ਆਈ ਤਾਜ਼ਾ ਵੱਡੀ ਖਬਰ
ਆਖਿਆ ਜਾਂਦਾ ਹੈ ਕਿ ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ ਉਥੇ ਹੀ ਸਮੇਂ ਦੀ ਤਬਦੀਲੀ ਦੇ ਅਨੁਸਾਰ ਬਹੁਤ ਸਾਰੇ ਬਦਲਾਅ ਵੀ ਆ ਚੁੱਕੇ ਹਨ ਜਿੱਥੇ ਅੱਜ ਲੋਕ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਸੀ ਪਿਆਰ ਅਤੇ ਮਿਲਵਰਤਨ ਨਾਲ ਰਹਿੰਦੇ ਹਨ। ਉਥੇ ਹੀ ਵੱਖ ਵੱਖ ਹਾਦਸਿਆਂ ਵਿੱਚ ਇੱਕ ਹੀ ਛੱਤ ਦੇ ਹੇਠਾਂ ਵੱਖ-ਵੱਖ ਜਾਤ-ਪਾਤ ਧਰਮ ਦੇ ਲੋਕਾਂ ਵੱਲੋਂ ਕੰਮਕਾਜ ਕੀਤੇ ਜਾਂਦੇ ਹਨ। ਪਰ ਕੁਝ ਲੋਕਾਂ ਦੇ ਵਿਚਕਾਰ ਜਾਤ-ਪਾਤ ਨੂੰ ਲੈ ਕੇ ਅਜੇ ਵੀ ਭੇਦ ਭਾਵ ਦੇਖਿਆ ਜਾਂਦਾ ਹੈ ਜਿਸਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ। ਹੁਣ ਇੱਥੇ ਅਧਿਆਪਕ ਵੱਲੋਂ ਵਿਦਿਆਰਥੀ ਦੀ ਪਾਣੀ ਪੀਣ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਜਿੱਥੇ ਬੱਚੇ ਦੀ ਮੌਤ ਹੋਣ ਨਾਲ ਲੋਕਾਂ ਚ ਰੋਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ।
ਜਿੱਥੇ ਪਿੰਡ ਸੁਰਾਣੇ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਇੱਕ ਅਧਿਆਪਕ ਵੱਲੋਂ ਇੱਕ ਦਲਿਤ ਵਿਦਿਆਰਥੀਆਂ ਦੀ ਇਸ ਲਈ ਕੁੱਟਮਾਰ ਕੀਤੀ ਗਈ ਕਿਉਂਕਿ ਉਸ ਤੀਸਰੀ ਕਲਾਸ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੱਲੋ ਅਧਿਆਪਕ ਦੇ ਘੜੇ ਚੋਂ ਪਾਣੀ ਪੀਤਾ ਗਿਆ ਸੀ। ਜਿੱਥੇ ਵਿਦਿਆਰਥੀ ਨੂੰ ਜਾਤੀਸੂਚਕ ਬੋਲੇ ਗਏ ਅਤੇ ਕੁੱਟਮਾਰ ਕੀਤੀ ਗਈ ਉਥੇ ਹੀ ਇਹ ਮਾਮਲਾ 20 ਜੁਲਾਈ ਨੂੰ ਵਾਪਰਿਆ ਸੀ। ਜਿੱਥੇ ਬੱਚੇ ਦੇ ਬਹੁਤ ਸਾਰੀਆਂ ਗੰਭੀਰ ਸੱਟਾਂ ਦੇ ਬਾਵਜੂਦ ਉਸਨੂੰ ਕਈ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਅਤੇ 13 ਅਗਸਤ ਨੂੰ ਬੱਚੇ ਇੰਦਰ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਜਿੱਥੇ ਦਲਿਤ ਭਾਈਚਾਰੇ ਵਿੱਚ ਰੋਸ ਵੇਖਿਆ ਜਾ ਰਿਹਾ ਹੈ ਜਿੱਥੇ ਅਧਿਆਪਕ ਵੱਲੋਂ ਜਾਤੀਸੂਚਕ ਬੋਲ ਕੇ ਬੱਚੇ ਨੂੰ ਜਲੀਲ ਕੀਤਾ ਗਿਆ ਸੀ ਅਤੇ ਕੁੱਟਮਾਰ ਕੀਤੀ ਗਈ। ਜਿਸ ਕਾਰਨ ਬੱਚੇ ਦੇ ਅੱਖ ,ਕੰਨ ਤੇ ਹੋਰ ਵੀ ਅੰਦਰੂਨੀ ਸੱਟਾਂ ਲੱਗੀਆਂ ਸਨ।
ਉਥੇ ਹੀ ਸੂਬੇ ਦੇ ਮੁੱਖ ਮੰਤਰੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ ਅਤੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਦਿੱਤੇ ਜਾਣ ਦਾ ਐਲਾਨ ਕੀਤਾ ਹੈ ਉਥੇ ਹੀ ਮੁੱਖ ਮੰਤਰੀ ਵੱਲੋਂ ਅਧਿਆਪਕ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਿਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਵਾਸਤੇ ਇਕ ਕਮੇਟੀ ਵੀ ਬਣਾਈ ਗਈ ਹੈ। ਸਥਿਤੀ ਤਨਾਅਪੂਰਨ ਹੋਣ ਤੇ ਇੰਟਰਨੈੱਟ ਸੇਵਾਵਾਂ ਵੀ ਇਲਾਕੇ ਵਿਚ ਅਗਲੇ ਹੁਕਮਾਂ ਤੱਕ ਬੰਦ ਕੀਤੀਆਂ ਗਈਆਂ ਹਨ।