਸ਼ਹਿਰ ਵਿੱਚ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਇਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇਡ਼ੇ ਬਨਾਸਰ ਬਾਗ਼ ਸੰਗਰੂਰ ਦੀਆਂ ਅੱਠਵੀਂ ਜਮਾਤ ਚ ਪੜ੍ਹਦਿਆਂ ਤਿੰਨ ਵਿਦਿਆਰਥਣਾਂ ਛੁੱਟੀ ਤੋਂ ਬਾਅਦ ਲਾਪਤਾ ਹੋ ਗਈਆਂ ।

ਉਥੇ ਹੀ ਜਦੋਂ ਹੀ ਵਿਦਿਆਰਥਣਾਂ ਦੇਰ ਰਾਤ ਤੱਕ ਘਰ ਨਹੀਂ ਆਇਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ । ਪੁਲੀਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਪੀੜਤ ਪਰਿਵਾਰ ਦੇ ਵਿਪਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਬਨਾਰਸ ਬਾਗ ਸੰਗਰੂਰ ਵਿਖੇ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ ।

ਜਿਸ ਨੂੰ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਅੱਠ ਵਜੇ ਸਕੂਲ ਵਿੱਚ ਛੱਡ ਕੇ ਗਿਆ ਸੀ ਅਤੇ ਬੀਤੀ ਬੀਤੇ ਦਿਨ ਸਕੂਲ ਚ ਅੱਧਾ ਦਿਨ ਸਕੂਲ ਲੱਗਣ ਕਾਰਨ ਗਿਆਰਾਂ ਵਜੇ ਛੁੱਟੀ ਹੋ ਗਈ ਤਾਂ ਜਦੋਂ ਉਹ ਕੁੜੀ ਨੂੰ ਲੈਣ ਆਇਆ ਤਾਂ ਪਤਾ ਲੱਗਿਆ ਕਿ ਕੁੜੀ ਸਕੂਲ ਅੰਦਰ ਹੀ ਨਹੀਂ ਸੀ । ਜਦੋਂ ਉਹ ਆਪਣੀ ਕੁੜੀ ਨੂੰ ਲੱਭਣ ਗਿਆ ਤੇ ਜਾਣਕਾਰੀ ਮੁਤਾਬਕ ਉਸ ਦੀਆਂ ਦੋ ਸਹੇਲੀਆਂ ਵੀ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਲਾਪਤਾ ਹੋਈਆਂ ।

ਉਥੇ ਹੀ ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਤਿੰਨਾਂ ਵਿਦਿਆਰਥਣਾਂ ਦੇ ਮਾਪਿਆਂ ਵੱਲੋਂ ਸਾਂਝੇ ਤੌਰ ਤੇ ਪੁਲੀਸ ਨੂੰ ਬਿਆਨ ਦਰਜ ਕਰਵਾਏ ਗਏ ਤੇ ਤਿੰਨੇ ਲੜਕੀਆਂ ਦੇ ਲਾਪਤਾ ਦੱਸੀਆਂ ਜਾ ਰਹੀਆਂ ਹਨ । ਇਨ੍ਹਾਂ ਤਿੰਨ ਲੜਕਿਆਂ ਵਿਚੋਂ ਇਕ ਕੋਲ ਮੋਬਾਇਲ ਫੋਨ ਸੀ ਜਿਸ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ ਫਿਲਹਾਲ ਪੁਲਸ ਵੱਲੋਂ ਮਾਮਲੇ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …