ਇਕੋ ਪ੍ਰੀਵਾਰ ਦੇ 4 ਜੀਆਂ ਦੀ ਹੋਈ ਕੋਰੋਨਾ ਨਾਲ ਮੌਤ
ਭਾਰਤ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਰਸ ਰਿਹਾ ਹੈ। ਭਾਰਤ ਵਿਚ ਛੇ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਕਰੋਨਾ ਮਹਾਮਾਰੀ ਉੱਪਰ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ। ਪੰਜਾਬ ਵਿੱਚ ਵੀ ਕਰੋਨਾ ਦਾ ਖ਼ਤਰਾ ਵਧਦਾ ਹੀ ਜਾ ਰਿਹਾ ਹੈ। ਪੰਜਾਬ ਵਿੱਚ ਭਾਵੇਂ ਹੁਣ ਲੌਕਡਾਊਨ ਹਟਾ ਦਿੱਤਾ ਗਿਆ ਹੈ।
ਕੋਰੋਨਾ ਦੇ ਚੱਲਦੇ ਹੋਏ ਜਲੰਧਰ ਦੇ ਹਰਨਾਮਦਾਸਪੁਰਾ ਦੇ ਪਰਿਵਾਰ ਦੇ ਇਕ ਤੋਂ ਬਾਅਦ ਇਕ ਚਾਰ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ 25 ਦਿਨਾਂ ਵਿੱਚ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਪਰਿਵਾਰ ਵਿੱਚ 9 ਸਤੰਬਰ ਨੂੰ ਮਾਂ ਬਲਵੀਰ ਕੌਰ ਦੀ ਪਹਿਲੀ ਮੌਤ ਹੋਈ ਸੀ। ਉਸ ਤੋਂ ਬਾਅਦ 12 ਸਤੰਬਰ ਨੂੰ ਪਿਤਾ ਬਲਦੇਵ ਸਿੰਘ, 15 ਸਤੰਬਰ ਨੂੰ ਪੁੱਤਰ ਮਨਜੀਤ ਸਿੰਘ ਅਤੇ 3 ਅਕਤੂਬਰ ਨੂੰ ਧੀ ਮਨਿੰਦਰ ਕੌਰ ਦੀ ਮੌਤ ਹੋ ਗਈ। ਇਸ ਪਰਿਵਾਰ ਨੇ ਦੱਸਿਆ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ 26 ਅਗਸਤ ਨੂੰ ਤਬੀਅਤ ਖਰਾਬ ਹੋਣ ਉਪਰੰਤ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ। ਉਨ੍ਹਾਂ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ । ਇਸ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਪਰਿਵਾਰਿਕ ਮੈਂਬਰਾਂ ਦੇ ਇਲਾਜ ਤੇ 14 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਪਰਿਵਾਰ ਦੇ ਉੱਤੇ ਕਰੋਨਾ ਮਹਾਂਮਾਰੀ ਦੀ ਬਹੁਤ ਭਿਅੰਕਰ ਮਾਰ ਪਈ ਹੈ।
ਪੰਜਾਬ ਦੇ ਵਿੱਚ ਵਧ ਰਹੇ ਕਰੋਨਾ ਕੇਸਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿਚ ਸ਼ਨੀਵਾਰ ਨੂੰ ਕੋਰੋਨਾ ਨਾਲ 52 ਲੋਕਾਂ ਦੀ ਮੌਤ ਹੋਈ ਹੈ । ਉੱਥੇ ਹੀ 996 ਨਵੇਂ ਮਾਮਲੇ ਸਾਹਮਣੇ ਆਏ ਹਨ। 1691 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਸੂਬੇ ਦੇ ਵਿਚ ਸ਼ਨੀਵਾਰ ਨੂੰ ਜਲੰਧਰ ਚ 5, ਪਟਿਆਲਾ ਚ 5, ਲੁਧਿਆਣਾ 10, ਬਠਿੰਡਾ ਚ 2, ਅੰਮ੍ਰਿਤਸਰ ਚ 6, ਗੁਰਦਾਸਪੁਰ ਚ 3 ,ਸੰਗਰੂਰ 1, ਮੋਗਾ ਚ 1, ਕਪੂਰਥਲਾ 1, ਹੁਸ਼ਿਆਰਪੁਰ 3,ਫਿਰੋਜ਼ਪੁਰ 3, ਪਠਾਨਕੋਟ 1 , ਫ਼ਤਹਿਗੜ੍ਹ ਸਾਹਿਬ 1, ਰੋਪੜ,2 ਫਾਜਿਲਕਾ3, ਤਰਨਤਾਰਨ ਚ 2, ਨਵਾਂਸ਼ਹਿਰ ਚ 2, ਮੌਤਾਂ ਹੋਈਆਂ ਹਨ। ਐਸ ਐਮ ਓ ਮੈਡੀਸਨ ਸਪੈਸ਼ਲਿਸਟ ਡਾਕਟਰ ਕਸ਼ਮੀਰੀ ਲਾਲ ਦਾ ਕਹਿਣਾ ਹੈ ਕਿ ਕਰੋਨਾ ਕਾਰਨ ਹੋ ਰਹੀਆਂ ਮੌਤਾਂ ਦਾ ਮੁੱਖ ਕਾਰਨ ਬੀ ਪੀ ,ਸ਼ੂਗਰ ਤੇ ਮਰੀਜ਼ਾਂ ਨੂੰ ਕੁਝ ਪੁਰਾਣੀਆਂ ਬਿਮਾਰੀਆਂ ਦਾ ਹੋਣਾ ਵੀ ਹੈ।
ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਸਿਹਤ ਖਰਾਬ ਹੋਣ ਦਾ ਕਾਰਨ ਇਹ ਪੁਰਾਣੀਆਂ ਬਿਮਾਰੀਆਂ ਵੀ ਹਨ ਤੇ ਇਨਫੈਕਸ਼ਨ ਦਾ ਵਧ ਜਾਣਾ ਵੀ। ਉਨ੍ਹਾਂ ਨੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਆਪ ਇਲਾਜ ਨਾ ਕਰਨ ਕਿਉਂਕਿ ਸੈਲਫ ਮੈਡੀਸਨ ਅਤੇ ਕੁਝ ਸਟੀਰੌਇਡ ਅਤੇ ਨਾਨ ਸਟੀਰੌਇਡ ਦਵਾਈਆਂ ਲੈਣ ਤੇ ਇਨਫੈਕਸ਼ਨ ਨਾਲ ਮਿਲ ਕੇ ਸਿਹਤ ਤੇ ਉਲਟਾ ਅਸਰ ਪਾਉਂਦੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …