ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਫੈਲੀ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਉਥੇ ਹੀ ਭਾਰਤ ਵਿੱਚ ਕਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਵਾਸਤੇ ਤਾਲਾਬੰਦੀ ਕੀਤੀ ਗਈ ਸੀ ਉਥੇ ਹੀ ਰੁਜ਼ਗਾਰ ਛੁੱਟ ਜਾਣ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਰੋਗੀ ਵੀ ਬਣ ਗਏ ਸਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰਦੇ ਹਨ ਅਤੇ ਜਿਨ੍ਹਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੁੰਦੀ, ਤੇ ਅਜੇਹੇ ਮਾਨਸਿਕ ਰੋਗੀਆਂ ਵੱਲੋਂ ਜਿੱਥੇ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾਂਦਾ।
ਪਰ ਅਜਿਹੇ ਹਾਦਸਿਆਂ ਦੇ ਵਿੱਚ ਜਿੱਥੇ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਉੱਥੇ ਹੀ ਕਈ ਹਾਦਸਿਆ ਵਿੱਚ ਡਾਕਟਰਾਂ ਵੱਲੋਂ ਚੌਕਸੀ ਵਰਤਦੇ ਹੋਏ ਅਜਿਹੇ ਲੋਕਾਂ ਨੂੰ ਬਚਾ ਲਿਆ ਜਾਂਦਾ ਹੈ। ਹੁਣ ਇਥੇ ਇੱਕ ਨੌਜਵਾਨ ਵਲੋ 63 ਸਿੱਕੇ ਨਿਗਲੇ ਗਏ ਤੇ ਜਿੱਥੇ ਤੇਜ਼ ਦਰਦ ਹੋਣ ਤੇ ਅਪ੍ਰੇਸ਼ਨ ਕੀਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਈ ਹੈ ਜਿੱਥੇ ਜੋਧਪੁਰ ਦੇ ਇਕ ਨੌਜਵਾਨ ਦੇ ਢਿੱਡ ਵਿੱਚ ਇਕੱਠੇ ਹੀ 63 ਸਿੱਕੇ ਹੋਣ ਦੀ ਪੁਸ਼ਟੀ ਉਸ ਸਮੇਂ ਹੋਈ ਜਦੋਂ ਉਸ ਦੇ ਢਿੱਡ ਵਿੱਚ ਤਿੱਖਾ ਦਰਦ ਹੋਣ ਲੱਗਾ ਜਦੋਂ ਉਸ ਨੂੰ ਮਥੁਰਾਦਾਸ ਮਾਥੁਰ ਹਸਪਤਾਲ ਲਿਜਾਇਆ ਗਿਆ।
ਜਿੱਥੇ ਉਸ ਦੇ ਐਕਸਰੇ ਕੀਤੇ ਗਏ ,ਜਿਸ ਵਿੱਚ ਡਾਕਟਰਾਂ ਵੱਲੋਂ ਵੇਖਿਆ ਗਿਆ ਕਿ ਉਸ ਦੇ ਪੇਟ ਵਿਚ ਕੁਝ ਹੈ। ਜਿਸ ਤੋਂ ਬਾਅਦ ਡਾਕਟਰ ਵੱਲੋਂ ਉਸ ਨੌਜਵਾਨ ਨੂੰ ਪੁੱਛਿਆ ਗਿਆ ਕਿ ਉਸ ਵੱਲੋਂ ਕੀ ਨਿਗਲਿਆ ਗਿਆ ਸੀ ਤਾਂ ਨੌਜਵਾਨ ਵੱਲੋਂ ਦੱਸਿਆ ਗਿਆ ਕਿ ਉਸਨੇ ਕੁਝ ਸਿੱਕੇ ਨਿਗਲੇ ਹਨ।
ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਜਿਥੇ ਨੌਜਵਾਨ ਨੂੰ ਮਾਨਸਿਕ ਰੋਗੀ ਹੈ ਉਥੇ ਹੀ ਉਸ ਵੱਲੋਂ ਇਹ ਸਭ ਕੀਤਾ ਗਿਆ। ਡਾਕਟਰਾਂ ਨੇ ਡੇਢ ਘੰਟੇ ਦਾ ਅਪ੍ਰੇਸ਼ਨ ਕਰਕੇ ਨੌਜਵਾਨ ਦੇ ਢਿਡ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਦਸਿਆ ਗਿਆ ਹੈ ਕਿ ਅਪ੍ਰੇਸ਼ਨ ਕੀਤਾ ਗਿਆ ਹੈ ਅਤੇ ਉਹ ਬਿਲਕੁਲ ਠੀਕ ਹੈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …