ਦੇਖੋ ਦਾਦੀ ਦਾ ਪਿਆਰ ਲੈਣ ਲਈ ਪੋਤੇ ਨੇ ਕੀ ਕੀ ਕੀਤਾ
ਰਿਸ਼ਤੇ ਉਸ ਖੂਬਸੂਰਤ ਸ਼ਬਦ ਦਾ ਨਾਮ ਹੈ, ਜਿਸ ਨਾਲ ਪ੍ਰਮਾਤਮਾ ਨੇ ਸਾਨੂੰ ਉਹ ਪਿਆਰ ਬਖਸ਼ਿਆ ਹੈ, ਜੋ ਸਾਨੂੰ ਉਹਨਾਂ ਆਪਣਿਆ ਤੋ ਮਿਲਦਾ ਹੈ, ਜੋ ਸਾਡੀ ਜ਼ਿੰਦਗੀ ਵਿਚ ਸਾਡੇ ਬਹੁਤ ਕਰੀਬ ਹੁੰਦੇ ਹਨ। ਮਾਂ ਪਿਓ ਨਾਲ ਪਿਆਰ, ਭੈਣ ਭਰਾ ਨਾਲ ਪਿਆਰ, ਬੱਚਿਆਂ ਨਾਲ ਪਿਆਰ, ਇਹੋ ਜਿਹੇ ਹੁੰਦੇ ਨੇ ਇਹ ਖੂਬਸੂਰਤ ਰਿਸ਼ਤੇ ਤੇ ਇਨ੍ਹਾਂ ਨਾਲ ਪਿਆਰ। ਇਹ ਪਿਆਰ ਦੇ ਰਿਸ਼ਤੇ ਹੀ ਹੁੰਦੇ ਹਨ ,ਜੋ ਮੀਲਾਂ ਦੀ ਦੂਰੀ ਤੇ ਵੀ ਤੁਹਾਨੂੰ ਕੋਲ ਆਉਣ ਦੀ ਖਿੱਚ ਪਾਉਂਦੇ ਹਨ।
ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਇੰਗਲੈਂਡ ਦੇ ਵਿੱਚ ਇਕ ਪੋਤਾ 2800 ਕਿਲੋਮੀਟਰ ਚੱਲ ਕੇ ਆਪਣੀ ਦਾਦੀ ਨੂੰ ਮਿਲਣ ਉਸ ਕੋਲ ਲੰਡਨ ਪਹੁੰਚਿਆ ਹੈ। ਜਦੋਂ ਤੂੰ ਕਰੋਨਾ ਮਹਾਮਾਰੀ ਨੇ ਸਭ ਰਿਸ਼ਤਿਆਂ ਨੂੰ ਇਕ ਦੂਸਰੇ ਤੋਂ ਦੂਰ ਕਰ ਦਿੱਤਾ ਉਥੇ ਹੀ ਉਸ ਬੱਚੇ ਦੇ ਦਿਲ ਵਿਚ ਆਪਣੀ ਦਾਦੀ ਕੋਲ ਜਾਣ ਦੀ ਉਤਸੁਕਤਾ ਵਧਦੀ ਗਈ। ਕਰੋਨਾ ਦੇ ਕਾਰਨ ਦੁਨੀਆਂ ਵਿੱਚ ਸਖ਼ਤ ਤਾਲਾਬੰਦੀ ਲਾਗੂ ਕਰ ਦਿੱਤੀ ਗਈ।
ਜਿਸ ਕਾਰਨ ਟਰੇਨ , ਹਵਾਈ ਆਵਾਜਾਈ ਅਤੇ ਜਨਤਕ ਗੱਡੀਆਂ ਦੇ ਆਉਣ ਜਾਣ ਤੇ ਰੋਕ ਲੱਗ ਗਈ। ਇਸ ਤਾਲਾਬੰਦੀ ਕਾਰਨ ਹਜ਼ਾਰਾਂ ਲੋਕ ਦੂਸਰੇ ਦੇਸ਼ਾਂ ਵਿੱਚ ਫਸ ਗਏ,ਤੇ ਉਨ੍ਹਾਂ ਨੂੰ ਆਪਣੇ ਘਰ ਵਾਪਿਸ ਆਉਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਜਿਹੇ ਹਾਲਾਤਾਂ ਵਿੱਚ 10 ਸਾਲਾਂ ਰੋਮਿਓ ਕੌਕਸ ਆਪਣੇ 46 ਸਾਲਾ ਪਿਤਾ ਫਿਲ ਦੇ ਨਾਲ ਆਪਣੀ ਦਾਦੀ ਨੂੰ ਮਿਲਣ ਲਈ ਪੈਦਲ ਹੀ ਨਿਕਲ ਪਿਆ। ਕਰੋਨਾ ਦੇ ਵਿੱਚ ਵੀ ਇਸ ਬੱਚੇ ਨੇ ਹੌਸਲਾ ਨਹੀਂ ਹਾਰਿਆ ਆਪਣੇ ਪਿਤਾ ਦੇ ਨਾਲ 2800 ਕਿਲੋਮੀਟਰ ਦੀ ਦੂਰੀ 93 ਦਿਨਾਂ ਵਿੱਚ ਤੈਅ ਕੀਤੀ।
ਇਸ ਬੱਚੇ ਨੇ ਆਪਣਾ ਸਫ਼ਰ 20 ਜੂਨ ਨੂੰ ਸ਼ੁਰੂ ਕੀਤਾ ਸੀ,ਉਸ ਨੇ ਆਪਣੇ ਪਿਤਾ ਦੇ ਨਾਲ ਹੀ ਇਟਲੀ ਦੇ ਸਿਸਲੀ ਦੇ ਪਲੇਰਮੋ ਤੂੰ ਲੰਡਨ ਤੱਕ ਦਾ ਸਫ਼ਰ ਕੀਤਾ। 21 ਸਤੰਬਰ ਨੂੰ ਰੋਮੀਓ ਆਪਣੇ ਪਿਤਾ ਦੇ ਨਾਲ ਲੰਡਨ ਪਹੁੰਚਿਆ ,ਉਥੇ ਪਹੁੰਚਣ ਤੇ ਦੋਹਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ । ਇਹ ਬੱਚਾ ਆਪਣੀ ਯਾਤਰਾ ਦੌਰਾਨ ਇਟਲੀ ,ਸਵਿਜ਼ਰਲੈਂਡ ,ਫ਼ਰਾਂਸ ਤੋਂ ਲੰਘਦੇ ਹੋਏ ਬ੍ਰਿਟੇਨ ਪਹੁੰਚਿਆ ਸੀ ।ਉਸ ਨੇ ਇਸ ਯਾਤਰਾ ਦੌਰਾਨ ਜੰਗਲੀ ਕੁੱਤਿਆਂ ਦਾ ਸਾਹਮਣਾ ਵੀ ਕੀਤਾ ਅਤੇ ਜੰਗਲੀ ਗਧਿਆਂ ਨੂੰ ਵੀ ਫੜਿਆ।
ਇਕਾਂਤ-ਵਾਸ ਦੀ ਮਿਆਦ ਪੂਰੀ ਹੋਣ ਤੇ ਹੀ ਇਸ ਬੱਚੇ ਦੀ ਦਾਦੀ ਨਾਲ ਮੁਲਾਕਾਤ ਹੋਵੇਗੀ । ਰੋਮੀਓ ਨੇ ਆਪਣੇ ਪਿਤਾ ਦੇ ਨਾਲ ਇਸ ਯਾਤਰਾ ਦੌਰਾਨ refugee education acros conflicts,’ ਦੀ ਮੱਦਦ ਦੇ ਲਈ 11.4ਲੱਖ ਰੁਪਏ (12 ਹਜਾਰ ਪੌਂਡ) ਦੀ ਰਾਸ਼ੀ ਵੀ ਇਕੱਠੀ ਕੀਤੀ ਹੈ । ਇਸ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …