Breaking News

ਮੰਤਰੀ ਅਨਮੋਲ ਗਗਨ ਮਾਨ ਨੇ ਆਪਣੀ ਸਰਕਾਰੀ ਕੋਠੀ ਚ ਮੰਗੀਆਂ ਇਹ ਸਹੂਲਤਾਂ- ਸੂਚੀ ਆਈ ਸਾਹਮਣੇ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਗਾਇਕ ਅਤੇ ਅਦਾਕਾਰ ਜਿਥੇ ਇਸ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਗਾਇਕੀ ਨੂੰ ਛੱਡ ਕੇ ਰਾਜਨੀਤੀ ਵਿਚ ਪ੍ਰਵੇਸ਼ ਕਰ ਚੁੱਕੇ ਹਨ। ਉਥੇ ਹੀ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਈ ਕੰਮ ਕੀਤੇ ਜਾ ਰਹੇ ਹਨ ਪਰ ਉਹ ਰਾਜਨੀਤੀ ਵਿਚ ਆਪਣੇ ਕੰਮਾਂ ਦੇ ਚਲਦਿਆਂ ਹੋਇਆਂ ਵੀ ਚਰਚਾ ਵਿਚ ਹਨ। ਹੁਣ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੀ ਸਰਕਾਰੀ ਕੋਠੀ ਚ ਮੰਗੀਆਂ ਇਹ ਸਹੂਲਤਾਂ- ਸੂਚੀ ਆਈ ਸਾਹਮਣੇ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗਾਇਕੀ ਦੇ ਖੇਤਰ ਵਿੱਚ ਉਹ ਰਾਜਨੀਤੀ ਵਿੱਚ ਆਈ ਗਾਇਕਾ ਅਨਮੋਲ ਗਗਨ ਮਾਨ ਜਿੱਥੇ ਇਸ ਸਮੇਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸਮੇਂ ਪੰਜਾਬ ਦੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਅਨਮੋਲ ਗਗਨ ਮਾਨ ਨੇ ਮੰਤਰੀ ਬਣਨ ਤੋਂ ਬਾਅਦ ਕੁਝ ਅਜਿਹੀਆਂ ਮੰਗਾਂ ਰੱਖੀਆਂ ਹਨ ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ।

ਦੱਸ ਦਈਏ ਕਿ ਉਨ੍ਹਾਂ ਨੂੰ ਅਲਾਟ ਹੋਈ ਸਰਕਾਰੀ ਕੋਠੀ ਸੈਕਟਰ 39 ਸਥਿਤ 953 ਨੰਬਰ ਕੋਠੀ ਅਲਾਟ ਹੋਈ ਹੈ। ਇੱਥੇ ਹੀ ਉਨ੍ਹਾਂ ਵੱਲੋਂ ਹੁਣ ਇਕ ਸੂਚੀ ਜਾਰੀ ਕੀਤੀ ਗਈ ਹੈ ਜਿੱਥੇ ਉਨ੍ਹਾਂ ਵੱਲੋਂ ਕੁਝ ਸਹੂਲਤਾਂ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਵਿੱਚ ਮਾਸਟਰ ਬੈੱਡ ਰੂਮ ਤਿਆਰ ਕਰਨ ਦੀ ਮੰਗ, ਸਵੀਮਿੰਗ ਪੂਲ ਬਣਾਉਣ ਦੀ ਮੰਗ ਕੀਤੀ ਗਈ ,ਜਿਸ ਲਈ ਅਨਮੋਲ ਗਗਨ ਮਾਨ ਵਲੋਂ ਹਸਤਾਖਰ ਕੀਤੀ ਇਕ 34 ਮੰਗਾਂ ਦੀ ਸੂਚੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਨ੍ਹਾਂ ਮੰਗਾਂ ਵਿੱਚ ਕੋਠੀ ਦੇ ਸਾਰੇ Rooms ਵਿਚ ਨਵੇਂ 65 ਇੰਚੀ ਟੈਲੀਵੀਜ਼ਨ ਲਗਾਏ ਜਾਣ। ਫਲੋਰ ਟਾਈਲਾ ਬਦਲ ਦਿੱਤੀਆਂ ਜਾਣੀ। ਕੋਠੀ ਦੇ ਡਾਇਨਿੰਗ ਰੂਮ ਵਿਚ (08) ਅੱਠ ਸੀਟਰ ਡਾਇਨਿੰਗ ਟੇਬਲ ਅਤੇ ਕਰੋਕਰੀ ਰੱਖਣ ਲਈ ਕਰੋਕਰੀ ਯੂਨਿਟ ਮੁਹੱਈਆ ਕਰਵਾਇਆ ਜਾਵੇ।

ਕੋਠੀ ਦੀ ਪਹਿਲੀ ਮੰਜ਼ਿਲ ’ਤੇ ਮਾਸਟਰ ਬੇਡਰੂਮ ਤਿਆਰ ਕੀਤਾ ਜਾਵੇ। ਕੋਠੀ ਦੇ ਦਫਤਰ ਨੂੰ RENOVATE ਅਤੇ ਉਸ ਵਿਚ ਨਵਾਂ ਫਰਨੀਚਰ ਮੁਹੱਈਆ ਕਰਵਾਇਆ ਜਾਵੇ। ਕੋਠੀ ਦੀਆਂ ਪੌੜੀਆਂ ਅਤੇ ਉਸ ਤੇ ਲੱਗੀ ਗਰਿਲ ਰਿਪੇਅਰ ਕੀਤੀ ਜਾਵੇ। ਕੋਠੀ ਦੇ ਸਾਰੇ ਬੈਡਰੂਮ RENOVATE ਕੀਤੇ ਜਾਣ। ਵਿਜ਼ੀਟਰ ਦਫਤਰ ਵਿਚ ਟੈਲੀਵੀਜ਼ਨ, Small Size ਫਰਿੱਜ਼, ਕੁਰਸੀਆਂ, ਟੇਬਲ ਅਤੇ ਕਾਊਚ ਮੈਂਟ ਮੁਹੱਈਆ ਕਰਵਾਇਆ ਜਾਵੇ। ਕੋਠੀ ਦੇ ਸਾਰੇ ਬੈੱਡਰੂਮਾਂ ਵਿਚ ਨਵੇਂ ਬੈੱਡ, ਨਵੇਂ ਗੱਦੇ, ਸਾਈਡ ਟੇਬਲ ਅਤੇ ਸਾਈਡ ਲੈਂਪ ਮੁਹੱਈਆ ਕਰਵਾਏ ਜਾਣ।ਕੋਠੀ ਅਤੇ ਕਾਨਫਰੰਸ ਰੂਮ, ਵੇਟਿੰਗ ਰੂਮ ਅਤੇ ਮੀਟਿੰਗ ਕਰਨ ਵਾਲੇ ਦਫਤਰ ਵਿਚ ਤਬਦੀਲ ਕੀਤਾ ਜਾਵੇ। ਡਰਾਇੰਗ ਰੂਮ ਦੇ ਦਰਵਾਜ਼ੇ ਨੂੰ ਬਦਲਿਆ ਜਾਵੇ। ਦਰਵਾਜ਼ੇ ਅਤੇ ਖਿੜਕੀਆਂ ਨੂੰ ਟੀਕ ਪਲਾਈ ਨਾਲ ਪਾਲਿਸ਼ ਕਰਕੇ ਤਿਆਰ ਕੀਤਾ ਜਾਵੇ।

ਡਰਾਇੰਗ ਰੂਮ ਵਿਚ ਨਵਾਂ ਸੋਫਾ ਅਤੇ ਸੈਂਟਰ ਟੇਬਲ ਕਮਰੇ ਦੇ ਸਾਈਜ਼ ਅਨੁਸਾਰ ਮੁਹੱਈਆ ਕਰਵਾਇਆ ਜਾਵੇ। ਬਾਥਰੂਮ ਅਤੇ ਰਸੋਈ ਵਿਚ ਨਵੇਂ ਐਗਜਾਸਟ ਫੈਨ ਲਗਾਏ ਜਾਣ। ਕੋਠੀ ਦੀਆਂ ਟਿਊਬ ਲਾਈਟਾਂ ਦੀ ਥਾਂ ’ਤੇ ਫੈਂਸੀ ਲਾਈਟਾਂ ਲਗਾਈਆਂ ਜਾਣ। ਪਰਦਿਆਂ ਦੇ ਪਾਈਪ ਅਤੇ ਪਰਦੇ ਬਦਲ ਦਿੱਤੇ ਜਾਣ। ਬਿਜਲੀ ਦੇ ਸਵਿੱਚ ਨਵੇਂ ਲਗਾ ਦਿੱਤੇ ਜਾਣ। ਸਾਰੇ ਕੱਪਬੋਰਡ ਰਿਪੇਅਰ ਕੀਤੇ ਜਾਣ। ਬੈੱਡਰੂਮਾਂ ਵਿਚ ਮੀਡੀਅਮ ਸਾਈਜ਼ ਝੂਮਰ ਅਤੇ 5 ਵੱਡੇ ਸਾਈਜ਼ ਝੂਮਰ ਮੁਹੱਈਆ ਕਰਵਾਏ ਜਾਣ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …