ਆਈ ਤਾਜ਼ਾ ਵੱਡੀ ਖਬਰ
ਸਮੇਂ ਦੀ ਤਬਦੀਲੀ ਦੇ ਨਾਲ ਜਿੱਥੇ ਬਹੁਤ ਸਾਰੇ ਫੈਸ਼ਨਾ ਦੇ ਵਿੱਚ ਲਗਾਤਾਰ ਤਬਦੀਲੀਆਂ ਦਰਜ ਕੀਤੀਆਂ ਜਾ ਰਹੀਆਂ ਹਨ ਜਿਥੇ ਨੌਜਵਾਨ ਪੀੜ੍ਹੀ ਵੱਲੋਂ ਵੱਖਰੇ ਸ਼ੋਂਕ ਪਾਲੇ ਜਾ ਰਹੇ ਹਨ। ਉੱਥੇ ਹੀ ਨੌਜਵਾਨ ਕੁੜੀਆਂ ਮੁੰਡਿਆਂ ਦੇ ਵਿੱਚ ਜਿਥੇ ਕੱਪੜਿਆਂ ਨੂੰ ਲੈ ਕੇ ਫੈਸ਼ਨ ਦੇਖਿਆ ਜਾ ਰਿਹਾ ਹੈ ਉਥੇ ਹੀ ਟੈਟੂ ਬਣਾਉਣ ਦਾ ਵੀ ਇਕ ਵੱਖਰਾ ਹੀ ਰੁਝਾਨ ਬਣ ਗਿਆ ਹੈ। ਪਰ ਇਸ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਟੈਟੂ ਬਣਾਉਣ ਵਾਲਿਆਂ ਬਾਰੇ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਲੋਕ ਐੱਚਆਈਵੀ ਪੌਜ਼ਿਟਿਵ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਨਾਰਸ ਤੋਂ ਸਾਹਮਣੇ ਆਇਆ ਹੈ ਜਿੱਥੇ ਬਾਰਾਂ ਲੋਕ ਐੱਚਆਈਵੀ ਪੌਜ਼ਿਟਿਵ ਆਏ ਹੋਏ ਹਨ ਕਿਉਂਕਿ ਉਨ੍ਹਾਂ ਵੱਲੋਂ ਟੈਟੂ ਬਣਾਏ ਗਏ ਸਨ।
ਇਨ੍ਹਾਂ ਮਰੀਜ਼ਾਂ ਦੇ ਵਿਚ ਇਕ ਐਮ ਬੀ ਬੀ ਐਸ ਦੀ ਵਿਦਿਆਰਥਣ ਵੀ ਸ਼ਾਮਲ ਹੈ। ਜਿਥੇ ਦਸ ਨੌਜਵਾਨ ਇਸ ਦੀ ਚਪੇਟ ਵਿਚ ਆਏ ਹਨ ਅਤੇ ਦੋ ਲੜਕੀਆਂ। ਜਿੱਥੇ ਇੱਕ ਹੀ ਸੂਈ ਦੇ ਨਾਲ ਕਈ ਲੋਕਾਂ ਦੇ ਟੈਟੂ ਬਣਾਏ ਜਾਂਦੇ ਹਨ ਅਤੇ ਇਹ ਇਨਫੈਕਸ਼ਨ ਅੱਗੇ ਫੈਲ ਜਾਂਦੀ ਹੈ। ਉੱਥੇ ਹੀ ਇਸ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਪ੍ਰੀਤੀ ਵੱਲੋਂ ਦੱਸਿਆ ਗਿਆ ਹੈ ਕਿ ਇਹ ਸਾਰੇ ਨੌਜਵਾਨ ਟੈਟੂ ਬਣਾਉਣ ਦੇ ਕਾਰਨ ਹੀ ਐਚ ਆਈ ਵੀ ਪਾਜਟਿਵ ਹੋਏ ਹਨ। ਜਿਨ੍ਹਾਂ ਨੂੰ ਥਕਾਵਟ ਕਮਜ਼ੋਰੀ ਅਤੇ ਬੁਖਾਰ ਚੜ੍ਹਨ ਵਰਗੀਆਂ ਸਮੱਸਿਆਵਾਂ ਆਉਣ ਤੋਂ ਬਾਅਦ ਉਨ੍ਹਾਂ ਦੇ ਐੱਚਆਈਵੀ ਪੌਜ਼ਿਟਿਵ ਹੋਣ ਦਾ ਖੁਲਾਸਾ ਹੋਇਆ ਹੈ।
ਕਿਉਂਕਿ ਇਨਫੈਕਟਡ ਨਿਡਲ ਦੇ ਚਲਦਿਆਂ ਹੋਇਆਂ ਟੈਟੂ ਬਣਾਉਣ ਨਾਲ ਇਨਫੈਕਸ਼ਨ ਫੈਲਦੀ ਹੈ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਮੇਲਿਆਂ ਦੇ ਵਿੱਚ ਜਾਂ ਫੇਰੀ ਵਾਲੇ ਤੋਂ ਟੈਟੂ ਬਣਾਏ ਜਾ ਰਹੇ ਹਨ। ਇਕ 20 ਸਾਲਾਂ ਦੇ ਨੌਜਵਾਨਾਂ ਵੱਲੋਂ ਵੀ ਇੱਕ ਮੇਲੇ ਵਿੱਚ ਟੈਟੂ ਬਣਾਇਆ ਗਿਆ ਸੀ ਜਿਸ ਦੀ ਸਿਹਤ ਵਿਗੜਨ ਤੇ ਸਾਰੇ ਟੈਸਟ ਕਰਵਾਏ ਗਏ ਪਰ ਕੁਝ ਵੀ ਨਹੀਂ ਆਇਆ ਤੇ ਬਾਅਦ ਵਿੱਚ ਐਚਆਈਵੀ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਟੈਟੂ ਬਣਵਾਉਣ ਵਾਲੀ ਸੂਈ ਮਹਿੰਗੀ ਹੁੰਦੀ ਹੈ ਜਿਸ ਨੂੰ ਹਰ ਕਿਸੇ ਦੇ ਟੈਟੂ ਬਣਾਉਣ ਤੋਂ ਬਾਅਦ ਬਦਲਿਆ ਨਹੀਂ ਜਾਂਦਾ। ਇਸ ਤਰ੍ਹਾਂ ਹੀ ਇੱਕ ਲੜਕੀ ਵੱਲੋਂ ਵੀ ਫੇਰੀ ਵਾਲੇ ਤੋਂ ਟੈਟੂ ਬਣਾਇਆ ਗਿਆ ਸੀ ਅਤੇ ਕੁਝ ਦਿਨ ਬਾਅਦ ਉਸ ਦੀ ਹਾਲਤ ਵਿਗੜਨ ਤੋਂ ਬਾਅਦ ਉਸਦੇ ਵੀ ਐਚਆਈਵੀ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …