ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲਗਾਤਾਰ ਖੇਤੀ ਕਾਨੂੰਨਾ ਵਿਰੁੱਧ ਰੈਲੀ ਵਿੱਚ 3 ਦਿਨ ਕਿਸਾਨਾਂ ਦਾ ਸਾਥ ਦਿੱਤਾ ਗਿਆ। ਇਸ ਰੈਲੀ ਦੌਰਾਨ ਜਿੱਥੇ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦਾ ਪੰਜਾਬ ਆਉਣ ਤੇ ਭਰਵਾਂ ਸਵਾਗਤ ਕੀਤਾ ,ਉੱਥੇ ਹੀ ਰਾਹੁਲ ਗਾਂਧੀ ਨੇ ਵੀ ਇਨ੍ਹਾਂ ਰੈਲੀਆਂ ਵਿੱਚ ਸ਼ਮੂਲੀਅਤ ਕਰਕੇ ਕਿਸਾਨਾਂ ਦੇ ਨਾਲ ਹੋਣ ਦਾ ਸਬੂਤ ਦਿੱਤਾ। ਇਨ੍ਹਾਂ ਰੈਲੀਆਂ ਦੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਮੰਤਰੀਆਂ ਵੱਲੋਂ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ, ਇਨ੍ਹਾਂ ਰੈਲੀਆਂ ਦਾ ਆਯੋਜਨ ਕੀਤਾ ਗਿਆ ਸੀ।
ਪਿਛਲੇ ਕਾਫੀ ਦਿਨਾਂ ਤੋ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾ ਵਿਰੁੱਧ ਰੋਸ ਪ੍ਰਦਰਸ਼ਨ ਤੇ ਧਰਨੇ ਦਿੱਤੇ ਜਾ ਰਹੇ ਹਨ। ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲ ਆਵਾਜਾਈ ਵੀ ਠੱ ਪ ਕੀਤੀ ਗਈ ਹੈ। ਅੱਜ ਜਦੋਂ ਆਪਣੇ ਤੀਜੇ ਦਿਨ ਦੀ ਟਰੈਕਟਰ ਯਾਤਰਾ ਖਤਮ ਕਰਕੇ ਰਾਹੁਲ ਗਾਂਧੀ ਨੇ ਪੰਜਾਬ ਤੋਂ ਬਾਅਦ ਹਰਿਆਣੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਸੰਬੋਧਨ ਕਰਨਾ ਸੀ। ਉਥੇ ਹੀ ਕੁਛ ਹੋਰ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਖੇਤੀ ਬਚਾਓ ਯਾਤਰਾ ਦਾ ਅੱਜ ਤੀਜਾ ਦਿਨ ਹੈ । ਜਦੋਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ
ਗਾਂਧੀ ਪੰਜਾਬ ਦੇ ਵਿੱਚ ਆਪਣੀਆਂ ਰੈਲੀਆਂ ਨੂੰ ਖਤਮ ਕਰਨ ਉਪਰੰਤ ਹਰਿਆਣੇ ਦੇ ਵਿਚ ਦਾਖਲ ਹੋ ਰਹੇ ਸਨ। ਉਸ ਸਮੇਂ ਉਨ੍ਹਾਂ ਨੂੰ ਹਰਿਆਣੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਰਾਹੁਲ ਗਾਂਧੀ ਪਿਛਲੇ ਤਿੰਨ ਦਿਨ ਤੋਂ ਪੰਜਾਬ ਵਿੱਚ ਕਿਸਾਨ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਅੱਜ ਆਪਣੀ ਯਾਤਰਾ ਰੈਲੀ ਦੀ ਸਮਾਪਤੀ ਕੀਤੀ। ਉਨ੍ਹਾਂ ਨੇ ਇਨ੍ਹਾਂ ਰੈਲੀਆਂ ਦੌਰਾਨ ਕੇਂਦਰ ਸਰਕਾਰ ਤੇ ਨਿ- ਸ਼ਾ- ਨਾ ਵਿੰਨ੍ਹਿਆ ਕੇ ਸਰਕਾਰ ਕਿਸਾਨਾਂ ਤੋਂ ਉਨ੍ਹਾਂ ਦੀ ਰੋਟੀ ਖੋਹ ਰਹੀ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਅਤੇ ਖੇਤੀਬਾੜੀ ਨੀਤੀ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਤੇ ਤਿੱਖਾ ਹ – ਮ – ਲਾ ਕੀਤਾ।
ਅੱਜ ਜਦੋਂ ਰਾਹੁਲ ਗਾਂਧੀ ਖੇਤੀ ਕਨੂੰਨਾਂ ਖਿਲਾਫ਼ ਕਾਂਗਰਸ ਰੈਲੀਆਂ ਵਿੱਚ ਕਿਸਾਨਾਂ ਦਾ ਸਾਥ ਦੇ ਰਹੇ ਹਨ , ਉਥੇ ਉਹ ਪੰਜਾਬ ਤੋਂ ਹਰਿਆਣਾ ਵਿੱਚ ਦਾਖ਼ਲ ਹੋਣ ਲੱਗੇ ਤਾਂ ਉਥੇ ਹੀ ਰੋਕ ਲਿਆ ਗਿਆ ਤੇ ਹਰਿਆਣੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ । ਇਸ ਸਮੇਂ ਰਾਹੁਲ ਗਾਂਧੀ ਵੀ ਹਰਿਆਣਾ ਜਾਣ ਲਈ ਆਪਣੀ ਜ਼ਿਦ ਤੇ ਅੜੇ ਹੋਏ ਨੇ। ਇਸ ਸਮੇਂ ਕਰੋਨਾ ਦੇ ਚਲਦਿਆਂ ਹੋਇਆਂ ਉਹਨਾਂ ਨੂੰ 100 ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਹਰਿਆਣਾ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਕਾਂਗਰਸੀ ਸਾਰੇ ਵਰਕਰ ਰਾਹੁਲ ਗਾਂਧੀ ਦੇ ਨਾਲ ਹਰਿਆਣਾ ਜਾਣਾ ਚਾਹੁੰਦੇ ਹਨ। ਇਸ ਗੱਲ ਨੂੰ ਹੀ ਲੈ ਕੇ ਸਾਰੇ ਕਾਂਗਰਸੀ ਵਰਕਰ ਧਰਨੇ ਤੇ ਬੈਠ ਗਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …