Breaking News

ਕਰਲੋ ਘਿਓ ਨੂੰ ਭਾਂਡਾ – ਮੋਦੀ ਦੇ ਅਲਟ ਸੁਰੰਗ ਦੇ ਉਦਘਾਟਨ ਤੋਂ 72 ਘੰਟਿਆਂ ਬਾਅਦ ਹੀ ਕੀ ਵਾਪਰ ਗਿਆ

ਅਲਟ ਸੁਰੰਗ ਦੇ ਉਦਘਾਟਨ ਤੋਂ 72 ਘੰਟਿਆਂ ਬਾਅਦ ਹੀ

ਸਰਕਾਰਾਂ ਵੱਲੋਂ ਯਤਨ ਕੀਤੇ ਜਾਂਦੇ ਨੇ ਸੜਕੀ ,ਰੇਲਵੇ ਦੂਰੀ ਨੂੰ ਘੱਟ ਕੀਤਾ ਜਾ ਸਕੇ ਤਾਂ ਜੋ ਯਾਤਰੀ ਆਪਣੀ ਮੰਜ਼ਿਲ ਤੇ ਘੱਟ ਸਮੇਂ ਦੇ ਨਾਲ ਤੇ ਸੁਰੱਖਿਅਤ ਪਹੁੰਚ ਸਕਣ। ਪਰ ਕਦੇ ਕਦੇ ਇਹੋ ਜਿਹੇ ਕੀਤੀਆਂ ਗਈਆਂ ਕੋਸ਼ਿਸ਼ਾਂ ਸਾਡੇ ਲਈ ਹੀ ਮੁਸੀਬਤ ਬਣ ਜਾਂਦੀਆਂ ਨੇ। ਜੀ ਹਾਂ ਅਜਿਹੀ ਹੀ ਖਬਰ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਲਟ ਸੁਰੰਗ ਦਾ ਉਦਘਾਟਨ ਕੀਤਾ ਗਿਆ ਸੀ।

ਇਸ ਉਦਘਾਟਨ ਦੇ ਬਾਅਦ ਹੀ ਸੜਕ ਹਾਦਸੇ ਹੋਣੇ ਸ਼ੁਰੂ ਹੋ ਗਏ। ਉਦਘਾਟਨ ਤੋ ਬਾਅਦ ਹੀ ਇਸ ਹਾਈਵੇ ਤੇ ਸੈਂਕੜੇ ਸੈਲਾਨੀ ਅਤੇ ਮੋਟਰ ਚਾਲਕ ਨਵੀਂ ਖੁਲੀ ਸੁਰੰਗ ਚ ਓਵਰ ਟੇਕਿੰਗ ਅਤੇ ਰੇਸਿੰਗ ਕਰ ਰਹੇ ਸਨ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਚ ਦੁਨੀਆਂ ਦੀ ਸਭ ਤੋਂ ਲੰਬੀ ਰੇਲਵੇ ਸੁਰੰਗ ਅਟਲ ਸੁਰੰਗ ਦਾ ਉਦਘਾਟਨ ਕੀਤਾ ਗਿਆ ਸੀ। ਇਸ ਸੁਰੰਗ ਤੇ ਤਿੰਨ ਹਾਦਸੇ ਵਾਪਰ ਚੁੱਕੇ ਹਨ। ਜਿਸ ਨਾਲ 72 ਘੰਟਿਆਂ ਦੇ ਵਿੱਚ ਹੀ ਸੀਮਾ ਸੜਕ ਸੰਗਠਨ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਵੀਆਂ ਮੁ – ਸ਼- ਕ- ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਅਟਲ ਦਾ ਉਦਘਾਟਨ ਬੀਤੇ 3 ਅਕਤੂਬਰ 2020 ਨੂੰ ਕੀਤਾ ਗਿਆ ਸੀ। 72 ਘੰਟੇ ਵਿਚ ਹੀ ਤਿੰਨ ਹਾਦਸੇ ਵਾਪਰ ਗਏ। ਇਹ ਹਾਦਸੇ ਸੁਰੰਗ ਵਿੱਚ ਲੱਗੇ ਕੈਮਰਿਆਂ ਵਿੱਚ ਕੈਦ ਗਏ। ਇਸ ਸੁਰੰਗ ਦੇ ਮੁੱਖ ਇੰਜੀਨੀਅਰ, ਬ੍ਰਿਗੇਡੀਅਰ ਕੇ .ਪੀ .ਪਰਸ਼ੋਤਮਨ ਨੇ ਸੁਰੰਗ ਵਿੱਚ ਪੁਲੀਸ ਦੀ ਤਾਇਨਾਤੀ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕੇ ਪੰਜਾਬ ,ਹਰਿਆਣਾ ਅਤੇ ਚੰਡੀਗੜ੍ਹ ਦੇ ਸੈਲਾਨੀਆਂ ਵੱਲੋਂ ਭੰ – ਨ- ਤੋ- ੜ ਕੀਤੀ ਗਈ ਹੈ। ਤੇ ਸੁਰੰਗ ਤੇ ਪੁਲਿਸ ਦੀ ਤਾਈਨਾਤੀ ਬਹੁਤ ਘੱਟ ਹੈ।

ਉਧਰ ਹਿਮਾਚਲ ਦੇ ਕੁੱਲੂ ਦੇ ਐਸ ਪੀ ਗੌਰਵ ਸਿੰਘ ਨੇ ਦੱਸਿਆ ਕੇ ਪੁਲਸ ਨੇ ਲਾਪਰਵਾਹ ਡਰਾਈਵਿੰਗ ਅਤੇ ਸੁਰੰਗ ਵਿਚ ਤੇਜ਼ ਰਫਤਾਰ ਤੇ ਰੋਕ ਲਗਾਉਣ ਲਈ ਕਦਮ ਚੁੱਕੇ ਹਨ । ਜੋ ਸੈਲਾਨੀ ਤੈਅ ਕੀਤੀ ਗਈ 40 ਕਿਲੋਮੀਟਰ ਤੋਂ 80 ਕਿਲੋਮੀਟਰ ਰਫਤਾਰ ਸੀਮਾ ਦਾ ਉ -ਲੰ – ਘ- ਣ ਕਰਨਗੇ ਉਹਨਾਂ ਦਾ ਚਲਾਨ ਕੀਤਾ ਜਾਵੇਗਾ। ਇਸ ਸੁਰੰਗ ਦੇ ਰੱਖ ਰਖਾਵ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਹਰ ਦਿਨ ਸਵੇਰੇ 9 ਤੋਂ 10 ਵਜੇ ਅਤੇ ਸ਼ਾਮ 4 ਤੋਂ 5 ਵਜ਼ੇ ਦਰਮਿਆਨ ਦੋ ਘੰਟਿਆਂ ਲਈ ਬੰਦ ਰਹੇਗੀ। ਅਗਲੇ ਦੋ ਮਹੀਨਿਆਂ ਲਈ ਇਸ ਸੁਰੰਗ ਦੇ ਜਰੀਏ ਡੀਜ਼ਲ, ਪੈਟਰੋਲ ,ਐਲ ਪੀ ਜੀ ਗੈਸ ,ਅਤੇ ਮਿੱਟੀ ਦੇ ਤੇਲ ਲੈ ਕੇ ਜਾਣ ਵਾਲੇ ਵਾਹਨਾਂ ਤੇ ਪੂਰਨ ਪਾਬੰਦੀ ਲਾ ਦਿੱਤੀ ਹੈ।

Check Also

ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਪਤੀ ਦੀ ਬਜਾਏ ਸੱਸ ਨੂੰ ਨਾਲ ਰੱਖਣਾ ਚਾਹੁੰਦੀ ਹੈ ਨੂੰਹ

ਆਈ ਤਾਜਾ ਵੱਡੀ ਖਬਰ   ਅਕਸਰ ਹੀ ਸੱਸ ਤੇ ਨੂੰਹ ਦੇ ਲੜਨ ਦੇ ਮਾਮਲੇ ਸਾਹਮਣੇ ਆਉਂਦੇ …