ਆਈ ਤਾਜ਼ਾ ਵੱਡੀ ਖਬਰ
ਦੇਸ਼ ਦੁਨੀਆਂ ਦੇ ਸ਼ੁਰੂ ਵਿੱਚ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿਥੇ ਅਜੇ ਤੱਕ ਭਾਰੀ ਤਬਾਹੀ ਮਚਾ ਕੇ ਰੱਖੀ ਹੋਈ ਹੈ ਉੱਥੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਇਸ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੀਕਾਕਰਨ ਦੀ ਰਫ਼ਤਾਰ ਫਿਰ ਤੋਂ ਭਾਰਤ ਵਿੱਚ ਤੇਜ਼ ਕਰ ਦਿੱਤੀ ਗਈ ਹੈ। ਬੀਤੇ ਦਿਨ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 18 ਸਾਲ ਤੋਂ ਉੱਪਰ ਉਮਰ ਵਰਗ ਦੇ ਲੋਕਾਂ ਦੇ ਬੋਸਟਰ ਡੋਜ਼ ਫਰੀ ਲਗਾਏ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਹੁਣ ਪੰਜਾਬ ਚ 24 ਘੰਟਿਆਂ ਵਿਚਾਲੇ ਕਰੋਨਾ ਨੂੰ ਲੈ ਕੇ ਆਈ ਮਾੜੀ ਖਬਰ, ਇਸ ਜਿਲੇ ਚ ਹਾਲਤ ਬਦਤਰ- ਏਨੇ ਮਾਮਲੇ ਆਏ ਸਾਹਮਣੇ,ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਦੇ ਮਾਮਲੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਚਿੰਤਾ ਵਿਚ ਨਜ਼ਰ ਆ ਰਹੇ ਹਨ। ਕਿਉਂਕਿ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਪੰਜਾਬ ਵਿੱਚ ਬੁੱਧਵਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਵਾਧਾ ਦਰਜ ਹੋਇਆ ਹੈ । ਪੰਜਾਬ ਚ ਕੋਰੋਨਾ ਨਾਲ ਮੋਹਾਲੀ ਜ਼ਿਲ੍ਹੇ ਵਿੱਚ ਹਾਲਾਤ ਵਧੇਰੇ ਪ੍ਰਭਾਵਿਤ ਹੁੰਦੀ ਹੈ। ਜਿੱਥੇ ਕਰੋਨਾ ਮਾਮਲਿਆਂ ਦੀ ਗਿਣਤੀ ਸਭ ਤੋਂ ਵਧੇਰੇ ਹੈ।
ਹੁਣ ਕਰੋਨਾ ਦਰ ਚ ਤਿੰਨ ਮਹੀਨਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਸਭ ਤੋਂ ਵੱਧ ਸੰਕਰਮਣ ਦਰ ਹੈ, ਤੇ ਸੂਬੇ ਦੀ ਸੰਕਰਮਣ ਦਰ 2.24 ਤੱਕ ਪਹੁੰਚ ਗਈ ਹੈ । ਪੰਜਾਬ ਵਿੱਚ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ 6258 ਲੋਕਾਂ ਵਿੱਚ ਕੋਰੋਨਾ ਚਪੇਟ ਵਿਚ ਆਏ ਹਨ। ਇਸ ਕਰੋਨਾ ਦੇ ਕਾਰਨ 40 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੇ ਚੱਲਦਿਆਂ ਹੋਇਆਂ ਪੰਜਾਬ ਵਿੱਚ ਐਕਟਿਵ ਕੇਸ 11 ਜੂਨ ਤੋਂ ਹੁਣ ਤੱਕ 1260 ਹੋ ਗਏ ਹਨ।
ਪੰਜਾਬ ਦੇ ਸਿਹਤ ਵਿਭਾਗ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਸਭ ਤੋਂ ਵੱਧ ਮਾਮਲੇ ਵਿਚ ਮੋਹਾਲੀ ਵਿੱਚ 62, ਪਟਿਆਲਾ 26, ਬਠਿੰਡਾ 24, ਫਤਿਹਗੜ੍ਹ ਸਾਹਿਬ , 13-13 ਐਸਬੀਐਸ ਨਗਰ ਤੇ ਫਾਜ਼ਿਲਕਾ ਵਿੱਚ 13-13 ਅ ਤੇ ਜਲੰਧਰ 12 , ਹੁਸ਼ਿਆਰਪੁਰ ਤੇ ਅੰਮ੍ਰਿਤਸਰ 9, ਰੋਪੜ 7, ਫਿਰੋਜ਼ਪੁਰ 6, ਪਠਾਨਕੋਟ 5 , ਸੰਗਰੂਰ ਵਿੱਚ 4 ਨਵੇਂ ਮਾਮਲੇ ਸਾਹਮਣੇ ਆਏ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …