ਗੁਰਨਾਮ ਭੁੱਲਰ ਲਈ ਆਈ ਮਾੜੀ ਖਬਰ
ਪੰਜਾਬ ਦੀ ਸੰਗੀਤ ਇੰਡਸਟਰੀ, ਜਿਸ ਨੇ ਬਹੁਤ ਸਾਰੇ ਪੰਜਾਬੀ ਗਾਇਕਾਂ ਨੂੰ ਬਹੁਤ ਅੱਗੇ ਲੈ ਕੇ ਆਉਣ ਵਿਚ ਹਮੇਸ਼ਾ ਮਦਦ ਕੀਤੀ ਹੈ। ਪੰਜਾਬ ਦੇ ਵਿੱਚ ਬਹੁਤ ਸਾਰੇ ਗਾਇਕ ਲੋਕਾਂ ਦੇ ਹਰਮਨ ਪਿਆਰੇ ਹਨ। ਜੋਂ ਆਪਣੀ ਅਵਾਜ਼ ਸਦਕਾ ਆਪਣੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੇ ਹਨ। ਪਰ ਕਦੇ ਕਦੇ ਕਿਸੇ ਗਾਇਕ ਦੀ ਜਿੰਦਗੀ ਵਿੱਚ ਅਜਿਹਾ ਕੁਝ ਹੋ ਜਾਂਦਾ ਹੈ। ਜਿਸ ਨਾਲ ਉਸ ਨੂੰ ਬਹੁਤ ਦੁੱਖ ਪਹੁੰਚਦਾ ਹੈ। ਉਸ ਦੀ ਜ਼ਿੰਦਗੀ ਵਿੱਚ ਆਈ ਉਹ ਕਮੀ ਕਦੇ ਵੀ ਪੂਰੀ ਨਹੀਂ ਹੁੰਦੀ ।
ਪੰਜਾਬੀ ਗਾਇਕ ਗੁਰਨਾਮ ਭੁੱਲਰ ਜਿਨ੍ਹਾਂ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਸਦਕਾ ਇਕ ਵੱਖਰੀ ਪਹਿਚਾਣ ਬਣਾਈ ਹੈ। ਉਹਨਾਂ ਦੇ ਭਾਜੀ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ। ਇਸ ਖਬਰ ਨਾਲ ਗਾਇਕ ਗੁਰਨਾਮ ਭੁੱਲਰ ਨੂੰ ਬਹੁਤ ਡੂੰਘਾ ਸਦਮਾ ਲੱਗਾ। ਮ੍ਰਿਤਕ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ 10 ਅਕਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਦੱਖਣੀ ਮਾਲਾ, ਪਿੰਡ ਨੰਗਲ ਲੁਬਾਣਾ ਵਿਖੇ ਪਾਇਆ ਜਾਵੇਗਾ।
ਇਸ ਬਾਰੇ ਜਾਣਕਾਰੀ ਗੁਰਨਾਮ ਸਿੰਘ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਸਾਂਝੀ ਕੀਤੀ। ਗੁਰਨਾਮ ਭੁੱਲਰ ਨੇ ਪਹਿਲਾਂ ਵੀ ਇਕ ਪੋਸਟ ਸਾਂਝੀ ਕੀਤੀ ਉਨ੍ਹਾਂ ਕਿਹਾ ਕਿ ਭਾਜੀ ਦੇ ਬਾਰੇ ਵਿੱਚ ਇੱਕ ਇਮੋਸ਼ਨਲ ਪੋਸਟ ਸਾਂਝੀ ਕਰ ਰਿਹਾ ਹਾਂ , ਲਿਖਿਆ ਸੀ ਕਿ ਭਾਜੀ ਮੈਨੂੰ ਨਹੀਂ ਪਤਾ ਯਕੀਨ ਕਿਵੇਂ ਕਰਾਂ ਤੁਸੀਂ ਸਾਡੇ ਨਾਲ ਨਹੀਂ ਹੋ । ਕਿਵੇਂ ਯਕੀਨ ਕਰਾਂ ਕਿ ਜਦੋਂ ਮੈਂ ਕਿਸੇ ਵੀ ਮੁਸੀਬਤ ਹੋਵਾਂਗਾ। ਸਭ ਤੋਂ ਪਹਿਲੀ ਫੋਨ ਕਾਲ ਤੁਹਾਡੀ ਹੁਣ ਨਹੀਂ ਆਉਣੀ ।ਮੇਰੀ ਜਿੰਦਗੀ ਚ ਮੇਰੇ ਲਈ ਸਭ ਤੋਂ ਔਖਾ ਹੈ ਇਹ ਘਾਟਾ ,ਮੈਂ ਕਦੀ ਨਹੀਂ ਭੁੱਲਾਂਗਾ। ਪਤਾ ਨਹੀਂ ਰੱਬ ਦੀ ਕੀ ਮਰਜ਼ੀ ।
ਗਾਇਕ ਗੁਰਨਾਮ ਭੁੱਲਰ ਦੇ ਫ਼ਿਲਮੀ ਅਤੇ ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਉਨ੍ਹਾਂ ਨੇ ਫਿਲਮ ਗੁੱਡੀਆਂ ਪਟੋਲੇ, ਸੁਰਖੀ ਬਿੰਦੀ ਵਿੱਚ ਆਪਣੀ ਅਦਾਕਾਰੀ ਵਿਖਾ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ। ਗੁਰਨਾਮ ਭੁੱਲਰ ਵਰਕ ਫਰੰਟ ਦੀ ਗੱਲ ਕਰੀਏ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਫ਼ਿਲਮ ਇੰਡਸਟਰੀ ਵਿਚ ਵੀ ਸਰਗਰਮ ਹਨ। ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਦੇ ਵਿਛੜੇ ਹੋਏ ਭਰਾ ਦੀ ਆਤਮਾ ਨੂੰ ਸ਼ਾਂਤੀ ਦੇਵੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …